Fruit Ninja VR : ਮਨੋਰਜੰਨ ਦੇ ਨਾਲ ਹੱਥਾਂ ਦੀ ਕਸਰਤ ਵੀ ਕਰਵਾਏਗੀ ਇਹ ਗੇਮ
Friday, Jul 08, 2016 - 03:32 PM (IST)

ਜਲੰਧਰ : ਫਰੂਟ ਨਿੰਜਾ ਇਕ ਬਹੁਤ ਹੀ ਮਨੋਰੰਜਕ ਗੇਮ ਹੈ ਤੇ ਇਸ ਗੇਮ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਰੋੜਾਂ ''ਚ ਹੈ। ਇਸ ਗੇਮ ਨੂੰ ਹੋਰ ਐਕਸਾਈਟਿੰਗ ਬਣਾਉਣ ਲਈ ਇਸ ਨੂੰ ਵਰਚੁਅਲ ਰਿਐਲਿਟੀ ਵਰਜ਼ਨ ''ਚ ਲਾਂਚ ਕੀਤਾ ਗਿਆ ਹੈ। ਇਸ ਦਾ ਮਜ਼ਾ ਲੈਣ ਲਈ ਤੁਹਾਡੇ ਕੋਲ ਐੱਚ. ਟੀ. ਸੀ. ਵਾਈਵ ਵੀ.ਆਰ. ਹੋਣਾ ਜ਼ਰੂਰੀ ਹੈ। ਵੀ. ਆਰ. ਵਰਜ਼ਨ ''ਚ ਵਾਈਵ ਦੇ ਕੰਟ੍ਰੋਲਰ ਜਪਾਨੀ ਕਟਾਨਾ (ਇਕ ਤਰ੍ਹਾਂ ਦੀ ਤਲਵਾਰ) ''ਚ ਬਦਲ ਜਾਣਗੇ। ਇਹ ਗੇਮ ਸਟੀਮ ''ਤੇ ਅਵੇਲੇਬਲ ਹੈ ਤੇ ਮਨੋਰੰਜਨ ਦੇ ਨਾਲ ਨਾਲ ਇਹ ਗੇਮ ਤੁਹਾਡੇ ਹੱਥਾਂ ਦੀ ਵੀ ਕਸਰਤ ਕਰਵਾਏਗੀ।
ਇਹ ਗੇਮ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਤੇ ਅਕਤੂਬਰ ਮਹੀਨੇ ''ਚ ਇਸ ਦਾ ਫਾਈਨਲ ਵਰਜ਼ਨ ਲਾਂਚ ਹੋ ਜਾਵਗਾ। ਅਜੇ ਇਸ ਗੇਮ ''ਚ ਗਲਿਚਿਜ਼ ਹਨ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਬਾਕੀ ਹੈ। ਇਸ ਗੇਮ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਫਰੂਟ ਨਿੰਜਾ ਵੀ. ਆਰ. ਨੂੰ ਓਕੁਲਿਸ ਰਿਫਟ ਵੀ. ਆਰ. ''ਤੇ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।