ਟੁੱਟੀ ਸਕਰੀਨ ਰਿਪਲੇਸ ਕਰਨ 'ਤੇ ਵੀ ਠੀਕ ਨਹੀਂ ਹੋ ਰਹੇ iPhone

04/13/2018 10:33:21 AM

ਜਲੰਧਰ- ਐਪਲ ਯੂਜ਼ਰਸ ਦੀਆਂ ਪਰੇਸ਼ਾਨੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਆਈਫੋਨ 'ਚ ਸਲੋ ਪ੍ਰੋਸੈਸਿੰਗ ਅਤੇ ਬੈਟਰੀ ਬੈਕਅਪ ਦੀ ਸਮੱਸਿਆ ਆਉਣ ਤੋਂ ਬਾਅਦ ਹੁਣ ਇਕ ਅਜਿਹੀ ਮੁਸੀਬਤ ਸਾਹਮਣੇ ਖੜੀ ਹੋ ਗਈ ਹੈ ਜਿਸ ਨੇ ਯੂਜ਼ਰਸ ਦੇ ਨਾਲ-ਨਾਲ ਮੋਬਾਇਲ ਰਿਪੇਅਰਸ ਦੀਆਂ ਮੂਸੀਬਤਾਂ ਨੂੰ ਵੀ ਵਧਾ ਦਿੱਤਾ ਹੈ। ਮੋਬਾਇਲ ਰਿਪੇਅਰਿੰਗ ਸੈਂਟਰਾਂ ਤੋਂ ਟੁੱਟੀ ਹੋਈ ਸਕਰੀਨ ਨੂੰ ਨਵੀਂ ਜੈਨੁਇਨ ਸਕਰੀਨ ਦੇ ਨਾਲ ਬਦਲਣ ਤੋਂ ਬਾਅਦ ਵੀ ਇਹ ਆਟੋਮੈਟਿਕ ਬ੍ਰਾਈਟਨੈੱਸ ਨੂੰ ਸਪੋਰਟ ਨਹੀਂ ਕਰ ਰਹੀਆਂ। ਜਦ ਕਿ ਇਸੇ ਸਕਰੀਨ ਨੂੰ ਜੇਕਰ ਕੰਪਨੀ ਦੇ ਅਧਿਕਾਰਤ ਸੈਂਟਰ ਤੋਂ ਲਗਵਾਇਆ ਜਾਵੇ ਤਾਂ ਇਹ ਸਹੀ ਕੰਮ ਕਰਦੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੰਪਨੀ ਨੇ ਪੈਸੇ ਕਮਾਉਣ ਲਈ ਮੋਬਾਇਲਸ ਰਿਪੇਅਰਸ ਲਈ ਜਾਲ ਵਿਛਾਇਆ ਸੀ ਪਰ ਹੁਣ ਇਹ ਖੁਦ ਹੀ ਇਸ ਵਿਚ ਫਸ ਗਈ ਹੈ।

ਰਿਪੇਅਰ ਕਮਿਊਨਿਟੀ ਨੇ ਸ਼ੇਅਰ ਕੀਤੀ ਜਾਣਕਾਰੀ
ਰਿਪੇਅਰ ਕਮਿਊਨਿਟੀ ਨੇ ਜਦੋਂ ਪੂਰੀ ਦੁਨੀਆ ਦੇ ਮੋਬਾਇਲ ਰਿਪੇਅਰਸ ਤੋਂ ਇਸ ਸਮੱਸਿਆ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਆਈਫੋਨ ਮਾਡਲਸ ਨੂੰ ਆਈ.ਓ.ਐੱਸ. 11.3 'ਚ ਅਪਡੇਟ ਕਰਨ ਤੋਂ ਬਾਅਦ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤਕ ਇਹ ਸਮੱਸਿਆ ਦੇਖੀ ਗਈ ਹੈ ਅਤੇ ਇਸ ਨਾਲ ਆਈਫੋਨ 8, 8 ਪਲੱਸ ਅਤੇ ਆਈਫੋਨ ਐਕਸ ਪ੍ਰਭਾਵਿਤ ਹੋਏ ਹਨ। ਇਸ ਤੋਂ ਪਤਾ ਲੱਗ ਗਿਆ ਹੈ ਕਿ ਐਪਲ ਨੇ ਹੀ ਸਾਫਟਵੇਅਰ ਅਪਡੇਟ ਰਾਹੀਂ ਇਨ੍ਹਾਂ ਆਈਫੋਨ ਮਾਡਲਸ 'ਚ ਗੜਬੜ ਕੀਤੀ ਹੈ। 

