ਹੁਣ ਮੋਬਾਇਲ ਨੰਬਰ ਨਾਲ ਨਹੀਂ ਖੁੱਲ੍ਹੇਗਾ ਫੇਸਬੁੱਕ ਮੈਸੇਂਜਰ, ਬਦਲਿਆ ਇਹ ਆਪਸ਼ਨ

12/27/2019 9:29:52 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਮੈਸੇਂਜਰ ਅਤੇ ਮੈਸੇਂਜਰ ਲਾਈਟ 'ਤੇ ਯੂਜ਼ਰਸ ਨੂੰ ਮਿਲਣ ਵਾਲੀ ਇਕ ਪੁਰਾਣੀ ਸਰਵਿਸ ਬੰਦ ਕਰ ਦਿੱਤੀ ਗਈ ਹੈ। ਹੁਣ ਯੂਜ਼ਰਸ ਲਈ ਇਨ੍ਹਾਂ ਐਪਸ 'ਤੇ ਫੇਸਬੁੱਕ ਅਕਾਊਂਟ ਦੀ ਮਦਦ ਨਾਲ ਸਾਈਨ-ਅਪ ਕਰਨਾ ਜ਼ਰੂਰ ਹੋ ਗਿਆ ਹੈ। ਪਹਿਲਾਂ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ ਨੰਬਰ ਦਾ ਆਪਸ਼ਨ ਵੀ ਮਿਲਦਾ ਸੀ। ਸੋਸ਼ਲ ਮੀਡੀਆ ਕੰਪਨੀ ਨੇ ਇਹ ਅਪਡੇਟ ਆਪਣੇ ਨਵੇਂ ਯੂਜ਼ਰਸ ਲਈ ਪੁਸ਼ ਕੀਤੀ ਹੈ।

VentureBeat ਦੀ ਰਿਪੋਰਟ ਮੁਤਾਬਕ ਫੇਸਬੁੱਕ ਨੇ ਕਨਫਰਮ ਕੀਤਾ ਹੈ ਕਿ ਕਿਸੇ ਵੀ ਨਵੇਂ ਯੂਜ਼ਰਸ ਨੂੰ ਮੈਸੇਂਜਰ 'ਤੇ ਸਾਈਨ-ਅਪ ਕਰਨ ਲਈ ਫੇਸਬੁੱਕ ਅਕਾਊਂਟ ਦੀ ਮਦਦ ਲੈਣੀ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਫੋਨ ਨੰਬਰ ਦੀ ਮਦਦ ਨਾਲ ਮੈਸੇਂਜਰ 'ਤੇ ਸਾਈਨ-ਅਪ ਕਰਨ ਵਾਲੇ ਕਈ ਯੂਜ਼ਰਸ ਫੇਸਬੁੱਕ 'ਤੇ ਮੌਜੂਦ ਹਨ, ਅਜਿਹੇ 'ਚ ਯੂਜ਼ਰਸ ਫੇਸਬੁੱਕ ਦੀ ਮਦਦ ਨਾਲ ਲਾਗ-ਇਨ ਕਰ ਸਕਦੇ ਹਨ ਅਤੇ ਕੰਪਨੀ ਇਸ ਪ੍ਰੋਸੈਸਰ ਨੂੰ ਆਸਾਨ ਕਰਨਾ ਚਾਹੁੰਦੀ ਹੈ।.

PunjabKesari

ਫੋਨ ਨੰਬਰ ਨਾਲ ਸਾਈਨ-ਅਪ
ਹੁਣ ਤਕ ਮੈਸੇਂਜਰ 'ਤੇ ਨਵੇਂ ਯੂਜ਼ਰਸ ਸਿਰਫ ਆਪਣੇ ਫੋਨ ਨੰਬਰ ਦੀ ਮਦਦ ਨਾਲ ਸਾਈਨ-ਅਪ ਕਰ ਸਕਦੇ ਸਨ। ਇਸ ਪ੍ਰੋਸੈਸਰ ਨੂੰ ਕੰਪਨੀ ਵੱਲੋਂ ਬਦਲ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਯੂਜ਼ਰਸ ਨੇ ਹੁਣ ਤਕ ਆਪਣਾ ਮੈਸੇਂਜਰ ਅਕਾਊਂਟ ਫੋਨ ਨੰਬਰ ਦੀ ਮਦਦ ਨਾਲ ਕ੍ਰਿਏਟ ਕੀਤਾ ਸੀ ਅਤੇ ਫੇਸਬੁੱਕ ਅਕਾਊਂਟ ਨੂੰ ਇਸ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਉਹ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ। ਅਜਿਹੇ ਯੂਜ਼ਰਸ 'ਤੇ ਪ੍ਰੋਸੈਸਰ ਚੇਂਜ ਹੋਣ ਦਾ ਕੋਈ ਅਸਰ ਨਹੀਂ ਹੋਵੇਗਾ।

PunjabKesari

ਕੁਝ ਯੂਜ਼ਰਸ ਨੂੰ ਪ੍ਰਾਬਲਮ
ਹਾਲਾਂਕਿ ਇਕ ਮੈਸੇਂਜਰ ਯੂਜ਼ਰ ਨੇ ਰੈੱਡਿਟ 'ਤੇ ਪੋਸਟ ਕੀਤਾ ਕਿ ਇਸ ਅਪਡੇਟ ਤੋਂ ਬਾਅਦ ਉਸ ਦੇ ਮੈਸੇਂਜਰ ਅਕਾਊਂਟ ਨੂੰ ਰਿਸਟਰਿਕਟ ਕਰ ਦਿੱਤਾ ਗਿਆ। ਕਈ ਯੂਜ਼ਰਸ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਆਪਣੇ ਫੋਨ ਨੰਬਰ ਦੀ ਮਦਦ ਨਾਲ ਮੈਸੇਂਜਰ 'ਤੇ ਅਕਾਊਂਟ ਕ੍ਰਿਏਟ ਕੀਤਾ ਸੀ। ਹਾਲਾਂਕਿ, ਅਪਡੇਟ ਨਵੀਂ ਹੋਣ ਦੇ ਚੱਲਦੇ ਸੰਭਵ ਹੈ ਕਿ ਮੈਸੇਂਜਰ ਅਕਾਊਂਟ ਫੇਸਬੁੱਕ ਨਾਲ ਲਿੰਕ ਹੋਏ ਬਿਨਾਂ ਚੱਲਣ ਦਾ ਫੰਕਸ਼ਨ ਹੁਣ ਤਕ ਨਾ ਆਇਆ ਹੋਵੇ। ਫਿਲਹਾਲ, ਕੰਪਨੀ ਵੱਲੋਂ ਇਸ 'ਤੇ ਕੋਈ ਕਾਮੈਂਟ ਨਹੀਂ ਕੀਤਾ ਗਿਆ ਹੈ।


Karan Kumar

Content Editor

Related News