ਦਮਦਾਰ ਇੰਜਣ ਨਾਲ ਫੋਰਡ ਨੇ ਭਾਰਤ ’ਚ ਲਾਂਚ ਕੀਤਾ Freestyle ਦਾ Flair ਸਪੈਸ਼ਲ ਐਡੀਸ਼ਨ

08/13/2020 3:31:07 PM

ਆਟੋ ਡੈਸਕ– ਫੋਰਡ ਨੇ ਆਖਿਰਕਾਰ ਆਪਣੀ ਹੈਚਬੈਕ ਕਾਰ ਫ੍ਰੀਸਟਾਈਲ ਦੇ ਨਵੇਂ ਟਾਪ ਐਂਡ ਮਾਡਲ ਫਲੇਅਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 7.69 ਲੱਖ ਰੁਪਏ ਦੀ ਕੀਮਤ ਨਾਲ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਫੋਰਡ ਫ੍ਰੀਸਟਾਈਲ ਫਲੇਅਰ ਇਕ ਲਿਮਟਿਡ ਐਡੀਸ਼ਨ ਮਾਡਲ ਹੈ ਜਿਸ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਮਾਡਲਾਂ ਨਾਲ ਮੁਹੱਈਆ ਕਰਵਾਇਆ ਗਿਆ ਹੈ। ਫ੍ਰੀਸਟਾਈਲ ਫਲੇਅਰ ਡੀਜ਼ਲ ਦੀ ਕੀਮਤ 8.79 ਲੱਖ ਰੁਪਏ ਰੱਖੀ ਗਈ ਹੈ। 

ਕਾਰ ’ਚ ਕੀਤੇ ਗਏ ਬਦਲਾਅ
- ਇਸ ਕਾਰ ’ਚ ਆਕਰਸ਼ਕ ਐਕਸਟੀਰੀਅਰ ਦਿੱਤਾ ਗਿਆ ਹੈ ਜਿਸ ਨੂੰ ਕੰਪਨੀ ਨੇ ਲਾਲ ਅਤੇ ਕਾਲੇ ਥੀਮ ’ਤੇ ਅਧਾਰਿਤ ਤਿਆਰ ਕੀਤਾ ਹੈ। 
- ਕਾਰ ’ਚ ਫਰੰਟ ਅਤੇ ਰੀਅਰ ਸਕਿਡ ਪਲੇਟ, ਸਾਈਡ ਅਤੇ ਰੀਅਰ ਡੈਕਲਸ ਅਤੇ ਓ.ਆਰ.ਵੀ.ਐੱਮ. ’ਚ ਰੈੱਡ ਐਕਸੈਂਟ ਵੇਖਣ ਨੂੰ ਮਿਲੇ ਹਨ। 
- ਕਾਰ ਦੀ ਛੱਤ ਨੂੰ ਕਾਲੇ ਅਤੇ ਰੂਫ ਰੇਲ ਨੂੰ ਲਾਲ ਰੰਗ ’ਚ ਰੱਖਿਆ ਗਿਆ ਹੈ।
- ਕਾਰ ’ਚ ਕਾਲੇ ਅਲੌਏ ਵ੍ਹੀਲਜ਼ ਕੰਪਨੀ ਵਲੋਂ ਹੀ ਲਗਾਏ ਗਏ ਹਨ। 
- ਇੰਟੀਰੀਅਰ ’ਚ ਬਾਰੀਆਂ ’ਤੇ ਲਾਲ ਐਕਸੈਂਟ ਵੇਖਣ ਨੂੰ ਮਿਲ ਜਾਂਦਾ ਹੈ। 
- ਨਵੀਆਂ ਸੀਟਾਂ ’ਤੇ ਫਲੇਅਰ ਬ੍ਰਾਂਡਿੰਗ ਦਿੱਤੀ ਗਈ ਹੈ ਅਤੇ ਲਾਲ ਰੰਗ ’ਚ ਸਲਾਈ ਕੀਤੀ ਗਈ ਹੈ, ਸਟੀਅਰਿੰਗ ਵ੍ਹੀਲ ਅਤੇ ਰੇਡੀਓ ਨੂੰ ਕਾਲੇ ਰੰਗ ’ਚ ਰੱਖਿਆ ਗਿਆ ਹੈ। 

PunjabKesari

ਕਾਰ ਦੇ ਫੀਚਰਜ਼
ਫੀਚਰ ਦੀ ਗੱਲ ਕਰੀਏ ਤਾਂ ਕਾਰ ’ਚ 7 ਇੰਜ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ। ਆਟੋਮੈਟਿਕ ਹੈੱਡਲੈਂਪ ਅਤੇ ਆਟੋਮੈਟਿਕ ਵਾਈਪਰਸ ਦੀ ਸੁਵਿਧਾ ਵੀ ਇਸ ਵਿਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਵਰਸ ਪਾਰਕਿੰਗ ਕੈਮਰਾ, ਰਿਮੋਟ ਸੈਂਟਰਲ ਲਾਕਿੰਗ ਅਤੇ ਆਟੋਮੈਟਿਕ ਏਅਰ ਕੰਡੀਸ਼ਨਰ ਦੀ ਸੁਵਿਧਾ ਵੀ ਇਸ ਵਿਚ ਮਿਲਦੀ ਹੈ। 

ਇੰਜਣ ਆਪਸ਼ੰਸ
ਸਟੈਂਡਰਡ ਮਾਡਲ ਦੀ ਤਰ੍ਹਾਂ ਹੀ ਇਸ ਸਪੈਸ਼ਲ ਐਡੀਸ਼ਨ ’ਚ 1.2 ਲੀਟਰ ਦਾ ਪੈਟਰੋਲ ਅਤੇ 1.5 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦਾ 1.2 ਪੈਟਰੋਲ ਇੰਜਣ 95 ਬੀ.ਐੱਚ.ਪੀ. ਦੀ ਪਾਵਰ ਅਤੇ 119 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ 1.5 ਲੀਟਰ ਡੀਜ਼ਲ ਇੰਜਣ ਮਾਡਲ 100 ਬੀ.ਐੱਚ.ਪੀ. ਦੀ ਪਾਵਰ ਅਤੇ 215 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 


Rakesh

Content Editor

Related News