ਬਜਟ ਤੋਂ ਪ੍ਰੀਮੀਅਮ ਰੇਂਜ ''ਚ ਆਉਣ ਵਾਲੇ ਇਹ ਸਮਾਰਟਫੋਨਜ਼ ਯੂਜ਼ਰਸ ਦੀ ਬਣੇ ਪਹਿਲੀ ਪਸੰਦ

06/24/2018 12:12:43 PM

ਜਲੰਧਰ-ਸਮਾਰਟਫੋਨਜ਼ ਕੰਪਨੀਆਂ ਨੇ ਬਾਜ਼ਾਰਾਂ 'ਚ ਘੱਟ ਕੀਮਤ ਤੋਂ ਲੈ ਤੇ ਵੱਧ ਕੀਮਤ 'ਚ ਹੁਣ ਤੱਕ ਬਹਤੁ ਸਾਰੇ ਸਮਾਰਟਫੋਨਜ਼ ਲਾਂਚ ਕੀਤੇ ਹਨ, ਜੋ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਆਉਂਦੇ ਹਨ।ਇਸ ਲਿਸਟ 'ਚ ਅੱਜ ਅਸੀਂ ਜਿਨ੍ਹਾਂ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ, ਉਨ੍ਹਾਂ ਦੀ ਕੀਮਤ 10,000 ਰੁਪਏ ਤੋਂ ਸ਼ੁਰੂ ਹੋ ਕੇ 70,000 ਰੁਪਏ ਤੱਕ ਹੈ।
 

 

1. ਆਸੁਸ ਜ਼ੈੱਨਫੋਨ ਮੈਕਸ ਪ੍ਰੋ M1 ਸਮਾਰਟਫੋਨ (Asus Zenfone Max Pro M1)-
ਇਸ ਸਮਾਰਟਫੋਨ ਦੀ ਕੀਮਤ 10,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੇਕਰ ਗੱਲ ਕਰੀਏ ਫੀਚਰਸ ਬਾਰੇ ਤਾਂ ਸਮਾਰਟਫੋਨ 'ਚ 5.99 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 3 ਜੀ. ਬੀ/4 ਜੀ. ਬੀ. ਰੈਮ ਅਤੇ 32 ਜੀ. ਬੀ/64 ਜੀ. ਬੀ. ਇੰਟਰਨਲ ਸਟੋਰੇਜ ਨਾਲ 2 ਵੇਰੀਐਂਟਸ ਮੌਜੂਦ ਹਨ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 636 ਐੱਸ. ਓ. ਸੀ. ਚਿਪਸੈੱਟ ਮੌਜੂਦ ਹੈ ਅਤੇ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਸਮਾਰਟਫੋਨ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ 'ਤੇ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।

 

2. ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨ (6 ਜੀ. ਬੀ. ਰੈਮ)- 
ਇਸ ਸਮਾਰਟਫੋਨ ਦੀ ਕੀਮਤ 16,999 ਰੁਪਏ ਹੈ। ਫੀਚਰਸ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 'ਚ 5.99 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 ਚਿਪਸੈੱਟ ਮੌਜੂਦ ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਮੌਜੂਦ ਹੈ। ਫਰੰਟ 'ਤੇ 20 ਮੈਗੈਪਿਕਸਲ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ/ 6 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਦੇ ਦੋ ਵੇਰੀਐਂਟ ਉਪਲੱਬਧ ਹਨ। ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
 

 

3. ਵਨਪਲੱਸ 6 ਸਮਾਰਟਫੋਨ (OnePlus 6)-
ਇਸ ਸਮਾਰਟਫੋਨ ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਮਾਰਟਫੋਨ 'ਚ 6.28 ਇੰਚ ਡਿਸਪਲੇਅ ਨਾਲ 2280x1080 ਪਿਕਸਲ ਰੈਜ਼ੋਲਿਊਸ਼ਨ ਅਤੇ 19:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 20 ਮੈਗਾਪਿਕਸਲ ਅਤੇ 16 ਮੈਗਾਪਿਕਸਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਰੰਟ 'ਤੇ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ ਕੁਆਲਕਾਮ ਸਨੈਪਡ੍ਰੈਗਨ 845 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਸਮਾਰਟਫੋਨ 'ਚ 6ਜੀ. ਬੀ./8 ਜੀ. ਬੀ. ਰੈਮ ਨਾਲ 64 ਜੀ. ਬੀ/128 ਜੀ.ਬੀ/256 ਜੀ. ਬੀ. ਇੰਟਰਨਲ ਸਟੋਰੇਜ ਤਿੰਨ ਵੇਰੀਐਂਟਸ 'ਚ ਉਪਲੱਬਧ ਹੈ। ਫੋਨ 'ਚ 3300 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
 

