ਜਿਓਨੀ ਨੇ ਲਾਂਚ ਕੀਤੇ ਦਮਦਾਰ ਬੈਟਰੀ ਵਾਲੇ 2 ਸਮਾਰਟਫੋਨਸ
Wednesday, Jul 27, 2016 - 11:01 AM (IST)
ਜਲੰਧਰ- ਜਿਓਨੀ ਨੇ ਐੱਮ6 ਅਤੇ ਐੱਮ6 ਪਲੱਸ ਸਮਾਰਟਫੋਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਚਾਈਨਾ ''ਚ ਲਾਂਚ ਕੀਤਾ ਗਿਆ ਹੈ। ਜਿਓਨੀ ਐੱਮ6 ''ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜਦੋਂਕਿ ਐੱਮ6 ਪਲੱਸ ''ਚ 6020 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਇਸ ਤੋਂ ਇਲਾਵਾ ਇਹ ਫੋਨਸ 9ਵੀ2ਏ ਡਿਊਲ ਚਾਰਜ ਚਿੱਪ ਦੇ ਨਾਲ ਆਉਂਦੇ ਹਨ ਜੋ ਫੋਨ ਨੂੰ ਤੇਜ਼, ਸੁਰੱਖਿਅਤ, ਠੰਡੇ ਅਤੇ ਆਸਾਨ ਤਰੀਕੇ ਨਾਲ ਚਰਾਜ ਕਰਦੀ ਹੈ।
ਜਿਓਨੀ ਐੱਮ6 ''ਚ 5.5-ਇੰਚ ਦੀ ਫੁੱਲ-ਐੱਚ.ਡੀ. ਐਮੋਲੇਡ ਡਿਸਪਲੇ, 4ਜੀ.ਬੀ. ਰੈਮ, 64 ਜੀ.ਬੀ. ਰੋਮ, 128 ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ, 13 ਮੈਗਾਪਿਕਸਲ (ਸੋਨੀ ਆਈ.ਐੱਮ.ਐਕਸ. 258) ਰਿਅਰ ਕੈਮਰਾ, 8 ਮੈਗਾਪਿਕਸਲ ਫਰੰਟ ਕੈਮਰਾ, ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਅਮੀਗੋ 3.2 ਯੂ.ਆਈ. ਦਿੱਤੀ ਗਈ ਹੈ। ਐੱਮ6 ''ਚ ਫਰੰਟ ''ਤੇ ਫਿੰਗਰਪ੍ਰਿੰਟ ਸੈਂਸਰ, ਪ੍ਰਾਈਵੇਸੀ ਪ੍ਰੋਟੈਕਸ਼ਨ ਅਤੇ ਮਾਲਵੇਅਰ ਡਿਸਟ੍ਰਕਸ਼ਨ ਦਿੱਤਾ ਗਿਆ ਹੈ। ਹਾਲਾਂਕਿ ਇਸ ਵਿਚ ਹਾਰਡਵੇਅਰ ਐਨਕ੍ਰਿਪਸ਼ਨ ਫੀਚਰਸ ਨਹੀਂ ਹੈ।
ਜਿਥੋਂ ਤੱਕ ਐੱਮ6 ਪਲੱਸ ਦਾ ਸਵਾਲ ਹੈ ਤਾਂ ਇਸ ਵਿਚ ਵੀ ਐੱਮ6 ਵਰਗੇ ਫੀਚਰਸ ਦਿੱਤੇ ਗਏ ਹਨ ਪਰ ਇਸ ਦੀ ਬੈਟਰੀ ਜ਼ਿਆਦਾ ਵੱਡੀ ਹੈ। ਦੋਵੇਂ ਸਮਾਰਟਫੋਨਸ ਗੋਲਡ ਕਲਰ ''ਚ ਮਿਲਣਗੇ। ਐੱਮ6 ਦੇ 64 ਜੀ.ਬੀ. ਅਤੇ 128 ਜੀ.ਬੀ. ਦੀ ਕੀਮਤ 2699 RMB (ਕਰੀਬ 27,200 ਰੁਪਏ) ਅਤੇ 2899 RMB (ਕਰੀਬ 29,211 ਰੁਪਏ) ਹੈ। ਗੱਲ ਕਰੀਏ ਐੱਮ6 ਪਲੱਸ ਦੀ ਤਾਂ ਇਸ ਦੇ 64 ਜੀ.ਬੀ. ਅਤੇ 128 ਜੀ.ਬੀ. ਵੇਰੀਅੰਟ ਦੀ ਕੀਮਤ 2,999 RMB (ਕਰੀਬ 30,218 ਰੁਪਏ) ਅਤੇ 3199 RMB (ਕਰੀਬ 32,233 ਰੁਪਏ) ਹੈ।
