ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ ''ਚ ਪਾਇਲਟ ਨੇ ਜਿੱਤਿਆ ਦਿਲ, ਵੀਡੀਓ ਹੋਈ ਵਾਇਰਲ

Friday, Jul 04, 2025 - 01:39 PM (IST)

ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ ''ਚ ਪਾਇਲਟ ਨੇ ਜਿੱਤਿਆ ਦਿਲ, ਵੀਡੀਓ ਹੋਈ ਵਾਇਰਲ

ਜਲੰਧਰ- ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਬੁੱਧਵਾਰ ਨੂੰ ਸਿੱਧੀ ਉਡਾਣ ਭਰੀ ਗਈ। ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਇਹ ਪਹਿਲੀ ਇੰਡੀਗੋ ਉਡਾਣ ਨਾ ਸਿਰਫ਼ ਦੋਆਬੇ ਦੇ ਲੋਕਾਂ ਲਈ ਸਗੋਂ ਇਸ ਨੂੰ ਉਡਾਉਣ ਵਾਲੇ ਪਾਇਲਟ ਲਈ ਵੀ ਇਕ ਖ਼ਾਸ ਮੌਕਾ ਸੀ। ਯਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਪਾਇਲਟ ਦੀ ਵੀਡੀਓ ਇਕ ਦਿਨ ਬਾਅਦ ਹੀ ਵਾਇਰਲ ਹੋ ਗਈ। ਕੈਪਟਨ ਹਰਪ੍ਰੀਤ ਸਿੰਘ ਨਾਲੀ ਨੇ ਦੋ ਕਾਰਨ ਸਾਂਝੇ ਕੀਤੇ, ਜਿਨ੍ਹਾਂ ਨੇ ਉਨ੍ਹਾਂ ਦੀ ਉਡਾਣ ਨੂੰ ਖ਼ਾਸ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਮੇਰੇ ਪਿਤਾ ਸੁਰਿੰਦਰ ਪਾਲ ਸਿੰਘ ਨਾਲੀ ਵੀ ਜਹਾਜ਼ ਵਿੱਚ ਹਨ। ਮੈਂ ਇਸ ਪਲ਼ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਅਤੇ ਆਖਰਕਾਰ ਅੱਜ ਇਹ ਪਲ਼ ਆ ਗਿਆ ਹੈ। ਮੈਨੂੰ ਬਹੁਤ ਮਾਣ ਹੈ ਕਿ ਉਹ ਮੇਰੇ ਨਾਲ ਯਾਤਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। 

ਇਹ ਵੀ ਪੜ੍ਹੋ: ਪੰਜਾਬ 'ਚ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਪਿਆ ਚੀਕ-ਚਿਹਾੜਾ, ਮਾਸੂਮ ਦੀ ਮੌਤ

ਉਨ੍ਹਾਂ ਇਕ ਹੋਰ ਖ਼ਾਸ ਕਾਰਨ ਦੱਸਦੇ ਹੋਏ ਕਿਹਾ ਕਿ ਇਹ ਆਦਮਪੁਰ ਨਾਲ ਜੁੜੀ ਹੋਈ ਹੈ। "ਮੇਰੇ ਨਾਨਾ-ਨਾਨੀ ਆਦਮਪੁਰ ਵਿੱਚ ਰਹਿੰਦੇ ਹਨ। ਇਸ ਲਈ ਇਹ ਮੰਜ਼ਿਲ ਮੇਰੇ ਲਈ ਸੱਚਮੁੱਚ ਬੇਹੱਦ ਖ਼ਾਸ ਹੈ।'' ਇਸ ਦੌਰਾਨ ਜਹਜ਼ ਵਿਚ ਸਵਾਰ ਯਾਤਰੀਆਂ ਨੇ ਤਾੜੀਆਂ ਵਜਾਈਆਂ।  ਪਾਇਲਟ ਨੂੰ ਨਿੱਜੀ ਤੌਰ 'ਤੇ ਜਾਣਨ ਵਾਲੇ ਏਅਰਪੋਰਟ ਸਟਾਫ਼ ਨੇ ਕਿਹਾ ਕਿ ਕੈਪਟਨ ਹਰਪ੍ਰੀਤ ਸਿੰਘ ਨਾਲੀ ਡਰੋਲੀ ਕਲਾਂ ਦੇ ਰਹਿਣ ਵਾਲੇ ਹਨ, ਜੋਕਿ ਆਦਮਪੁਰ ਸਿਵਲ ਹਵਾਈ ਅੱਡੇ ਨੇੜੇ ਸਥਿਤ ਹੈ। ਪਾਇਲਟ ਜਿਵੇਂ ਹੀ ਜਹਾਜ਼ ਤੋਂ ਉਤਰੇ ਸਨ ਤਾਂ ਚਾਲਕ ਦਲ ਨਾਲ ਕੇਕ ਕੱਟਿਆ ਅਤੇ 25 ਮਿੰਟ ਦੇ ਸਟਾਪਓਵਰ ਦੌਰਾਨ ਨਵੀਂ ਮੰਜ਼ਿਲ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ

ਪਾਇਲਟ ਨੇ ਯਾਤਰੀਆਂ ਨਾਲ ਅੰਗਰੇਜ਼ੀ 'ਚ ਗੱਲਬਾਤ ਸ਼ੁਰੂ ਕਰਕੇ ਅਤੇ ਫਿਰ ਪੰਜਾਬੀ ਵਿੱਚ ਗੱਲਬਾਤ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ। ਉਸ ਨੇ ਗੱਲਬਾਤ ਦੀ ਸ਼ੁਰੂਆਤ "ਹਾਏ ਐਵਰੀਵਨ ਦੇ ਸ਼ਬਦਾਂ ਨਾਲ ਕੀਤਾ! ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ"। ਪੰਜਾਬੀ ਵਿੱਚ ਬੋਲਦਿਆਂ ਉਨ੍ਹਾਂ ਕਿਹਾ, "ਪੰਜਾਬੀ ਤਾਂ ਤੁਸੀਂ ਸਾਰੇ ਸਮਝੇ ਹੋਣਗੇ।" ਯਾਤਰੀਆਂ ਨੇ ਤਾੜੀਆਂ ਵਜਾ ਕੇ ਕੈਪਟਨ ਹਰਪ੍ਰੀਤ ਸਿੰਘ ਦਾ ਦੋਬਾਰਾ ਸਵਾਗਤ ਕੀਤਾ ਅਤੇ ਕਿਹਾ, "ਹਾਂ, ਹਾਂ"। ਕੈਪਟਨ ਹਰਪ੍ਰੀਤ ਨੇ ਉਨ੍ਹਾਂ ਨੂੰ ਕਿਹਾ, "ਮੇਰੇ ਨਾਨਕੇ ਵੀ ਆਦਮਪੁਰ ਨੇ। ਮੇਰੇ ਲਈ ਇਕ ਹੋਰ ਚੀਜ਼ ਹੋ ਗਈ ਸਪੈਸ਼ਲ। ਬਹੁਤ-ਬਹੁਤ ਧੰਨਵਾਦ ਇਸ ਉਡਾਣ ਨੂੰ ਚੁਣਨ ਲਈ। ਸਤਿ ਸ੍ਰੀ ਅਕਾਲ! ਜੈ ਹਿੰਦ!"

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਕਾਰ ਦੀ ਭਿਆਨਕ ਟੱਕਰ, ਮਹਿਲਾ ਰੇਲਵੇ ਕਰਮਚਾਰੀ ਸਣੇ 2 ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News