ਤੇਜ਼ ਰਫਤਾਰ ਟਿੱਪਰ ਨੇ ਕਾਰ ਨੂੰ ਮਾਰੀ ਟੱਕਰ, ਕਾਰ ਦੇ ਉਡੇ ਪਰਖੱਚੇ, ਵਾਲ-ਵਾਲ ਬਚੇ ਸਵਾਰ
Friday, Apr 03, 2026 - 08:43 PM (IST)
ਕਲਾਨੌਰ, (ਹਰਜਿੰਦਰ ਸਿੰਘ ਗੋਰਾਇਆ) : ਗੁਰਦਾਸਪੁਰ ਕਲਾਨੌਰ ਰੋਡ 'ਤੇ ਸਥਿਤ ਅੱਡਾ ਜੋੜਾ ਛੱਤਰਾ ਦੇ ਨਜ਼ਦੀਕ ਇੱਕ ਅਣਪਛਾਤੀ ਤੇਜ਼ ਰਫਤਾਰ ਟਿੱਪਰ ਨੇ ਕਾਰ ਸਵਾਰਾਂ ਨੂੰ ਮਾਰੀ ਟੱਕਰ ਜਿਸ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ ਪਰ ਕਾਰ ਵਿੱਚ ਸਵਾਰ ਪੰਜ ਵਿਅਕਤੀ ਵਾਲ-ਵਾਲ ਬਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਰ ਸਵਾਰਾਂ ਨੇ ਦੱਸਿਆ ਕਿ ਅਚਾਨਕ ਕਲਾਨੌਰ ਸਾਈਡ ਤੋਂ ਆ ਰਹੀ ਇੱਕ ਤੇਜ ਰਫਤਾਰ ਟਿੱਪਰ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਡੀ ਕਾਰ ਦਾ ਕਰੀਬ 3 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਕੁਝ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਪਰ ਟਿੱਪਰ ਚਾਲਕ ਗੁਰਦਾਸਪੁਰ ਵਾਲੀ ਸਾਈਡ ਨੂੰ ਟਿੱਪਰ ਲੈ ਕੇ ਫਰਾਰ ਹੋ ਗਿਆ । ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਪੁਲਸ ਵੱਲੋਂ ਮੌਕੇ ਦੇ ਪਹੁੰਚ ਕੇ ਰੋਡ 'ਤੇ ਲੱਗੇ ਸੀਸੀਟੀਵੀ ਕੈਮਰਿਆ ਦੇ ਫੁਟੇਜ ਖੰਗਾਲੇ ਜਾ ਰਹੀ ਹਨ ਤਾਂ ਟਿੱਪਰ ਚਾਲਕ ਨੂੰ ਕਾਬੂ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
