ਘੱਟ ਸਮੇਂ ''ਚ ਸੈਂਪਲਸ ਲਿਜਾਣ ''ਚ ਮਦਦ ਕਰਨਗੇ ਡਰੋਨਜ਼
Tuesday, Apr 04, 2017 - 11:12 AM (IST)

ਜਲੰਧਰ- ਹਸਪਤਾਲਾਂ ਦੀ ਇਕ ਚੇਨ ਸਵਿੱਸ ਨੇ ਪਿਛਲੇ ਸਾਲ ਕੈਲੀਫੋਰਨੀਆ ਦੀ ਡਲਿਵਰੀ ਕੰਪਨੀ ਮੈਟਰਨੈੱਟ (Matternet) ਦੇ ਨਾਲ ਸਾਂਝੇਦਾਰੀ ਕੀਤੀ ਸੀ। ਇਸ ਸਾਂਝੇਦਾਰੀ ''ਚ ਹਸਪਤਾਲ ਤੱਕ ਸੈਂਪਲਸ ਪਹੁੰਚਾਉਣ ਵਾਲੇ ਡਲਿਵਰੀ ਡਰੋਨ ਦਾ ਪਹਿਲਾ ਟਰਾਇਲ ਕੀਤਾ ਗਿਆ ਸੀ। ਹਾਲ ਹੀ ''ਚ ਇਸ ਤਕਨੀਕ ਨੂੰ ਸਵਿੱਸ ਐਵੀਏਸ਼ਨ ਅਥਾਰਿਟੀ ਨੇ ਹਰੀ ਝੰਡੀ ਦਿੰਦੇ ਹੋਏ ਮੈਟਰਨੈੱਟ ਨੂੰ ਦੋ ਹਸਪਤਾਲਾਂ ''ਚ ਸੈਂਪਲਸ ਲਿਜਾਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਲੈਬੋਰਟਰੀ ਦੇ ਸੈਂਪਲਸ ਨੂੰ ਸਵਿਟਜ਼ਰਲੈਂਡ ਦੇ ਇਕ ਸ਼ਹਿਰ ਲੁਗਾਨੋ ''ਚ ਪਹਿਲੀ ਵਾਰ ਲਿਜਾਇਆ ਜਾਵੇਗਾ।
ਪ੍ਰੀ ਡਿਫਾਇੰਡ ਰੂਟ ''ਤੇ ਕਰਨਗੇ ਕੰਮ
ਹਸਪਤਾਲ ਦਾ ਸਟਾਫ ਇਨ੍ਹਾਂ ਸੈਂਪਲਸ ਨੂੰ ਡਰੋਨ ''ਚ ਲੋਡ ਕਰਕੇ ਸਮਾਰਟਫੋਨ ਐਪ ਦੀ ਮਦਦ ਨਾਲ ਲਾਂਚ ਕਰੇਗਾ। ਇਹ ਡਰੋਨ ਇਕ ਪ੍ਰੀ ਡਿਫਾਇੰਡ ਰੂਟ ਨੂੰ ਸਿਲੈਕਟ ਕਰਦੇ ਹੋਏ ਤੈਅ ਕੀਤੀ ਗਈ ਲੋਕੇਸ਼ਨ ''ਤੇ ਪਹੁੰਚੇਗਾ। ਇਸ ਤੋਂ ਬਾਅਦ ਇਹ ਡਰੋਨ ਸਿਗਨਲ ਨਾਲ ਡਿਟੈੱਕਟ ਕਰੇਗਾ ਕਿ ਸੈਂਪਲਸ ਨੂੰ ਅਨਲੋਡ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਵਾਪਸ ਉਸੇ ਥਾਂ ਪਹੁੰਚ ਜਾਵੇਗਾ, ਜਿੱਥੋਂ ਇਸ ਨੂੰ ਲਾਂਚ ਕੀਤਾ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤਕਨੀਕ ਨਾਲ ਸੜਕ ਦੁਆਰਾ ਸੈਂਪਲ ਭੇਜਣ ਨਾਲੋਂ ਕਾਫੀ ਘੱਟ ਸਮੇਂ ''ਚ ਡਲਿਵਰੀ ਹੋ ਸਕੇਗੀ। ਸਵਿੱਸ ਨੇ ਕਿਹਾ ਹੈ ਕਿ ਜੇਕਰ ਸਭ ਕੁਝ ਪਲਾਨ ਮੁਤਾਬਕ ਚੱਲਦਾ ਰਿਹਾ ਤਾਂ ਅਥਾਰਿਟੀਜ਼ ਦੀ ਮਨਜ਼ੂਰੀ ਅਤੇ 4 ਅਪ੍ਰੈਲ ਨੂੰ ਫਾਈਨਲ ਟੈਸਟਿੰਗ ਤੋਂ ਬਾਅਦ ਡਰੋਨਜ਼ ਨਾਲ ਡਲਿਵਰੀ ਹੋਣਾ ਸੰਭਵ ਹੋਵੇਗਾ।
20 ਕਿਲੋਮੀਟਰ ਦਾ ਤੈਅ ਕਰੇਗਾ ਰਸਤਾ
ਮੈਟਰਨੈੱਟ ਨੇ ਆਪਣੇ ਡਰੋਨਜ਼ ਨੂੰ 2 ਕਿਲੋਗ੍ਰਾਮ ਭਾਰ ਨੂੰ ਕੈਰੀ ਕਰਕੇ ਘੱਟੋ-ਘੱਟ 20 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰਨ ਲਈ ਬਣਾਇਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਡਰੋਨਜ਼ ਦੀ ਟਾਪ ਸਪੀਡ 36 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ ਪੈਰਾਸ਼ੂਟ ਨਾਲ ਲੈਸ ਹੋਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਫੇਲੀਅਰ ਹੋਣ ''ਤੇ ਸੈਂਪਲਸ ਨੂੰ ਬਚਾਇਆ ਜਾ ਸਕੇ।