ਭਾਰਤ ''ਚ 83 ਫ਼ੀਸਦੀ ਬੇਰੋਜ਼ਗਾਰ ਹਨ ਪੜ੍ਹੇ-ਲਿਖੇ ਨੌਜਵਾਨ!

Thursday, Mar 28, 2024 - 06:17 PM (IST)

ਭਾਰਤ ''ਚ 83 ਫ਼ੀਸਦੀ ਬੇਰੋਜ਼ਗਾਰ ਹਨ ਪੜ੍ਹੇ-ਲਿਖੇ ਨੌਜਵਾਨ!

ਨਵੀਂ ਦਿੱਲੀ - ਕੀ ਭਾਰਤ 'ਚ ਬੇਰੋਜ਼ਗਾਰੀ ਆਪਣੇ ਸਿਖਰ 'ਤੇ ਪੁੱਜ ਗਈ ਹੈ। ਚੋਣ ਮਾਹੌਲ ਦੇ ਦਰਮਿਆਨ ਇਸ ਵਾਰ ਵੀ ਬੇਰੋਜ਼ਗਾਰੀ ਦਾ ਮੁੱਦਾ ਚਰਚਾ 'ਚ ਹੈ? ਅਸਲ 'ਚ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈ.ਐੱਲ.ਓ.) ਦੀ ਇਕ ਰਿਪੋਰਟ 'ਚ ਭਾਰਤ ਅੰਦਰ ਰੋਜ਼ਗਾਰ ਦੇ ਦ੍ਰਿਸ਼ ਨੂੰ ਲੈ ਕੇ ਕਈ ਹੈਰਾਨੀ ਵਾਲੇ ਖੁਲਾਸੇ ਹੋਏ ਹਨ। ਇਸ 'ਚ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਹੈ, ਉਹ ਇਹ ਕਿ ਦੇਸ਼ 'ਚ ਕੁਝ ਬੇਰੋਜ਼ਗਾਰਾਂ 'ਚੋਂ 83 ਫ਼ੀਸਦੀ ਨੌਜਵਾਨ ਹਨ। ਇਸ ਹਿਸਾਬ ਨਾਲ ਜੇ ਭਾਰਤ 'ਚ 100 ਲੋਕ ਬੇਰੋਜ਼ਗਾਰ ਹਨ ਤਾਂ ਉਨ੍ਹਾਂ 'ਚੋਂ 83 ਲੋਕ ਨੌਜਵਾਨ ਹਨ। ਇਸ 'ਚ ਵੀ ਵਧੇਰੇ ਨੌਜਵਾਨ ਪੜ੍ਹੇ-ਲਿਖੇ ਹਨ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਪੜ੍ਹੇ-ਲਿਖੇ ਬੇਰੋਜ਼ਗਾਰਾਂ ਦੀ ਗਿਣਤੀ ਹੋਈ ਡਬਲ
ਆਈ.ਐੱਲ.ਓ. ਦੀ ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਦੇ ਕੁਲ ਬੇਰੋਜ਼ਗਾਰਾਂ 'ਚ ਪੜ੍ਹੇ- ਲਿਖੇ ਬੇਰੋਜ਼ਗਾਰਾਂ ਦੀ ਗਿਣਤੀ ਵੀ ਸੰਨ 2000 ਦੇ ਮੁਕਾਬਲੇ ਹੁਣ ਡਬਲ ਹੋ ਚੁੱਕੀ ਹੈ। ਸਾਲ 2000 'ਚ ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰਾਂ ਦੀ ਗਿਣਤੀ ਕੁਲ ਨੌਜਵਾਨ ਬੇਰੋਜ਼ਗਾਰਾਂ 'ਚ 35.2 ਫ਼ੀਸਦੀ ਸੀ। ਸਾਲ 2022 'ਚ ਇਹ ਵੱਧ ਕੇ 65.7 ਫ਼ੀਸਦੀ ਹੋ ਗਈ। ਇਨ੍ਹਾਂ 'ਚ ਉਨ੍ਹਾਂ ਨੂੰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਘੱਟੋ ਘੱਟ 10ਵੀਂ ਤੱਕ ਦੀ ਸਿੱਖਿਆ ਹੋਈ ਹੈ।

ਇਹ ਵੀ ਪੜ੍ਹੋ - SBI ਦੇ ਕਰੋੜਾਂ ਗਾਹਕਾਂ ਨੂੰ ਲੱਗੇਗਾ ਝਟਕਾ, 1 ਅਪ੍ਰੈਲ ਤੋਂ ਵੱਧ ਜਾਣਗੇ ਡੈਬਿਟ ਕਾਰਡ ਦੇ ਖ਼ਰਚੇ

ਦੂਜੇ ਪਾਸੇ ਕੁਝ ਸੂਬਿਆਂ 'ਚ ਰੋਜ਼ਗਾਰ ਦੀ ਸਥਿਤੀ ਕਾਫੀ ਤਰਸਯੋਗ ਹੈ। ਇਹ ਸੂਬਾ ਬਿਹਾਰ, ਉੱਤਰ ਪ੍ਰਦੇਸ਼, ਓਡਿਸ਼ਾ, ਮੱਧ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਹੈ। ਭਾਰਤ ਲਈ ਇਹ ਕਾਫੀ ਮੁਸ਼ਕਲ ਸਮਾਂ ਹੈ। ਭਾਰਤ ਦੀ ਲਗਭਗ 27 ਫ਼ੀਸਦੀ ਆਬਾਦੀ ਨੌਜਵਾਨ ਹੈ ਪਰ ਉਸ ਦਾ ਇਕ ਵੱਡਾ ਹਿੱਸਾ ਬੇਰੋਜ਼ਗਾਰ ਹੈ। ਅਜਿਹੇ 'ਚ ਭਾਰਤ ਨੂੰ ਆਪਣੀ ਇਸ ਨੌਜਵਾਨ ਆਬਾਦੀ ਦਾ ਡੈਮੋਗ੍ਰਾਫਿਕ ਡਿਵੀਡੈਂਟ ਨਹੀਂ ਮਿਲ ਪਾ ਰਿਹਾ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News