Fujifilm X-Pro3 ਮਿਰਰਲੈੱਸ ਕੈਮਰਾ ਭਾਰਤ ’ਚ ਲਾਂਚ, ਮਿਲੇਗੀ ਫਲਿੱਪ ਡਿਸਪਲੇਅ

12/12/2019 10:51:49 AM

ਗੈਜੇਟ ਡੈਸਕ– ਫੁਜੀਫਿਲਮ ਐਕਸ-ਪ੍ਰੋ 3 ਮਿਰਰਲੈੱਸ ਕੈਮਰਾ ਭਾਰਤ ’ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨਵੇਂ ਕੈਮਰੇ ਨੂੰ ਕਲਾਸਿਕ ਰੈਟਰੋ ਡਿਜ਼ਾਈਨ ਦਿੱਤਾ ਹੈ, ਜੋ ਇਸ ਨੂੰ ਆਕਰਸ਼ਕ ਬਣਾਉਂਦਾ ਹੈ। ਇੰਨਾ ਹੀ ਨਹੀਂ ਸ਼ਾਨਦਾਰ ਲੁੱਕ ਨਾਲ ਲੋਕਾਂ ਨੂੰ ਇਸ ਕੈਮਰੇ ’ਚ ਇਮੇਜ ਪ੍ਰੋਸੈਸਰ ਦਾ ਵੀ ਸੁਪੋਰਟ ਮਿਲੇਗਾ। ਨਾਲ ਹੀ ਕੰਪਨੀ ਨੇ ਇਸ ਕੈਮਰੇ ਦੇ ਭਾਰ ਨੂੰ ਘੱਟ ਕਰਨ ਲਈ ਟਾਈਟੇਨੀਅਮ ਬਾਡੀ ਦਾ ਇਸਤੇਮਾਲ ਕੀਤਾ ਹੈ। ਉਥੇ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਐਕਸ-ਪ੍ਰੋ ’ਚ ਦੁਨੀਆ ਪਹਿਲਾ ਐਡਵਾਂਸਡ ਹਾਈਬ੍ਰਿਡ ਵਿਊ ਫਾਇੰਡਰ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰਜ਼ ਕੈਮਰਾ ਸੈਂਸਰ ਨੂੰ ਆਪਟਿਕਲ ਤੋਂ ਇਲੈਕਟ੍ਰੋਨਿਕ ਵਿਊ ਫਾਇੰਡਰ ’ਚ ਸਵਿੱਚ ਕਰ ਸਕਣਗੇ। 

PunjabKesari

Fujifilm X-Pro3 ਦੀ ਕੀਮਤ
ਕੰਪਨੀ ਨੇ ਇਸ ਮਿਰਰਲੈੱਸ ਕੈਮਰੇ ਨੂੰ 1,55,999 ਰੁਪਏ ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਕੰਪਨੀ ਇਸ ਕੈਮਰੇ ਦੇ Duratect ਸਿਲਵਰ ਅਤੇ ਬਲੈਕ ਕਲਰ ਵੇਰੀਐਂਟ ਨੂੰ ਨਵੇਂ ਸਾਲ ’ਚ ਪੇਸ਼ ਕਰੇਗੀ, ਜਿਸ ਦੀ ਕੀਮਤ 1,73,999 ਰੁਪਏ ਹੋਵੇਗੀ। ਹਾਲਾਂਕਿ, ਕੰਪਨੀ ਨੇ ਇਸ ਦੋਵਾਂ ਵਰਜ਼ਨ ਦੇ ਫੀਚਰਜ਼ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

PunjabKesari

ਕੈਮਰੇ ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਕੈਮਰੇ ’ਚ ਦੁਨੀਆ ਦਾ ਪਹਿਲਾ ਅਜਿਹਾ ਵਿਊ ਫਾਇੰਡਰ ਦਿੱਤਾ ਹੈ, ਜਿਸ ਨਾਲ ਯੂਜ਼ਰਜ਼ ਆਪਟਿਕਲ ਤੋਂ ਇਲੈਕਟ੍ਰੋਨਿਕ ਵਿਊ ਫਾਇੰਡਰ ’ਚ ਸਵਿੱਚ ਕਰ ਸਕਣਗੇ। ਨਾਲ ਹੀ ਈ.ਵੀ.ਐੱਫ. ਬ੍ਰਾਈਟ ਅਤੇ ਹਾਈ-ਰੈਜ਼ੋਲਿਊਸ਼ਨ (3.69 ਮਿਲੀਅਨ ਡਾਟ ਆਰਗੈਨਿਕ) ਵਾਲੇ ਈ.ਐੱਲ. ਪੈਨਲ ਦਾ ਇਸਤੇਮਾਲ ਕਰਦਾ ਹੈ, ਜਿਸ ਨਾਲ ਕੈਮਰੇ ਦੀ ਵਿਜ਼ੀਬਿਲਿਟੀ ਬਿਹਤਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਕੈਮਰੇ ’ਚ ‘ਕਲਾਸਿਕ ਨੇਗ’ ਮੋਡ ਵੀ ਦਿੱਤਾ ਗਿਆ ਹੈ। ਉਥੇ ਹੀ ਯੂਜ਼ਰਜ਼ ਨੂੰ ਐਕਸ-ਪ੍ਰੋ 3 ’ਚ 64 ਜੀ.ਬੀ. ਯੂ.ਐੱਚ.ਐੱਸ. ਆਈ.ਆਈ. ਐੱਸ.ਡੀ. ਕਾਰਡ ਦੀ ਸੁਪੋਰਟ ਮਿਲੇਗੀ। 

PunjabKesari

ਸੈਂਸਰ ਅਤੇ ਡਿਸਪਲੇਅ
ਫੁਜੀਫਿਲਮ ਨੇ ਇਸ ਮਿਰਰਲੈੱਸ ਕੈਮਰੇ ’ਚ 26.1 ਮੈਗਾਪਿਕਸਲ ਦਾ ਐਕਸ-ਟ੍ਰਾਂਸ ਸੀਮਾਸ 4 ਸੈਂਸਰ ਅਤੇ ਐਕਸ-ਪ੍ਰੋਸੈਸਰ 4 ਇਮੇਜ ਪ੍ਰੋਸੈਸਰ ਇੰਜਣ ਦਿੱਤਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਡਿਵਾਈਸ ’ਚ 1.28 ਇੰਚ ਦਾ ਐੱਲ.ਸੀ.ਡੀ. ਪੈਨਲ ਮਿਲੇਗਾ। ਨਾਲ ਹੀ ਯੂਜ਼ਰਜ਼ ਇਸ ਕੈਮਰੇ ਦੀ ਸਕਰੀਨ ਨੂੰ 180 ਡਿਗਰੀ ਤਕ ਫਲਿੱਪ ਕਰ ਸਕਦੇ ਹਨ। 

PunjabKesari

ਕੁਨੈਕਟਿਵਿਟੀ 
ਕੰਪਨੀ ਨੇ ਇਸ ਕੈਮਰੇ ’ਚ ਕੁਨੈਕਟਿਵਿਟੀ ਦੇ ਲਿਹਾਜ ਨਾਲ ਬਲੂਟੁੱਥ, ਯੂ.ਐੱਸ.ਬੀ. ਟਾਈਪ-ਸੀ, 2.5mm ਜੈੱਕ, ਮਾਈਕ੍ਰੋਫੋਨ ਅਤੇ ਵਾਇਰ ਰਿਮੋਟ ਅਟੈਚਮੈਂਟ ਵਰਗੇ ਫੀਚਰਜ਼ ਦਿੱਤੇ ਹਨ। 


Related News