ਫੋਰਡ ਬਣਾਏਗੀ ਬਿਨਾਂ ਸਟਿਅਰਿੰਗ ਵ੍ਹੀਲ ਵਾਲੀ Self-Driving ਕਾਰ
Wednesday, Aug 17, 2016 - 02:18 PM (IST)
ਜਲੰਧਰ-ਕਾਰ ਨਿਰਮਾਤਾ ਫੋਰਡ ਮੋਟਰ ਕੰਪਨੀ ਦੀ ਯੋਜਨਾ ਅਗਲੇ ਪੰਜ ਸਾਲਾਂ ''ਚ ਪੂਰੀ ਤਰ੍ਹਾਂ ਡ੍ਰਾਈਵਰ ਰਹਿਤ ਕਾਰ ਨੂੰ ਸੜਕ ''ਤੇ ਉਤਾਰਣ ਦੀ ਹੈ। ਪਹਿਲਾਂ ਇਸ ਕਾਰ ਨੂੰ ਕਾਮਰਸ਼ੀਅਲ ਤੌਰ ''ਤੇ ਕਿਰਾਏ ''ਤੇ ਸਵਾਰੀਆਂ ਨੂੰ ਲਿਆਉਣ ਜਾਂ ਲੈ ਕੇ ਜਾਣ ਅਤੇ ਸਾਂਝੀ ਯਾਤਰਾ ਲਈ ਵਰਤੋਂ ਕੀਤਾ ਜਾਵੇਗਾ ਬਾਅਦ ''ਚ ਇਸ ਨੂੰ ਗਾਹਕਾਂ ਲਈ ਵਿਕਰੀ ਦੇ ਤੌਰ ''ਤੇ ਲਿਆਂਦਾ ਜਾਵੇਗਾ। ਫੋਰਡ ਦੇ ਸਿਲੀਕਾਨ ਵੈਲੀ ਸਥਿੱਤ ਪਰਿਸਰ ''ਚ ਕੱਲ ਇਸ ਗੱਲ ਦਾ ਐਲਾਨ ਕਰਦੇ ਹੋਏ ਕੰਪਨੀ ਦੇ ਸੀ.ਈ.ਓ. ਮਾਰਕ ਫੀਲਡਸ ਨੇ ਕਿਹਾ ਕਿ ਉਨ੍ਹਾਂ ਦੇ ਉਦਯੋਗ ''ਚ ਇਕ ਤਬਦੀਲੀ ਦਾ ਪਲ ਹੈ ਅਤੇ ਕੰਪਨੀ ਲਈ ਵੀ ਇਹ ਇਕ ਪਰਿਵਰਤਣ ਵਾਲਾ ਸਮਾਂ ਹੈ ।'' ਫੋਰਡ ਦੁਆਰਾ ਸੈਲਫ-ਡ੍ਰਾਈਵਿੰਗ ਕਾਰ ਨਾਲ ਕਈ ਹੋਰ ਕੰਪਨੀਆਂ ਦੇ ਸਾਹਮਣੇ ਵੱਡੀ ਚੁਣੋਤੀ ਖੜੀ ਹੋ ਜਾਵੇਗੀ ਜਿਵੇਂ ਕਿ ਮਰਸਡੀਜ਼-ਬੇਂਜ਼ ਅਤੇ ਟੈਸਲਾ ਮੋਟਰਜ਼ ਜਿਨ੍ਹਾਂ ਦੀ ਯੋਜਨਾ ਰਿਵਾਇਤੀ ਕਾਰਾਂ ''ਚ ਹੌਲੀ-ਹੌਲੀ ਸੈਲਫ-ਡ੍ਰਾਈਵਿੰਗ ਸਮਰੱਥਾ ਜੋੜਨਾ ਹੈ।
ਪਿਛਲੇ ਮਹੀਨੇ ਬੀ.ਐੱਮ.ਡਬਲਿਊ., ਇੰਟੈਲ ਅਤੇ ਆਟੋਮੋਟਿਵ ਕੈਮਰਾ ਨਿਰਮਾਤਾ ਮੋਬਾਇਲਆਈ ਨੇ ਐਲਾਨ ਕੀਤਾ ਹੈ ਕਿ ਉਹ 2021 ਤੱਕ ਇਕ ਸਟਿਅਰਿੰਗ ਵ੍ਹੀਲ ਦੇ ਨਾਲ ਸੈਲਫ-ਡ੍ਰਾਈਵਿੰਗ ਗੱਡੀ ਨੂੰ ਸੜਕ ''ਤੇ ਉਤਾਰ ਦੇਣਗੇ । ਫੋਰਡ ਦੀ ਯੋਜਨਾ ਹੈ ਕਿ ਉਹ ਗੂਗਲ ਦੇ ਅਲਫਾਬੈਟ ਇੰਕ ਦੇ ਨਾਲ ਇਸ ਕੰਮ ਨੂੰ ਸਫਲ ਬਣਾਉਣਗੇ ਜੋ ਇਕ ਵਾਰ ਤਕਨੀਕ ਦੇ ਪੂਰੇ ਵਿਕਸਿਤ ਹੋ ਜਾਣ ਤੋਂ ਬਾਅਦ ਸਿੱਧੇ ਤੌਰ ''ਤੇ ਸੈਲਫ-ਡ੍ਰਾਈਵਿੰਗ ਤੌਰ ''ਤੇ ਗੱਡੀ ਚਲਾਉਣ ''ਚ ਮਦਦ ਕਰੇਗਾ। ਫੋਰਡ ਦੇ ਚੀਫ ਟੈਕਨੀਕਲ ਆਫਿਸਰ ਰਾਜ ਨਾਇਰ ਨੇ ਕਿਹਾ ਕਿ ਅਸੀਂ ਚਾਲਕ ਨੂੰ ਸਹਾਇਤਾ ਦੇਣ ਵਾਲੀਆਂ ਤਕਨੀਕਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇੱਕ ਲੰਮੀ ਦੂਰੀ ਦੀ ਛਲਾਂਗ (ਪੂਰਾ ਬਦਲਾਵ) ਲਗਾਉਣ ਦਾ ਫ਼ੈਸਲਾ ਕੀਤਾ ਹੈ। ਨਾਇਰ ਨੇ ਕਿਹਾ ਕਿ ਫੋਰਡ ਅਜਿਹੀਆਂ ਪ੍ਰਣਾਲੀਆਂ ਬਣਾਉਣਾ ਜਾਰੀ ਰੱਖੇਗੀ ਜੋ ਡ੍ਰਾਈਵਰ ਨੂੰ ਸਹਾਇਤਾ ਪਹੁੰਚਾਉਂਦੀਆਂ ਰਹਿਣ ਜਿਵੇਂ ਕਿ ਸੈਲਫ-ਡ੍ਰਾਈਵਿੰਗ ਐਮਰਜੈਂਸੀ ਬ੍ਰੇਕ ਸਿਸਟਮ ਅਤੇ ਲੇਨ ਡਿਪਾਰਚਰ ਵਾਰਨਿੰਗ ਆਦਿ।
