ਫਿਜ਼ੀਕਲ ਸਿਮ ਤੋਂ ਕਿੰਨੀ ਅਲੱਗ ਹੁੰਦੀ ਹੈ ਈ-ਸਿਮ, ਜਾਣੋ ਦੋਵਾਂ ਦੇ ਫਾਇਦੇ ਤੇ ਨੁਕਸਾਨ

Saturday, Jul 06, 2024 - 06:38 PM (IST)

ਫਿਜ਼ੀਕਲ ਸਿਮ ਤੋਂ ਕਿੰਨੀ ਅਲੱਗ ਹੁੰਦੀ ਹੈ ਈ-ਸਿਮ, ਜਾਣੋ ਦੋਵਾਂ ਦੇ ਫਾਇਦੇ ਤੇ ਨੁਕਸਾਨ

ਗੈਜੇਟ ਡੈਸਕ- ਸਮਾਰਟਫੋਨ 'ਚ ਕਾਲਿੰਗ ਲਈ ਸਿਮ ਦੀ ਲੋੜ ਹੁੰਦੀ ਹੈ। ਅਜਿਹੇ 'ਚ ਫਿਲਹਾਲ ਬਾਜ਼ਾਰ 'ਚ ਦੋ ਤਰ੍ਹਾਂ ਦੇ ਸਿਮ ਮੌਜੂਦ ਹਨ। ਇਕ ਫਿਜ਼ੀਕਲ ਸਿਮ ਅਤੇ ਦੂਜੀ ਈ-ਸਿਮ। ਇਨ੍ਹਾਂ ਦੋਵਾਂ ਸਿਮ ਰਾਹੀਂ ਸਮਾਰਟਫੋਨ ਨੂੰ ਵੱਖ-ਵੱਖ ਅਨੁਭਵ ਮਿਲਦਾ ਹੈ। ਦੇਸ਼ 'ਚ ਜ਼ਿਆਦਾਤਰ ਲੋਕ ਫਿਜ਼ੀਕਲ ਸਿਮ ਦਾ ਇਸਤੇਮਾਲ ਕਰਦੇ ਹਨ। ਉਥੇ ਹੀ ਈ-ਸਿਮ ਬਾਰੇ ਬੇਹੱਦ ਹੀ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਸਿਮ 'ਚ ਕੀ ਫਰਕ ਹੁੰਦਾ ਹੈ। 

ਫਿਜ਼ੀਕਲ ਸਿਮ ਦੇ ਫਾਇਦੇ

ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਫਿਜ਼ੀਕਲ ਸਿਮ ਬਾਰੇ ਤਾਂ ਜਾਣਦੇ ਹੀ ਹੋਵੋਗੇ। ਸਿਮ ਯਾਨੀ ਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ ਹੁੰਦਾ ਹੈ। ਇਹ ਇਕ ਛੋਟਾ ਕਾਰਡ ਹੁੰਦਾ ਹੈ, ਜਿਸ ਵਿਚ ਕਾਫੀ ਡਾਟਾ ਅਤੇ ਮੋਬਾਇਲ ਸਬਸਕ੍ਰਾਈਬਰ ਆਈਡੈਂਟਿਟੀ ਵਰਗੀ ਜਾਣਕਾਰੀ ਹੁੰਦੀ ਹੈ। 

- ਫਿਜ਼ੀਕਲ ਸਿਮ ਨੂੰ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਿਮ ਨੂੰ ਡਿਵਾਈਸ 'ਚ ਇੰਸਟਾਲ ਕਰਨਾ ਵੀ ਆਸਾਨ ਹੁੰਦਾ ਹੈ। 

- ਇਹ ਸਿਮ ਹਰ ਤਰ੍ਹਾਂ ਦੇ ਡਿਵਾਈਸ 'ਚ ਆਸਾਨੀ ਨਾਲ ਸੈੱਟ ਹੋ ਜਾਂਦੀ ਹੈ। 

- ਫਿਜ਼ੀਕਲ ਸਿਮ ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਅਤੇ ਇਸ ਨੂੰ ਕਿਸੇ ਵੀ ਸਥਾਨ 'ਚ ਸੁਰੱਖਿਅਤ ਤਰੀਕੇ ਨਾਲ ਸੰਭਾਲਕੇ ਰੱਖ ਸਕਦੇ ਹੋ। 

ਫਿਜ਼ੀਕਲ ਸਿਮ ਦੇ ਨੁਕਸਾਨ

- ਫਿਜ਼ੀਕਲ ਸਿਮ ਖਰਾਬ ਅਤੇ ਚੋਰੀ ਹੋ ਸਕਦੀ ਹੈ।

- ਫਿਜ਼ੀਕਲ ਸਿਮ ਦੇ ਇਸਤੇਮਾਲ ਨਾਲ ਡਿਵਾਈਸ 'ਚ ਜਗ੍ਹਾ ਘਿਰਦੀ ਹੈ ਅਤੇ ਡਿਵਾਈਸ ਦਾ ਡਿਜ਼ਾਈਨ ਸੀਮਿਤ ਹੋ ਜਾਂਦਾ ਹੈ। 

ਈ-ਸਿਮ ਦੇ ਫਾਇਦੇ

ਈ-ਸਿਮ ਡਿਜੀਟਲ ਫਾਰਮ 'ਚ ਹੁੰਦੀ ਹੈ। ਇਸ ਸਿਮ ਨੂੰ ਸਿੱਧਾ ਹਾਰਡਵੇਅਰ 'ਚ ਲਗਾਇਆ ਜਾਂਦਾ ਹੈ। 

- ਈ-ਸਿਮ ਹੋਣ 'ਤੇ ਪਲਾਨ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਅਜਿਹੇ 'ਚ ਨਵੇਂ ਸਿਮ ਦੀ ਲੋੜ ਨਹੀਂ ਹੁੰਦੀ। 

- ਈ-ਸਿਮ ਹੋਣ 'ਤੇ ਇਸ ਨੂੰ ਆਸਾਨੀ ਨਾਲ ਐਕਟੀਵੇਟ ਅਤੇ ਡੀਐਕਟੀਵੇਟ ਕੀਤਾ ਜਾ ਸਕਦਾ ਹੈ। ਨਾਲ ਹੀ ਕਿਸੇ ਵੀ ਪਲਾਨ 'ਚ ਕਦੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ। 

ਈ-ਸਿਮ ਦੇ ਨੁਕਸਾਨ

- ਫਿਲਹਾਲ ਈ-ਸਿਮ ਦੀ ਪਹੁੰਚ ਸੀਮਿਤ ਹੈ। ਇਹ ਹਰ ਡਿਵਾਈਸ 'ਚ ਸਪੋਰਟ ਨਹੀਂ ਕਰਦੀ। 

- ਜੇਕਰ ਫੋਨ ਚੋਰੀ ਹੋ ਜਾਵੇ ਤਾਂ ਸਿਮ ਦੇ ਪਲਾਨ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਅਜਿਹੇ 'ਚ ਸੁਰੱਖਿਆ ਇਕ ਵੱਡੀ ਪਰੇਸ਼ਾਨੀ ਹੈ। 

- ਈ-ਸਿਮ ਪੂਰੀ ਤਰ੍ਹਾਂ ਇੰਟਰਨੈੱਟ 'ਤੇ ਨਿਰਭਰ ਕਰਦੀ ਹੈ, ਅਜਿਹੇ 'ਚ ਇਸ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੰਗੇ ਇੰਟਰਨੈੱਟ ਦੀ ਲੋੜ ਹੁੰਦੀ ਹੈ।


author

Rakesh

Content Editor

Related News