GigJam ਮਾਈਕ੍ਰੋਸਾਫਟ ਦੀ ਨਵੀਂ ਆਫਿਸ ਐਪ ਹੁਣ ਹਰੇਕ ਲਈ ਹੋਈ ਅਵੇਲੇਬਲ
Friday, Jun 10, 2016 - 03:25 PM (IST)
ਜਲੰਧਰ : ਬਿਜ਼ਨੈੱਸ ਨੂੰ ਧਿਆਨ ''ਚ ਰੱਖ ਕੇ ਬਣਾਈ ਗਈ ਮਾਈਕ੍ਰੋਸਾਫਟ ਦੀ ਗਿਗਜੈਮ ਐਪ ਹੁਣ ਹਰ ਕਿਸੇ ਲਈ ਉਪਲੱਬਧ ਹੈ। ਇਸ ਦਾ ਪੁਰਾਣਾ ਵਰਜ਼ਨ ਇਨਵਾਈਟ-ਓਨਲੀ ਬੀਟਾ ਵਰਜ਼ਨ ਸੀ ਪਰ ਇਸ ਦਾ ਪ੍ਰਿਵਿਊ ਵਰਜ਼ਨ ਹੁਣ ਸਭ ਲਈ ਉਪਲੱਬਧ ਹੈ। ਕਲਾਊਡ ਫ੍ਰੈਂਡਲੀ ਪਲੈਟਫੋਰਮ ਹੋਣ ਕਰਕੇ ਇਸ ਨੂੰ ਹੁਣ ਮੈਕ, ਆਈਪੈਡ ਤੇ ਆਈਫੋਨ ''ਤੇ ਕ੍ਰਾਸ ਪਲੈਟਫੋਰਮ ''ਤੇ ਵੀ ਵਰਤਿਆ ਜਾ ਸਕਦਾ ਹੈ।
ਜਿਥੇ ਮਾਈਕ੍ਰੋਸਾਫਟ ਦੀ ਕਲਾਊਡ ਬੇਸਡ ਡਾਕੂਮੈਂਟ ਸ਼ੇਅਰਿੰਗ ਐਪ ਹੈ, ਉਥੇ ਹੀ ਗਿਗਜੈਮ ਤੁਹਾਨੂੰ ਮੌਕਾ ਦਿੰਦੀ ਹੈ ਸਿਰਫ ਸਲੈਕਟਿਡ ਏਰੀਏ ਦੇ ਡਾਕੂਮੈਂਟਸ ਨੂੰ ਸ਼ੇਅਰ ਕਰਨ ਦਾ। ਬਿਜ਼ਨੈੱਸ ਇਨਵਾਇਰਮੈਂਟ ਲਈ ਇਸ ਐਪ ਨੂੰ ਬਹੁਤ ਕਾਰਗਰ ਕਿਹਾ ਜਾ ਸਕਦਾ ਹੈ। ਗਿਗਜੈਮ ਪ੍ਰਿਵਿਊ ਨੂੰ ਮਾਈਕ੍ਰੋਸਾਫਟ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਹੋਰ ਪਲੈਟਫੋਰਮ ਲਈ ਇਸ ਨੂੰ ਡਿਵਾਈਜ਼ ਦੇ ਐਪ ਸਟੋਰ ''ਚੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਾਲ ਦੇ ਅੰਤ ਤੱਕ ਇਸ ਨੂੰ ਆਫਿਸ 365 ਦਾ ਹਿੱਸਾ ਵੀ ਬਣਾ ਲਿਆ ਜਾਵੇਗਾ।
