EV ਸੈਗਮੈਂਟ ''ਚ ਤਹਿਲਕਾ! ਸਭ ਤੋਂ ਜ਼ਿਆਦਾ ਖਰੀਦੀ ਗਈ ਇਸ ਬ੍ਰਾਂਡ ਦੀ ਇਲੈਕਟ੍ਰਿਕ ਕਾਰ
Wednesday, Dec 03, 2025 - 05:44 PM (IST)
ਆਟੋ ਡੈਸਕ- ਨਵੰਬਰ 2025 'ਚ ਦੇਸ਼ ਦੀ ਇਲੈਕਟ੍ਰਿਕ ਕਾਰ ਮਾਰਕਿਟ 'ਚ ਤਿਉਹਾਰਾਂ ਵਰਗਾ ਜੋਸ਼ ਨਹੀਂ ਦਿਸਿਆ। ਅਕਤੂਬਰ 'ਚ ਭਾਰੀ ਖਰੀਦਦਾਰੀ ਤੋਂ ਬਾਅਦ ਇਸ ਵਾਰ ਮੰਗ ਥੋੜੀ ਹੌਲੀ ਪਈ ਅਤੇ ਕਈ ਬ੍ਰਾਂਡਸ ਦੀ ਸੇਲ 'ਚ ਮਹੀਨੇ-ਦਰ-ਮਹੀਨੇ ਗਿਰਾਵਟ ਦਰਜ ਕੀਤੀ ਗਈ। ਬਾਵਜੂਦ ਇਸਦੇ ਟਾਪ-3 ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਬਾਜ਼ੀ ਇਕ ਵਾਰ ਫਿਰ ਟਾਟਾ ਮੋਟਰਸ ਦੇ ਹੱਥ ਲੱਗੀ।
ਟਾਟਾ- EV ਦੀ ਬਾਦਸ਼ਾਹ
ਮੰਗ ਘੱਟ ਹੋਣ ਦੇ ਬਾਵਜੂਦ ਟਾਟਾ ਮੋਟਰਸ ਨੇ ਨਵੰਬਰ 'ਚ 6,096 ਯੂਨਿਟ ਵੇਚਦੇ ਹੋਏ ਲਗਭਗ 41 ਫੀਸਦੀ ਮਾਰਕਿਟ 'ਤੇ ਆਪਣੀ ਪਕੜ ਬਣਾਈ ਰੱਖੀ। ਕੰਪਨੀ ਵੱਲੋਂ ਇਹ ਮਜਬੂਤ ਸਥਿਤੀ ਉਸਦੀ ਵਿਵਦ ਅਤੇ ਕਿਫਾਇਤੀ ਇਲੈਕਟ੍ਰਿਕ ਕਾਰ ਰੇੰਜ ਦੀ ਬਦੌਲਤ ਹੈ। ਟਿਆਗੋ ਈਵੀ, ਪੰਚ ਈਵੀ, ਨੈਕਸਨ ਈਵੀ, ਨੈਕਸਨ ਈਵੀ, ਕਰਵ ਈਵੀ ਅਤੇ ਹੈਰੀਅਰ ਈਵੀ ਵਰਗੇ ਮਾਡਲ ਗਾਹਕਾਂ ਵਿਚਾਲੇ ਲਗਾਤਾਰ ਲੋਕਪ੍ਰਸਿੱਧ ਬਣੇ ਹੋਏ ਹਨ।
ਐੱਮ.ਜੀ. ਮੋਟਰ- ਸਥਿਰਤਾ ਦੇ ਨਾਲ ਨੰਬਰ-2
ਐੱਮ.ਜੀ. ਨੇ ਨਵੰਬਰ 'ਚ 3,658 ਯੂਨਿਟਸ ਦੀ ਸੇਲ ਕੀਤੀ ਅਤੇ 25 ਫੀਸਦੀ ਮਾਰਕਿਟ ਸ਼ੇਅਰ ਆਪਣੇ ਨਾਂ ਕੀਤਾ। ਕੰਪਨੀ ਦਾ ਬੈਸਟ ਸੇਲਰ ਮਾਡਲ Windsor EV ਰਿਹਾ, ਜਿਸਨੇ ਮਾਰਕਿਟ 'ਚ ਚੰਗੀ ਪਕੜ ਬਣਾਈ ਹੋਈ ਹੈ। ਇਸਤੋਂ ਇਲਾਵਾ ZS EV ਅਤੇ Comet EV ਨੇ ਵੀ ਗਾਹਕਾਂ ਵਿਚਾਲੇ ਆਪਣਾ ਜਗ੍ਹਾ ਬਣਾ ਕੇ ਰੱਖੀ ਹੈ।
ਮਹਿੰਦਰਾ ਤੇਜ਼ੀ ਨਾਲ ਉਭਰਦਾ EV ਪਲੇਅਰ
ਮਹਿੰਦਰਾ ਨੇ ਇਸ ਵਾਰ 2,920 ਯੂਨਿਟਸ ਵੇਚ ਕੇ 19 ਫੀਸਦੀ ਮਾਰਕਿਟ ਸ਼ੇਅਰ ਹਾਸਿਲ ਕੀਤਾ ਹੈ। XUV400, XEV 9e ਅਤੇ BE.6 ਵਰਗੇ ਮਾਡਲ ਦੀ ਵਜ੍ਹਾ ਨਾਲ ਕੰਪਨੀ ਲਗਾਤਾਰ ਮਜਬੂਤ ਹੁੰਦੀ ਜਾ ਰਹੀ ਹੈ। ਨਵੀਂ XEV ਅਤੇ BE ਸੀਰੀਜ਼ ਲਾਂਚ ਹੋਣ ਤੋਂ ਬਾਅਦ ਮਹਿੰਦਰਾ ਦੀ ਈਵੀ ਮੌਜੂਦਗੀ ਹੋਰ ਵੀ ਪ੍ਰਭਾਵਸ਼ਾਲੀ ਹੋ ਗਈ ਹੈ।