ਨਵੇਂ ਆਈਫੋਨਸ ਨੂੰ ਖਰੀਦ ਕੇ ਕੀਤੀ ਗਈ ਜਾਂਚ
ਰਿਪੇਅਰ ਕਮਿਊਨਿਟੀ ਦੇ ਕੁਝ ਮੈਂਬਰਾਂ ਨੇ ਇਹ ਪਤਾ ਕਰਨ ਲਈ ਕਿ ਇਸ ਵਿਚ ਐਪਲ ਦਾ ਹੱਥ ਹੈ ਜਾਂ ਨਹੀਂ ਦੋ ਨਵੇਂ ਆਈਫੋਨਸ ਖਰੀਦੇ ਅਤੇ ਉਨ੍ਹਾਂ ਦੀ ਡਿਟੇਲਸ ਨੂੰ ਜੈਨੁਇਨ ਡਿਸਪਲੇਅ ਦੇ ਨਾਲ ਬਦਲਿਆ। ਅਜਿਹਾ ਕਰਨ 'ਤੇ ਉਨ੍ਹਾਂ ਨੇ ਦੇਖਿਆ ਕਿ ਆਈਫੋਨ ਦਾ ਐਂਬੀਅੰਟ ਲਾਈਟ ਸੈਂਸਰ ਕੰਮ ਨਹੀਂ ਕਰ ਰਿਹਾ ਹੈ। ਜਿਸ ਨਾਲ ਇਹ ਸਾਬਿਤ ਹੋ ਗਿਆ ਕਿ ਐਪਲ ਨੇ ਆਈਫੋਨਸ 'ਚ ਬਗ ਪਾ ਦਿੱਤਾ ਹੈ ਜੋ ਬਾਹਰੋਂ ਜੈਨੁਇਨ ਸਕਰੀਨ ਰਿਪਲੇਸ ਕਰਨ 'ਤੇ ਉਸ ਨੂੰ ਠੀਕ ਤਰ੍ਹਾਂ ਕੰਮ ਨਹੀਂ ਕਰਨ ਦੇ ਰਿਹਾ ਹੈ। 