 

4. ਸੈਮਸੰਗ ਗਲੈਕਸੀ ਐੱਸ9 ਸਮਾਰਟਫੋਨ (Samsung Galaxy S9)-
ਇਸ ਸਮਾਰਟਫੋਨ ਦੀ ਕੀਮਤ 57,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਸਮਾਰਟਫੋਨ 'ਚ 5.8 ਇੰਚ ਕੁਆਡ ਐੱਚ. ਡੀ. ਪਲੱਸ ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਅਤੇ 18.5:9 ਆਸਪੈਕਟ ਰੇਸ਼ੋ ਮੌਜੂਦ ਹੈ। ਡਿਵਾਈਸ 'ਚ ਕੁਆਲਕਾਮ ਸਨੈਪਡ੍ਰੈਗਨ 845 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ/128 ਜੀ. ਬੀ/256 ਜੀ. ਬੀ. ਇੰਟਰਨਲ ਸਟੋਰੇਜ ਦੇ ਤਿੰਨ ਵੇਰੀਐਂਟਸ 'ਚ ਉਪਲੱਬਧ ਹੋਵੇਗਾ।
 

 

5. ਸੈਮਸੰਗ ਗਲੈਕਸੀ ਐੱਸ9 ਪਲੱਸ (Samsung Galaxy S9 Plus)-
ਇਸ ਸਮਾਰਟਫੋਨ ਦੀ ਕੀਮਤ 64,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਮਾਰਟਫੋਨ 'ਚ 6.2 ਇੰਚ ਕੁਆਡ ਐੱਚ. ਡੀ. ਪਲੱਸ ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਮੌਜੂਦ ਹੈ। ਸਮਾਰਟਫੋਨ 'ਚ 6 ਜੀ. ਬੀ. ਰੈਮ ਅਤੇ ਬੇਸ ਵਰਜ਼ਨ 64 ਜੀ. ਬੀ. ਮੌਜੂਦ ਹੈ। ਫੋਨ ਦੀ ਸਟੋਰੇਜ ਨੂੰ 400 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਡਿਵਾਈਸ ਆਕਟਾ-ਕੋਰ ਐਕਸੀਨੋਸ 9810 'ਤੇ ਚੱਲਦਾ ਹੈ। ਫੋਨ 'ਚ ਐਂਡਰਾਇਡ 8.0 ਓਰੀਓ ਆਪਰੇਟਿੰਗ ਸਿਸਟਮ ਮੌਜੂਦ ਹੈ। ਫੋਨ 'ਚ 12 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 3500 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
 

 

6. ਹੁਵਾਵੇ ਪੀ20 ਪ੍ਰੋ ਸਮਾਰਟਫੋਨ (Huawei P20 Pro)-
ਇਸ ਸਮਾਰਟਫੋਨ 'ਚ 6.1 ਇੰਚ ਓ. ਐੱਲ. ਈ. ਡੀ. ਡਿਸਪਲੇਅ ਨਾਲ ਕਿਰਿਨ 970 ਆਕਟਾ-ਕੋਰ ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ ਈ. ਐੱਮ. ਯੂ. ਆਈ. 8.1 (EMUI 8.1) ਐਂਡਰਾਇਡ ਸਿਸਟਮ 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਫੋਨ ਦੇ ਰਿਅਰ ਕੈਮਰਾ ਲਈ 40 ਮੈਗਾਪਿਕਸਲ ਆਰ. ਜੀ. ਬੀ. ਸੈਂਸਰ, 20 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਜ਼ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 24 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।


Related News