ਫੇਸਬੁੱਕ ਨੇ ਕਾਲਜ ਵਿਦਿਆਰਥੀਆਂ ਲਈ ਲਾਂਚ ਕੀਤਾ ਇਹ ਫੀਚਰ, ਮਿਲਣਗੀਆਂ ਖਾਸ ਸੁਵਿਧਾਵਾਂ

09/11/2020 8:54:50 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਪਿਛਲੇ ਕਾਫੀ ਸਮੇਂ ਤੋਂ ਇਕ ਨਵੇਂ ਫੀਚਰ ਕੈਂਪਸ ’ਤੇ ਕੰਮ ਕਰ ਰਿਹਾ ਹੈ। ਜਿਸ ਨੂੰ ਕੰਪਨੀ ਨੇ ਹੁਣ ਆਧਿਕਾਰਿਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਇਸ ਫੀਚਰ ਨੂੰ ਖਾਸ ਤੌਰ ’ਤੇ ਕਾਲਜ ਵਿਦਿਆਰਥੀਆਂ ਲਈ ਪੇਸ਼ ਕੀਤਾ ਗਿਆ ਜਿਥੇ ਉਹ ਆਪਣੇ ਕੈਂਪਸ ’ਚ ਹੋਣ ਵਾਲੇ ਈਵੈਂਟ ਅਤੇ ਹੋਰ ਜਾਣਕਾਰੀਆਂ ਨੂੰ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ ਇਥੇ ਵਿਦਿਆਰਥੀ ਇਕ-ਦੂਜੇ ਤੋਂ ਆਸਾਨੀ ਨਾਲ ਇੰਟ੍ਰੈਕਟ ਹੋ ਸਕਣਗੇ। ਫੇਸਬੁੱਕ ਕੈਂਪਸ ’ਚ ਕਾਲਜ ਵਿਦਿਆਰਥੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕਈ ਫੀਚਰਸ ਐਡ ਕੀਤੇ ਗਏ ਹਨ। ਦੱਸ ਦੇਈਏ ਕਿ ਅਜੇ ਇਹ ਫੀਚਰ ਸਿਰਫ ਯੂ.ਐੱਸ. ’ਚ ਹੀ ਰੋਲਆਊਟ ਕੀਤਾ ਗਿਆ ਹੈ। ਪਰ ਉਮੀਦ ਹੈ ਕਿ ਇਹ ਜਲਦ ਹੀ ਹੋਰ ਦੇਸ਼ਾਂ ’ਚ ਵੀ ਉਪਲੱਬਧ ਕਰਵਾਇਆ ਜਾਵੇਗਾ।

PunjabKesari

ਫੇਸਬੁੱਕ ਕੈਂਪਸ ਦਾ ਐਲਾਨ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਕਾਲਜ ਇਕ ਅਜਿਹਾ ਸਥਾਨ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਕਲਾਸਮੇਟ ਨਾਲ ਜੋੜਨ ’ਚ ਮਦਦ ਕਰਦਾ ਹੈ ਪਰ ਫੇਸਬੁੱਕ ਕੈਂਪਸ ਆਪਣੀ ਕਾਲਜ ਕਮਿਊਨਿਟੀ ਦੇ ਅੰਦਰ ਹੋਣ ਵਾਲੀ ਗੱਲਬਾਤ ਨੂੰ ਆਸਾਨੀ ਨਾਲ ਫਾਇੰਡ ਕਰਦਾ ਹੈ। ਪਰ ਇਸ ਸਾਲ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕਾਲਜ ਨਵੇਂ ਦੋਸਤ ਬਣਾਉਣ ਲਈ, ਸਮਾਨ ਰੂਚੀਆਂ ਵਾਲੇ ਲੋਕਾਂ ਨੂੰ ਲੱਭਣ ਅਤੇ ਕੁਨੈਕਟ ਕਰਨ ਦੇ ਨਵੇਂ ਮੌਕਿਆਂ ਨੂੰ ਲੱਭਣ ਲਈ ਇਕ ਵਧੀਆ ਜਗ੍ਹਾ ਹੈ। ਸ਼ੁਰੂਆਤੀ ਦਿਨਾਂ ’ਚ ਫੇਸਬੁੱਕ ਸਿਰਫ ਇਕ ਕਾਲਜ ਨੈੱਟਵਰਕ ਹੋਇਆ ਕਰਦਾ ਸੀ ਪਰ ਹੁਣ ਅਸੀਂ ਵਿਦਿਆਰਥੀਆਂ ਅਤੇ ਕਾਲਜ ਦੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਅਤੇ ਬਣਾਏ ਰੱਖਣ ’ਚ ਮਦਦ ਕਰਨ ਲਈ ਫੇਸਬੁੱਕ ਕੈਂਪਸ ਸੈਕਸ਼ਨ ਨੂੰ ਲੈ ਆਏ ਹਨ।