ਪਹਿਲਾਂ ਵੀ ਮੋਬਾਇਲ ਰਿਪੇਅਰਸ ਦੇ ਵਿਰੁੱਧ ਜਾ ਚੁੱਕੀ ਐਪਲ
ਐਪਲ ਨੇ ਆਈਫੋਨ 5 ਐੱਸ ਪਹਿਲੀ ਵਾਰ Touch ID ਫੀਚਰ ਨੂੰ ਲੈ ਕੇ ਕੀਤਾ ਸੀ। ਉਸ ਸਮੇਂ ਥਰਡ ਪਾਰਟੀ ਮੋਬਾਇਲ ਰਿਪੇਅਰਸ ਨੇ ਪਤਾ ਲਗਾ ਲਿਆ ਸੀ ਕਿ ਫਿੰਗਰਪ੍ਰਿੰਟ ਸੈਂਸਰ ਖਰਾਬ ਹੋਣ 'ਤੇ ਜੇਕਰ ਉਸ ਨੂੰ ਨਵੇਂ ਦੇ ਨਾਲ ਬਦਲਿਆ ਜਾਂਦਾ ਹੈ ਤਾਂ ਇਸ ਨਾਲ Touch ID ਕੰਮ ਕਰਨਾ ਬੰਦ ਕਰ ਦਿੰਦੀ ਹੈ। ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਾ ਸੀ ਕਿ ਆਈਫੋਨ 'ਚ 'Error 53' ਆ ਜਾਣ ਨਾਲ ਫਿੰਗਰਪ੍ਰਿੰਟ ਸੈਂਸਰ ਨੂੰ ਬਦਲਣ ਤੋਂ ਬਾਅਦ ਇਹ ਫੋਨ 'ਚ ਕੰਮ ਨਹੀਂ ਕਰਦਾ ਹੈ। ਅਜਿਹੇ 'ਚ ਐਪਲ ਨੇ ਆਪਣੇ-ਆਪ ਨੂੰ ਬਚਾਉਂਦੇ ਹੋ ਕਿਹਾ ਸੀ ਕਿ ਸਕਿਓਰਿਟੀ ਟੈਸਟ ਕਰਦੇ ਸਮੇਂ ਇਹ ਐਰਰ ਆਈਫੋਨਸ 'ਚ ਆਇਆ ਹੈ। ਤੁਸੀਂ ਫੋਨ ਨੂੰ ਰੀਸਟੋਰ ਕਰਕੇ ਇਸ ਐਰਰ ਨੂੰ ਫਿਕਸ ਕਰ ਸਕਦੇ ਹੋ। ਅਜਿਹਾ ਕਹਿੰਦੇ ਹੋਏ ਉਸ ਸਮੇਂ ਐਪਲ ਨੇ ਆਪਣੇ-ਆਪ ਨੂੰ ਬਚਾ ਲਿਆ ਸੀ। 

5 ਸਾਲਾਂ 'ਚ ਸਾਹਮਣੇ ਆਈ ਸੱਚਾਈ
ਐਪਲ Touch ID ਅਤੇ Face ID ਸੈਂਸਰ ਨੂੰ ਰਿਪਲੇਸ ਕਰਨ ਲਈ 8ori੍ਰon ਨਾਂ ਦੀ ਇਕ ਮਸ਼ੀਮ ਦਾ ਇਸਤੇਮਾਲ ਕਰਦੀ ਹੈ। ਇਹ ਮਸ਼ੀਨ ਇਹ ਦੱਸਣ 'ਚ ਮਦਦ ਕਰਦੀ ਹੈ ਕਿ ਫੋਨ ਦੇ ਸਾਰੇ ਪਾਰਟਸ ਇਕ-ਦੂਜੇ ਦੇ ਨਾਲ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। ਐਨਗੈਜੇਟ ਦੀ ਰਿਪੋਰਟ ਮੁਤਾਬਕ ਐਪਲ ਨੇ ਇਨ੍ਹਾਂ ਮਸ਼ੀਨਾਂ ਦੀ ਸ਼ਿਪਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਪਿਛਲੇ ਸਾਲ ਇਹ ਮਸ਼ੀਨ ਕਰੀਬ 4,800 ਆਥੇਰਾਈਜ਼ਡ ਸਰਵਿਸ ਪ੍ਰੋਵਾਈਡਰਾਂ ਤਕ ਪਹੁੰਚਾਈ ਗਈ ਹੈ ਪਰ ਕੰਪਨੀ ਹੋਰ ਰਿਪੇਅਰ ਸ਼ਾਪਸ ਤੋਂ ਇਹ ਗੱਲ ਨੂੰ ਲੁੱਕਾ ਕੇ ਰੱਖ ਰਹੀ ਹੈ। ਸਮਾਰਟਫੋਨ ਰਿਪੇਅਰਸ ਆਈਫੋਨ ਨੂੰ ਠੀਕ ਕਰਨ ਲਈ ਆਪਣੇ ਕੋਲ ਤਾਂ ਰੱਖ ਲੈਂਦੇ ਹਨ ਪਰ ਉਨ੍ਹਾਂ ਕੋਲ ਉਹ ਮਸ਼ੀਨ ਹੀ ਨਹੀਂ ਹੈ ਜਿਸ ਨਾਲ ਉਹ ਠੀਕ ਹੋਵੇਗਾ, ਇਹ ਉਨ੍ਹਾਂ ਨੂੰ ਪਤਾ ਨਹੀਂ ਹੈ। 

