ਹੁਣ ਸਿਰਫ 499 ਰੁਪਏ ''ਚ ਲੈ ਸਕਦੇ ਹੋ 2000 ਰੁਪਏ ਦੀ ਜਿਓਫਾਈ ਵਾਈ-ਫਾਈ ਡਿਵਾਇਸ

Tuesday, Apr 18, 2017 - 06:50 PM (IST)

 ਹੁਣ ਸਿਰਫ 499 ਰੁਪਏ ''ਚ ਲੈ ਸਕਦੇ ਹੋ 2000 ਰੁਪਏ ਦੀ ਜਿਓਫਾਈ ਵਾਈ-ਫਾਈ ਡਿਵਾਇਸ

ਜਲੰਧਰ-ਰਿਲਾਇੰਸ ਜਿਓ ਨੇ ਕੁਝ ਸਮਾਂ ਪਹਿਲਾਂ ਆਪਣੀ ਜਿਓਫਾਈ ਡਿਵਾਇਸ ਲਾਂਚ ਕੀਤਾ ਸੀ। ਇਸ ਡਿਵਾਇਸ ਦੀ ਕੀਮਤ 1,999 ਰੁਪਏ ਰੱਖੀ ਗਈ ਸੀ।  ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਯੂਜ਼ਰਸ ਆਪਣੇ ਪੁਰਾਣੇ ਡੋਂਗਲ ਨੂੰ ਦੇ ਕੇ ਜਿਓਫਾਈ ਡੋਂਗਲ ਮਹਜ 499 ਰੁਪਏ ''ਚ ਖਰੀਦ ਸਕਦੇ ਹਨ। ਹਾਲਾਂਕਿ ਇਸ ਦੇ ਬਾਰੇ ''ਚ ਕੰਪਨੀ ਵੱਲੋਂ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਗਈ ਹੈ।

ਕਿਵੇ ਖਰੀਦ ਸਕਗੋ ਜਿਓਫਾਈ ਡਿਵਾਇਸ?

ਇਸ ਦੇ ਲਈ ਯੂਜ਼ਰਸ ਨੂੰ ਆਪਣਾ ਡੋਂਗਲ ਦੇ ਨਾਲ ਜਿਓ ਡਿਜੀਟਲ ਜਾਂ ਰਿਲਾਇੰਸ ਡਿਜੀਟਲ ਸਟੋਰ ''ਤੇ ਜਾਣਾ ਹੋਵੇਗਾ। ਇਸ ਦੇ ਬਾਅਦ ਪੁਰਾਣਾ ਡੋਂਗਲ ਅਤੇ 499 ਰੁਪਏ ਸਟੋਰ ''ਚ ਦੇਣੇ ਹੋਣਗੇ । ਇਸ ਤਰ੍ਹਾਂ ਕਰਨ ਨਾਲ ਯੂਜ਼ਰਸ ਨੂੰ ਜਿਓਫਾਈ ਡਿਵਾਇਸ ਸਸਤੇ ''ਚ ਖਰੀਦ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਲਈ ਯੂਜ਼ਰਸ ਨੂੰ ਇਕ Declaration/disclaimer ਫਾਰਮ ਸਾਈਨ ਕਰਨਾ ਹੋਵੇਗਾ। ਯੂਜ਼ਰਸ ਇਸ ਦੇ ਨਾਲ ਜਿਓ ਸਿਮ ਵੀ ਖਰੀਦ ਸਕਦੇ ਹੈ। ਜਿਸ ਦੇ ਨਾਲ ਉਨ੍ਹਾਂ ਨੂੰ 408 ਜਾਂ 608 ਰੁਪਏ ਦੇ ਪਲਾਨ ਲੈਣਾ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਉਹ ਧਨ ਧਨਾ ਧਨ ਆਫਰ ਇਸਤੇਮਾਲ ਕਰ ਸਕਣਗੇ।

ਕੀ ਮਿਲੇਗਾ ਪਲਾਨ ''ਚ 

ਪਹਿਲਾਂ ਪਲਾਨ 309 ਰੁਪਏ ਦਾ ਹੈ ਜਿਸ ''ਚ ਯੂਜ਼ਰਸ ਨੂੰ ਪਹਿਲੇ ਰਿਚਾਰਜ ''ਤੇ ਅਨਲਿਮਟਿਡ ਡਾਟਾ ( 1GB 4Gਸਪੀਡ ''ਤੇ ਪ੍ਰਤੀ ਦਿਨ) , ਕਾਲਿੰਗ ਅਤੇ ਐੱਸ. ਐੱਮ. ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ। ਦੂਜਾ ਪਲਾਨ 509 ਰੁਪਏ ਦਾ ਹੈ ਜਿਸ ਦੋ ਤਹਿਤ ਯੂਜ਼ਰਸ ਨੂੰ ਪਹਿਲੇ ਰਿਚਾਰਜ ''ਤੇ ਅਨਲਿਮਟਿਡ ਡਾਟਾ ( 2GB 4G ਸਪੀਡ ''ਤੇ ਪ੍ਰਤੀਦਿਨ). ਕਾਲਿੰਗ ਅਤੇ  ਐੱਸ. ਐੱਮ. ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ।

ਕੀ ਹੈ ਜਿਓਫਾਈ? 

ਜਿਓਫਾਈ ਇਕ 4G ਪੋਰਟੇਬਲ ਡਿਵਾਇਸ ਹੈ। ਇਸ ਦੇ ਰਾਹੀਂ ਵਾਇਸ ਕਾਲ, ਵੀਡੀਓ ਕਾਲ, ਡਾਟਾ ਅਤੇ ਜਿਓ ਐਪਸ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਦੁਆਰਾ ਦੱਸਿਆ ਜਾਂਦਾ ਹੈ ਕਿ  ਜਿਓਫਾਈ 4Gਪੋਰਟੇਬਲ ਵਾਇਸ ਅਤੇ ਡਾਟਾ ਡਿਵਾਇਸ ਹੈ ਜੋ ਕਿ Hotspot ਦੇ ਰੂਪ ''ਚ ਕੰਮ ਕਰਦਾ ਹੈ।


Related News