ਅਜਿਹਾ ਹੋਵੇਗਾ ਕਾਰ ਚਾਰਜਰ ਦਾ ਭਵਿੱਖ
Monday, Dec 14, 2015 - 01:51 PM (IST)
ਜਲੰਧਰ— ਕਾਫੀ ਸਮੇਂ ਤੋਂ USB ਕਾਰ ਚਾਰਜਰ ਕਾਰ ''ਚ ਯੂਜ਼ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਐਕਸੈਸਰੀਜ਼ ''ਚੋਂ ਇਕ ਰਹੀ ਹੈ ਪਰ ਇਹ ਫੋਨ ਨੂੰ ਉਦੋਂ ਤਕ ਹੀ ਚਾਰਜ ਕਰਦਾ ਹੈ ਜਦੋਂ ਤਕ ਕਾਰ ਦਾ ਇਗਨਿਸ਼ਨ ਓਨ ਕੰਡੀਸ਼ਨ ''ਤੇ ਹੋਵੇ ਅਤੇ ਇਸ ਨੂੰ ਬੰਦ ਕਰਨ ਨਾਲ ਚਾਰਜਿੰਗ ਵੀ ਬੰਦ ਹੋ ਜਾਂਦੀ ਹੈ ਪਰ ਹੁਣ ਨਵੀਂ ਤਕਨੀਕ ਨਾਲ ਨਵੇਂ ਚਾਰਜਰ ਬਣਾਏ ਜਾਣਗੇ ਜੋ ਕਾਰ ਨੂੰ ਬੰਦ ਕਰਨ ''ਤੇ ਵੀ ਤੁਹਾਡੇ ਫੋਨ ਨੂੰ ਚਰਾਜ ਕਰਨਾ ਬੰਦ ਨਹੀਂ ਕਰਨਗੇ।
ਇਨ੍ਹਾਂ ਨਵੇਂ ਚਾਰਜਰਾਂ ''ਚ ਦੋ ਚਾਰਜਿੰਗ ਪੋਰਟਸ ਲਗਾਏ ਜਾਣਗੇ ਜਿਸ ਵਿਚੋਂ ਇਕ ਸਲੋ 1.5A ਦੀ ਸਪੀਡ ਨਾਲ ਚਾਰਜ ਕਰੇਗਾ ਅਤੇ ਦੂਜਾ USB ਟਾਈਪ 3 ਹੋਵੇਗਾ। ਨਵੀਂ ਤਕਨੀਕ ਨਾਲ ਬਣੀ ਛੋਟੀ ਇਨਬਿਲਟ ਬੈਟਰੀ ਨੂੰ ਇਨ੍ਹਾਂ ''ਚ ਫਿਟ ਕੀਤਾ ਜਾਵੇਗਾ ਜੋ ਕਾਰ ਚੱਲਣ ਨਾਲ ਚਾਰਜ ਹੋਣਗੇ ਅਤੇ ਇਗਨਿਸ਼ਨ ਦੇ ਬੰਦ ਹੋਣ ''ਤੇ ਫੋਨ ਨੂੰ ਚਾਰਜ ਕਰਦੀ ਰਹੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਤਕਨੀਕ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਸਫਰ ਦੌਰਾਨ ਫੋਨ ਚਾਰਜ ਕਰਨ ''ਚ ਮਦਦ ਮਿਲੇਗੀ।
