ਨੰਬਰਾਂ ਤੋਂ ਅਸੰਤੁਸ਼ਟ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ CBSE ਨੇ ਦਿੱਤਾ ਆਪਸ਼ਨ, ਕਰਨਾ ਹੋਵੇਗਾ ਇਹ ਕੰਮ
Wednesday, May 15, 2024 - 06:01 AM (IST)
ਲੁਧਿਆਣਾ (ਵਿੱਕੀ)– ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ ਕਲਾਸ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਤੋਂ ਬਾਅਦ ਬੋਰਡ ਨੇ ਉਨ੍ਹਾਂ ਵਿਦਿਆਰਥੀਆਂ ਲਈ ਕਦਮ ਵਧਾਏ ਹਨ, ਜੋ ਆਪਣੇ ਅੰਕਾਂ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ। ਇਸ ਲੜੀ ਤਹਿਤ ਬੋਰਡ ਨੇ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਰੀ-ਵੈਰੀਫਿਕੇਸ਼ਨ ਤੋਂ ਲੈ ਕੇ ਮਾਰਕਸ ਵੈਰੀਫਿਕੇਸ਼ਨ ਲਈ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਬਾਰੇ ਬੋਰਡ ਨੇ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦਾ ਚੀਨ ’ਤੇ ਵੱਡਾ ਐਕਸ਼ਨ, ਚੀਨੀ ਸਾਮਾਨ ’ਤੇ ਲਾਇਆ 100 ਫ਼ੀਸਦੀ ਟੈਕਸ, ਜੋਅ ਬਾਈਡੇਨ ਨੇ ਆਖੀ ਇਹ ਗੱਲ
ਜਾਣਕਾਰੀ ਅਨੁਸਾਰ ਉਹ ਸਾਰੇ ਵਿਦਿਆਰਥੀ, ਜੋ ਅੰਕਾਂ ਤੋਂ ਸੰਤੁਸ਼ਟ ਨਹੀਂ ਹੋਣਗੇ ਜਾਂ ਅਧਿਕਾਰੀਆਂ ਵਲੋਂ ਅਧਿਕਾਰਕ ਤੌਰ ’ਤੇ ਨਤੀਜਾ ਐਲਾਨੇ ਜਾਣ ਤੋਂ ਬਾਅਦ, ਕਲਾਸ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਦੇ ਅੰਕਾਂ ਬਾਰੇ ਕੋਈ ਸ਼ੱਕ ਹੈ ਤਾਂ ਉਹ ਰੀ-ਵੈਰੀਫਿਕੇਸ਼ਨ ਦੇ ਬਦਲ ਦਾ ਲਾਭ ਲੈ ਸਕਦੇ ਹਨ। ਜਾਣਾਕਾਰੀ ਅਨੁਸਾਰ 12ਵੀਂ ਕਲਾਸ ਲਈ ਇਹ ਪ੍ਰਕਿਰਿਆ 17 ਮਈ ਤੇ 10ਵੀਂ ਲਈ 20 ਮਈ ਤੋਂ ਸ਼ੁਰੂ ਹੋਵੇਗੀ।
10ਵੀਂ ਕਲਾਸ ਲਈ ਸ਼ੈਡਿਊਲ ਮਾਰਕਸ ਵੈਰੀਫਿਕੇਸ਼ਨ 20 ਤੋਂ 24 ਮਈ ਤੱਕ ਹੋਣਗੀਆਂ ਅਰਜ਼ੀਆਂ
- 500 ਰੁਪਏ ਹੋਵੇਗੀ ਪ੍ਰਤੀ ਵਿਸ਼ੇ ਦੀ ਫੀਸ
- ਮੁੱਲਾਂਕਿਤ ਉੱਤਰ ਪੁਸਤਿਕਾਂ ਦੀ ਫੋਟੋ ਕਾਪੀ ਦੇ ਲਈ 4 ਤੋਂ ਲੈ ਕੇ 5 ਜੂਨ ਤੱਕ ਕਰਨਾ ਹੋਵੇਗਾ ਅਪਲਾਈ। ਇਸ ਦੇ ਲਈ ਵਿਦਿਆਰਥੀਆਂ ਨੂੰ 500 ਰੁਪਏ ਪ੍ਰਤੀ ਉੱਤਰ ਪੁਸਤਿਕਾ ਦਾ ਭੁਗਤਾਨ ਕਰਨਾ ਹੋਵੇਗਾ
- ਰੀ-ਵੈਰੀਫਿਕੇਸ਼ਨ ਲਈ ਅਰਜ਼ੀਆਂ 9 ਜੂਨ ਤੋਂ 10 ਜੂਨ ਤੱਕ ਹੋਣਗੀਆਂ
- ਵਿਦਿਅਰਥੀਆਂ ਨੂੰ 100 ਰੁਪਏ ਦਾ ਪ੍ਰਤੀ ਪ੍ਰਸ਼ਨ ਫੀਸ ਦੇਣੀ ਹੋਵੇਗੀ
12ਵੀਂ ਕਲਾਸ ਦੇ ਲਈ ਸ਼ੈਡਿਊਲ
- ਮਾਰਕਸ ਵੈਰੀਫਿਕੇਸ਼ਨ ਲਈ 17 ਤੋਂ 21 ਮਈ ਦੀ ਰਾਤ 11.59 ਵਜੇ ਤੱਕ ਕਰ ਸਕਦੇ ਹੋ ਅਪਲਾਈ
- ਵਿਦਿਆਰਥੀਆਂ ਨੂੰ 500 ਰੁਪਏ ਪ੍ਰਤੀ ਵਿਸ਼ੇ ਦੀ ਦੇਣੀ ਹੋਵੇਗੀ ਫੀਸ
- ਮੁੱਲਾਂਕਿਤ ਉੱਤਰ ਪੁਸਤਿਕਾ ਦੀ ਫੋਟੋ ਕਾਪੀ ਲਈ 700 ਰੁਪਏ ਪ੍ਰਤੀ ਵਿਸ਼ਾ, 1 ਤੋਂ 2 ਜੂਨ ਤੱਕ ਹੋਣਗੀਆਂ ਅਰਜ਼ੀਆਂ
- ਰੀ-ਵੈਰੀਫਿਕੇਸਨ ਲਈ ਅਰਜ਼ੀਆਂ 6 ਤੋਂ 7 ਜੂਨ ਤੱਕ ਹੋਣਗੀਆਂ
- ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਭੁਗਤਾਨ ਕਰਨਾ ਹੋਵੇਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।