ਜਲੰਧਰ ''ਚ ਇਨਸਾਨੀਅਤ ਸ਼ਰਮਸਾਰ! ਨਵਜੰਮੇ ਮੁੰਡੇ ਨੂੰ ਕੱਪੜੇ ’ਚ ਲਪੇਟ ਕੇ ਖੇਤਾਂ ’ਚ ਸੁੱਟਿਆ
Monday, Jul 21, 2025 - 03:35 PM (IST)

ਫਿਲੌਰ (ਭਾਖੜੀ)- ਫਿਲੌਰ ਦੇ ਨੇੜਲੇ ਪਿੰਡ ਸਮਰਾੜੀ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੇ ਜਦੋਂ ਇਕ ਕਿਸਾਨ ਆਪਣੇ ਖੇਤਾਂ ’ਚ ਕੰਮ ਕਰਨ ਜਾ ਰਿਹਾ ਸੀ ਤਾਂ ਉਸ ਨੂੰ ਇਕ ਨਵ-ਜੰਮਿਆ ਬੱਚਾ ਕੱਪੜੇ ’ਚ ਲਪੇਟਿਆ ਹੋਇਆ ਮਿਲਿਆ।ਵੇਖਣ ਤੋਂ ਸਾਫ਼ ਪਤਾ ਚਲਦਾ ਸੀ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਨੇ ਉਸ ਨੂੰ ਕੱਪੜੇ ’ਚ ਲਪੇਟ ਉਥੇ ਸੁੱਟ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ 'ਤੇ ਬਾਰਿਸ਼
ਮ੍ਰਿਤਕ ਬੱਚਾ ਇਕ ਲੜਕਾ ਸੀ, ਜਿਸ ਦੇ ਪੇਟ ਨਾਲ ਨਾੜੂਆ ਲਪੇਟਿਆ ਹੋਇਆ ਸੀ। ਜਦੋਂ ਕਿਸਾਨ ਨੇ ਬੱਚੇ ਨੂੰ ਧਿਆਨ ਨਾਲ ਵੇਖਿਆ ਤਾਂ ਸਰੀਰ ’ਚ ਕੋਈ ਹਰਕਤ ਨਹੀਂ ਸੀ, ਉਹ ਮਰ ਚੁੱਕਾ ਸੀ। ਸਥਿਤੀ ਤੋਂ ਇਹ ਸਪੱਸ਼ਟ ਹੋ ਗਿਆ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਨੇ ਬੱਚੇ ਨੂੰ ਕੱਪੜੇ ’ਚ ਲਪੇਟ ਕੇ ਮਾਰ ਦਿੱਤਾ ਸੀ ਅਤੇ ਖੇਤ ’ਚ ਸੁੱਟ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ ਵੱਡਾ ਕਾਂਡ
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਾਰੇ ਵੱਡੇ ਅਤੇ ਛੋਟੇ ਹਸਪਤਾਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕੋਈ ਵੀ ਹਸਪਤਾਲ ਮੈਨੇਜਰ ਅਲਟਰਾਸਾਊਂਡ ਕਰਕੇ ਗਰਭ ’ਚ ਪਲ ਰਹੇ ਬੱਚੇ ਦੀ ਜਾਣਕਾਰੀ ਗੁਪਤ ਰੱਖੇਗਾ ਅਤੇ ਕੋਈ ਵੀ ਹਸਪਤਾਲ ਜਾਣਕਾਰੀ ਲਏ ਬਿਨਾਂ ਗੈਰ-ਕਾਨੂੰਨੀ ਗਰਭਪਾਤ ਨਹੀਂ ਕਰੇਗਾ। ਇਸ ਦੇ ਬਾਵਜੂਦ ਇਕ ਔਰਤ ਨੇ ਹਸਪਤਾਲ ਦੀ ਮਦਦ ਨਾਲ ਗੈਰ-ਕਾਨੂੰਨੀ ਤੌਰ ’ਤੇ ਬੱਚੇ ਨੂੰ ਜਨਮ ਦਿੱਤਾ ਅਤੇ ਜਨਮ ਦੇਣ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਕੱਪੜੇ ’ਚ ਲਪੇਟ ਕੇ ਖੇਤ ’ਚ ਸੁੱਟ ਦਿੱਤਾ। ਕਿਸਾਨ ਦੀ ਸ਼ਿਕਾਇਤ ’ਤੇ ਅੱਪਰਾ ਪੁਲਸ ਚੌਕੀ ਤੋਂ ਨਿਰਮਲ ਸਿੰਘ ਦੀ ਪੁਲਸ ਪਾਰਟੀ ਨੇ ਨਵ-ਜੰਮੇ ਬੱਚੇ ਦੀ ਲਾਸ਼ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਸਥਾਨਕ ਸਿਵਲ ਹਸਪਤਾਲ ’ਚ ਰੱਖ ਦਿੱਤਾ। ਪੁਲਸ ਹੁਣ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਕੇ ਦੋਸ਼ੀਆਂ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e