ਫੋਰਡ ਨੇ ਚੀਨ ਤੋਂ ਵਾਪਸ ਮੰਗਵਾਈਆਂ ਲਗਜ਼ਰੀ ਕਾਰਾਂ

Wednesday, Apr 05, 2017 - 12:05 PM (IST)

ਫੋਰਡ ਨੇ ਚੀਨ ਤੋਂ ਵਾਪਸ ਮੰਗਵਾਈਆਂ ਲਗਜ਼ਰੀ ਕਾਰਾਂ

ਜਲੰਧਰ- ਅਮਰੀਕਨ ਕਾਰ ਨਿਰਮਾਤਾ ਕੰਪਨੀ ਫੋਰਡ ਨੇ ਚੀਨ ਤੋਂ ਆਪਣੇ 2 ਲਗਜ਼ਰੀ ਮਾਡਲਾਂ ਦੀਆਂ 5,798 ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਵਾਪਸੀ ਸਾਲ 2016-17 ਦੌਰਾਨ ਦਰਾਮਦ ਕੀਤੀਆਂ ਗਈਆਂ ਕਾਰਾਂ ਸਣੇ 30 ਜੂਨ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਆਪਣੀ ਵੈੱਬਸਾਈਟ ''ਤੇ ਇਸ ਸਬੰਧੀ ਜਾਣਕਾਰੀ ਪੋਸਟ ਕੀਤੀ ਹੈ। ਕੰਪਨੀ ਨੇ ਦੱਸਿਆ ਕਿ 14 ਜਨਵਰੀ ਤੋਂ 26 ਅਕਤੂਬਰ 2016 ਦਰਮਿਆਨ ਬਣੀਆਂ 5405 ਲਿੰਕਲਨ ਐੱਮ. ਕੇ. ਐਕਸ. ਅਤੇ 24 ਜੂਨ ਤੋਂ 5 ਦਸੰਬਰ 2016 ਦਰਮਿਆਨ ਬਣੀਆਂ 393 ਲਿੰਕਲਨ ਕਾਂਟੀਨੈਂਟਲ ਕਾਰਾਂ ਨੂੰ ਡਰਾਈਵਰ ਪਾਸੇ ਵਾਲੇ ਦੇ ਏਅਰਬੈਗ ''ਚ ਖਰਾਬੀ ਆਉਣ ਕਾਰਨ ਵਾਪਸ ਮੰਗਵਾਇਆ ਜਾ ਰਿਹਾ ਹੈ।


Related News