ਇਸ ਨਵੀਂ ਤਕਨੀਕ ਨਾਲ ਹੁਣ ਫੋਨ ਰਾਹੀਂ ਚੱਲੇਗੀ ਅਤੇ ਰੁੱਕੇਗੀ ਮਰਸਡੀਜ਼

Tuesday, May 16, 2017 - 04:42 PM (IST)

ਜਲੰਧਰ-ਵਿਸ਼ਵ ਦੀ ਦਿੱਗਜ ਕਾਰ ਮੇਕਰ ਕੰਪਨੀ ਸਰਸਡੀਜ਼ ਬੈਨਜ਼ ਸਟੇਟਸ ਅਤੇ ਦਮ ਦੇ ਨਾਲ-ਨਾਲ ਹੁਣ ਅਤਿਆਧੁਨਕ ਤਕਨੀਕ ''ਤੇ ਜ਼ੋਰ ਦੇ ਰਹੀ ਹੈ। ਹੁਣ ਕੰਪਨੀ ਅਜਿਹੀ ਖਾਸ ਤਕਨੀਕ ਲੈ ਆਈ ਹੈ, ਜਿਸ ਦਾ ਇਸਤੇਮਾਲ ਸਮਾਰਟਫੋਨ ਦੇ ਰਾਹੀਂ ਕੀਤਾ ਜਾ ਸਕਦਾ ਹੈ। ਇਸ ਡਿਜੀਟਲ ਵ੍ਹੀਕੱਲ ਦੀ ਚਾਬੀ ਨੂੰ ''ਜੇਮਾਲਟੋ'' ਨੇ ਤਿਆਰ ਕੀਤਾ ਹੈ। ਇਸ ਨਵੀਂ ਤਕਨੀਕ ਦੇ ਨਾਲ ਡਰਾਇਵਰਸ ਕਾਰ ਨੂੰ ਲਾਕ ਅਤੇ ਅਨਲਾਕ ਸਮਾਰਟਫੋਨ ਦੀ ਮਦਦ ਨਾਲ ਕਰ ਸਕਣਗੇ । ਇਸ ਚਾਬੀ ਨਾਲ ਕਾਰ ਦੇ ਡੈਸ਼ਬੋਰਡ ਟ੍ਰੇ ''ਚ ਚਾਰਜ ਹੋ ਰਹੇ ਫੋਨ ਨਾਲ ਇੰਜਣ ਨੂੰ ਵੀ ਸਟਾਰਟ ਕੀਤਾ ਜਾ ਸਕੇਗਾ।

 

ਤੁਹਾਨੂੰ ਦੱਸ ਦਈਏ ਕਿ ਕਾਰ ਕੰਪਨੀਆਂ ਹੁਣ ਅਜਿਹੀ ਸਮਾਰਟ ਤਕਨੀਕ ''ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਤੋਂ ਡਰਾਇਵਰ ਕਾਰ ''ਚ ਬੈਠੇ-ਬੈਠੇ ਆਪਣੇ ਬਿੱਲ ਪੇ ਕਰ ਸਕਣਗੇ। ਹਾਲ ''ਚ ਬਾਸ਼ ਨੇ ਇਕ ਸਮਾਰਟ, ਵਾਈਸ-ਐਕਟੀਵੇਟਡ ਪਰਸਨਲ ਅਸਿਸਟੇਂਟ ਵਰਗੀ ਕਾਰ ਸ਼ੋ-ਕੇਸ ਕੀਤੀ ਸੀ। ਕੈਬਨ ਕੈਮਰਾ, ਸੈਂਸਰਸ ਅਤੇ ਕਲਾਊਡ ਕੁਨੈੱਕਸ਼ਨ ਨਾਲ ਲੈਸ ਬਾਸ਼ ਦੀ ਇਹ ਸੁਪਰ ਸਮਾਰਟ ਕਾਰ ਡਰਾਇਵਰ ਦੇ ਕਾਰ ''ਚ ਬੈਠਦੇ ਹੀ ਨਾ ਸਿਰਫ ਸੀਟ ਅਜਸਟ ਕਰੇਗੀ, ਸਗੋਂ ਕਾਰ ਦੇ ਸਟਾਰਟ ਤੋਂ ਬੰਦ ਹੋਣ ਤੱਕ ਪੂਰੀ ਤਰ੍ਹਾਂ ਅਸਿਸਟ ਕਰੇਗੀ।
 


Related News