ਸੇਨੇਗਲ ''ਚ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਅਫਰੀਕਾ ਦੇ ਸਭ ਤੋਂ ਨੌਜਵਾਨ ਆਗੂ ਬਣੇ ਬਾਸੀਰੋ ਡਿਓਮੇਏ ਫੇ
Wednesday, Apr 03, 2024 - 03:13 PM (IST)

ਡਕਾਰ (ਭਾਸ਼ਾ)- ਸੇਨੇਗਲ ਵਿੱਚ 44 ਸਾਲਾ ਬਾਸੀਰੋ ਡਿਓਮੇਏ ਫੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਅਫਰੀਕਾ ਦੇ ਸਭ ਤੋਂ ਨੌਜਵਾਨ ਚੁਣੇ ਗਏ ਆਗੂ ਬਣ ਗਏ ਹਨ। ਉਹ ਕੁਝ ਦਿਨ ਪਹਿਲਾਂ ਤੱਕ ਜੇਲ੍ਹ ਵਿੱਚ ਸਨ। ਵਿਰੋਧੀ ਧਿਰ ਦੇ ਨੇਤਾ ਓਸਮਾਨ ਸੋਨਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਦੇਸ਼ ਵਿੱਚ ਪਿਛਲੇ ਮਹੀਨੇ ਚੋਣਾਂ ਹੋਈਆਂ ਸਨ। ਪੱਛਮੀ ਅਫ਼ਰੀਕੀ ਖੇਤਰ ਦੇ ਕਈ ਦੇਸ਼ਾਂ ਵਿਚ ਹਾਲ ਹੀ ਦੇ ਸਾਲਾਂ ਵਿੱਚ ਤਖਤਾ ਪਲਟ ਹੋਏ ਹਨ ਜਾਂ ਤਖਤਾਪਲਟ ਦੀ ਕੋਸ਼ਿਸ਼ ਹੋਈ ਹੈ। ਫੇ ਅਤੇ ਸੋਨਕੋ ਨੂੰ ਵੋਟਾਂ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ।
ਇਹ ਵੀ ਪੜ੍ਵੋ: ਅਮਰੀਕਾ ਨੇ ਰੂਸ ਨੂੰ ਅੱਤਵਾਦੀ ਹਮਲੇ ਦੀ ਪਹਿਲਾਂ ਹੀ ਦੇ ਦਿੱਤੀ ਸੀ ਚਿਤਾਵਨੀ
ਸਾਬਕਾ ਰਾਸ਼ਟਰਪਤੀ ਮੈਕੀ ਸੈਲ ਨੇ ਰਾਜਨੀਤਿਕ ਮਾਫੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਦੀ ਰਿਹਾਈ ਹੋਈ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਦੇਸ਼ ਭਰ ਵਿੱਚ ਕਈ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਇਸ ਗੱਲ ਦੀ ਚਿੰਤਾ ਵੱਧ ਗਈ ਸੀ ਕਿ ਸੈਲ ਤੀਜੇ ਕਾਰਜਕਾਲ ਲਈ ਚੋਣਾ ਲੜਨਗੇ, ਜਦੋਂਕਿ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਬਣਨ 'ਤੇ ਰੋਕ ਹੈ। ਅਧਿਕਾਰ ਸਮੂਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਲਗਭਗ ਇੱਕ ਹਜ਼ਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਾਲਾਂਕਿ ਬਾਅਦ ਵਿੱਚ ਸੈਲ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੇ ਵੋਟਿੰਗ ਤੋਂ ਇੱਕ ਹਫ਼ਤਾ ਪਹਿਲਾਂ, ਫਰਵਰੀ ਵਿੱਚ ਮਨਮਰਜ਼ੀ ਨਾਲ ਚੋਣਾਂ ਨੂੰ ਮੁਲਤਵੀ ਕਰ ਦਿੱਤਾ। ਇਸ ਕਦਮ ਨੂੰ ਦੇਸ਼ ਦੀ ਸੰਵਿਧਾਨਕ ਅਦਾਲਤ ਨੇ ਰੋਕ ਦਿੱਤਾ। ਹਾਲਾਂਕਿ, ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਫੇ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਖੁਸ਼ਹਾਲੀ ਲਿਆਉਣ ਲਈ ਕੰਮ ਕਰਦੇ ਹੋਏ ਸੇਨੇਗਲ ਨੂੰ ਵਧੇਰੇ ਪ੍ਰਭੂਸੱਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।