ਪੰਜਾਬ ਦੇ ਇਸ ਏਅਰਪੋਰਟ ''ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing
Wednesday, Nov 05, 2025 - 04:07 PM (IST)
ਜਲੰਧਰ (ਵੈੱਬ ਡੈਸਕ)- ਆਦਮਪੁਰ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਸਰਦੀਆਂ ਦੇ ਮੌਸਮ ਦੇ ਚਲਦਿਆਂ ਏਅਰਪੋਰਟ ਤੋਂ ਉੱਡਣ ਵਾਲੀਆਂ ਦੋਵੇਂ ਫਲਾਈਟਸ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨੂੰ ਲੈ ਕੇ ਏਅਰਪੋਰਟ ਨਿਰਦੇਸ਼ਕ ਪੁਸ਼ਪਿੰਦਰ ਨਿਰਾਲਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਠੰਡ ਦੇ ਮੌਸਮ ਵਿਚ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਫ਼ੈਸਲਾ ਲਿਆ ਗਿਆ ਹੈ। ਮੁੰਬਈ ਲਈ ਉਡਾਣਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਇੰਡੀਗੋ ਏਅਰਲਾਈਨ ਵੱਲੋਂ ਜਾਰੀ ਕੀਤੇ ਵਿੰਟਰ ਸੈਡਿਊਲ ਅਨੁਸਾਰ ਹੁਣ ਉਡਾਣਾਂ ਨਵੇਂ ਸਮੇਂ ਮੁਤਾਬਕ ਚਲਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਕਬੱਡੀ ਖਿਡਾਰੀ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਮੁੰਬਈ ਤੋਂ ਆਦਮਪੁਰ0 ਫਲਾਈਟ ਸ਼ਾਮ 4.20 ਵਜੇ ਪਹੁੰਚੇਗੀ
ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਹਵਾਈ ਅੱਡਾ ਅਥਾਰਿਟੀ ਨੇ ਆਦਮਪੁਰ-ਮੁੰਬਈ ਇੰਡੀਗੋ ਉਡਾਣ ਸ਼ਡਿਊਲ ਵਿੱਚ ਸੋਧ ਕੀਤਾ ਹੈ। ਇਹ ਉਡਾਣ ਹੁਣ ਮੁੰਬਈ ਤੋਂ ਆਦਮਪੁਰ ਲਈ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:20 ਵਜੇ ਆਦਮਪੁਰ ਪਹੁੰਚੇਗੀ। ਇਹ ਆਦਮਪੁਰ ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:20 ਵਜੇ ਮੁੰਬਈ ਪਹੁੰਚੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਿੰਦੂਆਂ ਨੂੰ ਸਿੱਖ ਜਥੇ ਨਾਲ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ
ਹਿੰਡਨ ਲਈ ਫਲਾਈਟ ਦਾ ਇਹ ਰਹੇਗਾ ਸਮਾਂ
ਇਸੇ ਤਰ੍ਹਾਂ ਸਟਾਰ ਏਅਰ ਦੀ ਹਿੰਡਨ ਤੋਂ ਆਦਮਪੁਰ ਲਈ ਉਡਾਣ ਹਿੰਡਨ ਤੋਂ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ 3:00 ਵਜੇ ਆਦਮਪੁਰ ਪਹੁੰਚੇਗੀ। ਇਹ ਆਦਮਪੁਰ ਤੋਂ ਦੁਪਹਿਰ 3:25 ਵਜੇ ਰਵਾਨਾ ਹੋਵੇਗੀ ਅਤੇ 4:25 ਵਜੇ ਹਿੰਡਨ ਪਹੁੰਚੇਗੀ। ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਇਹ ਨਵਾਂ ਸਮਾਂ ਮੌਸਮ ਵਿੱਚ ਤਬਦੀਲੀਆਂ ਦੇ ਆਧਾਰ 'ਤੇ ਨਿਰਧਾਰਤ ਕੀਤਾ ਗਿਆ ਹੈ ਅਤੇ ਮੌਸਮ ਦੇ ਆਧਾਰ 'ਤੇ ਇਸ ਨੂੰ ਦੋਬਾਰਾ ਬਦਲਿਆ ਜਾ ਸਕਦਾ ਹੈ। ਉਥੇ ਹੀ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣੀ ਉਡਾਣ ਦੀ ਅਪਡੇਟ ਟਾਈਮਿੰਗ ਚੈੱਕ ਕਰ ਲੈਣ ਅਤੇ ਰਵਾਨਗੀ ਤੋਂ ਘੱਟੋ ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸਜਾਏ ਗਏ ਅਲੌਕਿਕ ਜਲੌਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