PunjabKesari

ਇੰਝ ਕੰਮ ਕਰੇਗਾ ਫੇਸਬੁੱਕ ਕੈਂਪਸ
ਜੇਕਰ ਤੁਸੀਂ ਵੀ ਕਾਲਜ ਨੂੰ ਮਿਸ ਕਰ ਰਹੇ ਹੋ ਤਾਂ ਫੇਸਬੁੱਕ ਕੈਂਪਸ ਦਾ ਹਿੱਸਾ ਬਣ ਸਕਦੇ ਹੋ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਆਪਣੀ .edu ਮੇਲ ਐਡਰੈੱਸ ਅਤੇ ਗ੍ਰੇਜੁਏਸ਼ਨ ਈਅਰ ਪ੍ਰੋਵਾਇਡ ਕਰਨੀ ਹੋਵੇਗੀ। ਇਸ ਤੋਂ ਬਾਅਦ ਸਟੂਡੈਂਟ ਨੂੰ ਕੈਂਪਸ ਸੈਕਸ਼ਨ ਲਈ ਆਪਣੀ ਇਕ ਨਵੀਂ ਪ੍ਰੋਫਾਈਲ ਕ੍ਰਿਏਟ ਕਰਨੀ ਹੋਵੇਗੀ। ਜਿਸ ’ਚ ਯੂਜ਼ਰਸ ਦੀ ਪ੍ਰੋਫਾਈਲ ਫੋਟੋ ਲੱਗੀ ਹੋਵੇਗੀ। ਇਸ ਤੋਂ ਬਾਅਦ ਸਟੂਡੈਂਟ ਨੂੰ ਆਪਣੀ ਕਲਾਸ ਅਤੇ ਘਰ ਦਾ ਐਡਰੈੱਸ ਆਦਿ ਸ਼ੇਅਰ ਕਰਨਾ ਹੋਵੇਗਾ।

PunjabKesari

ਮਿਲਣਗੀਆਂ ਕਈ ਖਾਸ ਸੁਵਿਧਾਵਾਂ
ਫੇਸਬੁੱਕ ਕੈਂਪਸ ਫੀਚਰ ’ਚ ਵਿਦਿਆਰਥੀ ਦੀ ਪ੍ਰਾਈਵੇਸੀ ਦਾ ਖਾਸਾ ਧਿਆਨ ਰੱਖਿਆ ਜਾਵੇਗਾ। ਇਸ ’ਚ ਸਿਰਫ ਕੈਂਪਸ ਨਾਲ ਜੁੜੀਆਂ ਖਬਰਾਂ ਉਪਲੱਬਧ ਹੋਣਗੀਆਂ। ਨਾਲ ਹੀ ਇਥੇ ਤੁਹਾਨੂੰ ਕੈਂਪਸ ਡਾਇਰੈਕਟਰੀ ਮਿਲੇਗੀ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਅਤੇ ਕਲਾਸਮੇਟਸ ਈਵੈਂਟ ਅਤੇ ਸੇਮਿਨਾਰ ਆਦਿ ਦੀ ਜਾਣਕਾਰੀ ਸ਼ੇਅਰ ਕਰ ਸਕੋਗੇ। ਨਾਲ ਹੀ ਇਸ ’ਚ ਚੈਟਿੰਗ ਦੀ ਵੀ ਸੁਵਿਧਾ ਉਪਲੱਬਧ ਹੋਵੇਗੀ।


Karan Kumar

Content Editor

Related News