Essential ਸਮਾਰਟਫੋਨ ਨੂੰ ਨਵੇਂ ਕਲਰ ''ਚ ਕੀਤਾ ਜਾ ਸਕਦਾ ਹੈ ਲਾਂਚ

02/14/2018 3:00:58 PM

ਜਲੰਧਰ-US ਬੇਸਡ ਅਸੈਂਟਲ ਦੁਆਰਾ PH-1 ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਇਸ ਫੋਨ 'ਚ ਕਈ ਨਵੇਂ ਅਪਡੇਟ ਅਤੇ ਫੀਚਰਸ ਉਪਲੱਬਧ ਕਰਵਾਏ ਹਨ। ਹੁਣ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ ਕੰਪਨੀ ਦੁਆਰਾ ਖੁਲਾਸਾ ਕੀਤਾ ਗਿਆ ਹੈ ਕਿ Essential ਫੋਨ ਦਾ ਨਵਾਂ ਕਲਰ ਆਪਸ਼ਨ 15 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ।

 

 

 

ਕੰਪਨੀ ਦੁਆਰਾ ਆਫੀਸ਼ਿਅਲੀ ਟਵਿੱਟਰ ਅਕਾਊਂਟ 'ਤੇ “A new wave is coming” ਦੇ ਨਾਲ 15 ਫਰਵਰੀ ਡੇਟ ਲਿਖੀ ਹੋਈ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੰਪਨੀ ਨਵਾਂ ਕਲਰ ਆਪਸ਼ਨ ਲਾਂਚ ਕਰਨ ਵਾਲੀ ਹੈ। ਟਵਿੱਟਰ 'ਤੇ ਦਿੱਤੇ ਗਏ ਕਲਰ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ Essential ਫੋਨ ਦੇ ਲਈ Blue ਕਲਰ ਆਪਸ਼ਨ ਪੇਸ਼ ਕਰ ਸਕਦੀ ਹੈ।

 

Essential PH-1 ਦੇ ਸਪੈਸੀਫਿਕੇਸ਼ਨ-

ਜੇਕਰ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ ਡਿਵਾਈਸ 'ਚ 5.7 ਇੰਚ ਦੀ ਕਵਾਡ HD ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ 5 ਨਾਲ ਕੋਟੇਡ ਹੈ। ਫੋਨ 'ਚ 4GB ਰੈਮ ਨਾਲ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਵਰ ਬੈਕਅਪ ਦੇ ਲਈ ਫੋਨ 'ਚ 3040mAh ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜ਼ਿੰਗ ਨਾਲ ਫੋਨ 'ਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ ਇਕ ਮੈਗਨੇਟਿਕ ਕੁਨੈਕਟਰ ਹੈ ਅਤੇ ਇਸ ਦੇ ਰਾਹੀਂ ਤੁਸੀਂ ਵਾਇਰਲੈੱਸ ਡਾਟਾ ਟਰਾਂਸਫਰ ਕਰ ਸਕਦੇ ਹੋ।

 

ਫੋਟੋਗ੍ਰਾਫੀ ਦੇ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ, ਜੋ 13 ਮੈਗਾਪਿਕਸਲ ਦੇ ਕੈਮਰੇ ਦਾ ਇਕ ਪੇਅਰ ਹੈ। ਇਸ ਤੋਂ ਇਲਾਵਾ ਇਸ 'ਚ ਇਕ ਮੋਨੋਕ੍ਰੋਮ ਸੈਂਸਰ f/1.85 ਲੈੱਜ਼ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4k ਵੀਡੀਓ ਵੀ ਸ਼ੂਟ ਕਰ ਸਕਦੇ ਹੋ। ਫੋਨ ਦੇ ਕੁਨੈਕਟੀਵਿਟੀ ਆਪਸ਼ਨਜ਼ 'ਚ ਇਕ ਰਿਅਰ ਫਿੰਗਰਪ੍ਰਿੰਟ ਸੈਂਸਰ, ਬਲੂਟੁੱਥ 5.0 , ਵਾਈ-ਫਾਈ , NFC ਅਤੇ GPS ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 3.5mm ਦਾ ਹੈੱਡਫੋਨ ਜੈਕ ਵੀ ਦਿੱਤਾ ਗਿਆ ਹੈ।


Related News