ਰਿਪੇਅਰਸ ਨੇ ਕੰਪਨੀ ਤੋਂ ਪੁੱਛਿਆ ਅਜਿਹਾ ਕਿਉਂ?
ਰਿਪੇਅਰਸ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਤੋਂ ਉਹ ਇਸ ਗੱਲ ਨੂੰ ਜਾਣਨ 'ਚ ਲੱਗੇ ਸਨ ਕਿ ਆਈਫੋਨ 5 ਐੱਸ ਦੀ ਡਿਸਪਲੇਅ ਨੂੰ ਬਿਲਕੁਲ ਆਰਿਜਨਲ ਡਿਸਪਲੇਅ ਦੇ ਨਾਲ ਬਦਲਣ ਤੇ ਫੋਨ ਦਾ Touch ID ਸੈਂਸਰ ਕੰਮ ਕਰਨਾ ਕਿਉਂ ਬੰਦ ਹੋ ਜਾਂਦਾ ਹੈ। ਉਨ੍ਹਾਂ ਨੇ ਕੰਪਨੀ ਤੋਂ ਪੁੱਛਿਆ ਹੈ ਕਿ ਫੋਨ ਨੂੰ ਠੀਕ ਨਾ ਕਰ ਪਾਉਣ ਨਾਲ ਉਨ੍ਹਾਂ ਨੂੰ ਆਪਣਾ ਭਵਿੱਖ ਕਾਫੀ ਡਰਾਵਨਾ ਲੱਗ ਰਿਹਾ ਹੈ। ਕੁਝ ਹੋਰ ਰਿਪੇਅਰਸ ਨੇ ਕਿਹਾ ਹੈ ਕਿ ਐਪਲ ਨੇ ਸਾਨੂੰ ਮੁਸੀਬਤ 'ਚ ਪਾ ਦਿੱਤਾ ਹੈ। ਅਸੀਂ ਇਸ ਸਮੱਸਿਆ ਨੂੰ ਲੈ ਕੇ ਕੰਪਨੀ ਨਾਲ ਗੱਲ ਕਰਨਾ ਚਾਹੁੰਦੇ ਹਾਂ। 

ਇਨੀਂ ਦਿਨੀਂ ਸਭ ਤੋਂ ਜ਼ਿਆਦਾ ਗਰਮਾਇਆ ਹੋਇਆ ਹੈ right to repair ਦਾ ਮੁੱਦਾ
ਤੁਹਾਨੂੰ ਦੱਸ ਦਈਏ ਕਿ ਬੀਤੇ ਕਲ right to repair ਮੁੱਦਾ ਸਭ ਤੋਂ ਜ਼ਿਆਦਾ ਗਰਮਾਇਆ ਹੋਇਆ ਸੀ। ਅਮਰੀਕੀ ਸਰਕਾਰੀ FTC ਨੇ 6 ਕੰਪਨੀਆਂ ਨੂੰ ਥਰਡ ਪਾਰਟੀ ਦੁਆਰਾ ਪ੍ਰਾਡਕਟ ਦੀ ਰਿਪੇਅਰਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ 'ਤੇ ਚਿਤਾਵਨੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਨੂੰ ਸਿਰਫ ਸਰਵਿਸ ਸੈਂਟਰ ਤੋਂ ਹੀ ਠੀਕ ਕਰਨ 'ਤੇ ਉਤਸ਼ਾਹ ਦੇਣ ਅਤੇ ਬਾਹਰੋਂ ਰਿਪੇਅਰ ਕਰਾਉਣ ਤੋਂ ਰੋਕਣਾ ਗੈਰਕਾਨੂੰਨੀ ਹੈ।


Related News