'ਗੌਡਜ਼ਿਲਾ ਐਕਸ ਕਾਂਗ' ਨੇ ਦਿਲਜੀਤ ਦੋਸਾਂਝ ਦੀ 'ਕਰੂ' ਦੀ ਕੱਢੀ ਹਵਾ, ਬਾਕਸ ਆਫਿਸ 'ਤੇ ਮਾਰੀ ਵੱਡੀ ਮਲ

Monday, Apr 01, 2024 - 10:40 AM (IST)

'ਗੌਡਜ਼ਿਲਾ ਐਕਸ ਕਾਂਗ' ਨੇ ਦਿਲਜੀਤ ਦੋਸਾਂਝ ਦੀ 'ਕਰੂ' ਦੀ ਕੱਢੀ ਹਵਾ, ਬਾਕਸ ਆਫਿਸ 'ਤੇ ਮਾਰੀ ਵੱਡੀ ਮਲ

ਮੁੰਬਈ (ਬਿਊਰੋ) : ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 'ਕਰੂ' 29 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਉਥੇ ਹੀ ਹਾਲੀਵੁੱਡ ਦੀ ਐਕਸ਼ਨ ਸਾਇ-ਫਾਈ ਫ਼ਿਲਮ 'ਗੌਡਜ਼ਿਲਾ ਐਕਸ ਕਾਂਗ ਦਿ ਨਿਊ ਐਂਪਾਇਰ' ਸਿਨੇਮਾਘਰਾਂ 'ਚ ਵੀ ਆਈ ਹੈ। ਇਸ ਦੇ ਨਾਲ ਹੀ ਬਾਕਸ ਆਫਿਸ 'ਤੇ ਵੱਡੀ ਹਲਚਲ ਨਜ਼ਰ ਆ ਰਹੀ ਹੈ। 

ਦੱਸ ਦਈਏ ਕਿ 29 ਮਾਰਚ ਨੂੰ ਰਿਲੀਜ਼ ਹੋਈ 'ਗੌਡਜ਼ਿਲਾ ਐਕਸ ਕਾਂਗ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਸ਼ਕ ਫ਼ਿਲਮ ਦੀ ਕਹਾਣੀ ਅਤੇ ਵੀ. ਐੱਫ. ਐਕਸ. ਨੂੰ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਫ਼ਿਲਮ ਨੇ ਜ਼ਬਰਦਸਤ ਓਪਨਿੰਗ ਕੀਤੀ। ਇਸ ਦੌਰਾਨ ਹੁਣ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆ ਗਏ ਹਨ। 'ਗੌਡਜ਼ਿਲਾ ਐਕਸ ਕਾਂਗ' ਦੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਅਦਾਕਾਰ ਦੀ ਹਾਰਟ ਅਟੈਕ ਨਾਲ ਹੋਈ ਮੌਤ

ਦੱਸ ਦੇਈਏ ਕਿ ਫ਼ਿਲਮ ਨੇ ਪਹਿਲੇ ਦਿਨ 14 ਕਰੋੜ ਦੀ ਕਮਾਈ ਕੀਤੀ ਹੈ, ਉਥੇ ਹੀ ਫ਼ਿਲਮ ਨੇ ਸ਼ਨੀਵਾਰ ਨੂੰ 12.5 ਕਰੋੜ ਦੀ ਕਮਾਈ ਕੀਤੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਇਸ ਹਾਲੀਵੁੱਡ ਫ਼ਿਲਮ ਨੇ ਐਤਵਾਰ ਨੂੰ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ। ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਗੌਡਜ਼ਿਲਾ ਐਕਸ ਕਾਂਗ ਦਿ ਨਿਊ ਐਂਪਾਇਰ' ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ ਰਾਤ 10 ਵਜੇ ਤੱਕ ਲਗਭਗ 13.25 ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ, ਇਹ ਅੰਤਿਮ ਅੰਕੜੇ ਨਹੀਂ ਹਨ। ਕੱਲ ਸਵੇਰ ਤੱਕ ਕਮਾਈ 'ਚ ਵਾਧਾ ਹੋਵੇਗਾ। 2 ਦਿਨਾਂ 'ਚ ਫ਼ਿਲਮ ਦਾ ਕੁਲ ਕਲੈਕਸ਼ਨ 39 ਕਰੋੜ ਰੁਪਏ ਹੋ ਗਿਆ ਹੈ। 

ਦੱਸਣਯੋਗ ਹੈ ਕਿ 'ਗੌਡਜ਼ਿਲਾ ਐਕਸ ਕਾਂਗ' ਦੀ ਬਾਕਸ ਆਫਿਸ 'ਤੇ ਕਰੀਨਾ ਕਪੂਰ ਖ਼ਾਨ ਦੀ 'ਕਰੂ' ਨਾਲ ਟੱਕਰ ਹੋ ਰਹੀ ਹੈ। ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਕਮਾਈ ਦੇ ਮਾਮਲੇ 'ਚ 'ਗੌਡਜ਼ਿਲਾ ਐਕਸ ਕਾਂਗ' ਕਾਫੀ ਅੱਗੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News