ਫਰੀਦਕੋਟ ''ਚ ਲਾਵਾਰਿਸ ਹਾਲਤ ''ਚ ਮਿਲੀ ਲਾਸ਼, ਲਾਕਡਾਊਨ ਤੋਂ ਬਾਅਦ ਰਹਿ ਰਿਹਾ ਸੀ ਇਕੱਲਾ

Wednesday, Jul 09, 2025 - 03:02 PM (IST)

ਫਰੀਦਕੋਟ ''ਚ ਲਾਵਾਰਿਸ ਹਾਲਤ ''ਚ ਮਿਲੀ ਲਾਸ਼, ਲਾਕਡਾਊਨ ਤੋਂ ਬਾਅਦ ਰਹਿ ਰਿਹਾ ਸੀ ਇਕੱਲਾ

ਫਰੀਦਕੋਟ (ਜਗਤਾਰ): ਅੱਜ ਸਵੇਰੇ ਫਰੀਦਕੋਟ ਦੇ ਕਾਲਜ ਰੋਡ 'ਤੇ ਬਣੇ ਰਿਕਸ਼ਾ ਸਟੈਂਡ ਦੇ ਸ਼ੈੱਡ ਦੇ ਨੀਚੇ ਇਕ ਪ੍ਰਵਾਸੀ ਮਜ਼ਦੂਰ ਦੀ ਲਾਵਾਰਸ ਹਾਲਤ ਵਿਚ ਲਾਸ਼ ਮਿਲੀ। ਆਸ ਪਾਸ ਦੇ ਦੁਕਾਨਦਾਰਾਂ ਮੁਤਾਬਕ ਇਹ ਪ੍ਰਵਾਸੀ ਮਜ਼ਦੂਰ ਲਾਕਡਾਊਨ ਤੋਂ ਬਾਅਦ ਇੱਥੇ ਇਕੱਲਾ ਹੀ ਰਹਿ ਰਿਹਾ ਸੀ ਅਤੇ ਇਸ ਦੇ ਨਾਲ ਇਕ ਹੋਰ ਮਜ਼ਦੂਰ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਕੰਮ ਕਰਨ ਤੋਂ ਬਾਅਦ ਰਾਤ ਵੇਲੇ ਇਸ ਸ਼ੈੱਡ ਦੇ ਨੀਚੇ ਆ ਕੇ ਸੌਂਦਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਸ ਦੀ ਹਾਲਤ ਠੀਕ ਨਾ ਹੋਣ ਦੇ ਚੱਲਦੇ ਇਹ ਕਾਫੀ ਦੇਰ ਇੱਥੇ ਲੇਟਿਆ ਰਿਹਾ। ਉਸ ਨੂੰ ਦੁਕਾਨਦਾਰਾਂ ਵੱਲੋਂ ਪਾਣੀ ਅਤੇ ਚਾਹ ਵੀ ਪਿਲਾਈ ਗਈ। ਪਰ ਕੁੱਝ ਦੇਰ ਬਾਅਦ ਹੀ ਇਸ ਦੀ ਲੇਟਿਆਂ-ਲੇਟਿਆਂ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਇਕ ਹੋਰ ਮਜ਼ਦੂਰ ਇੱਥੇ ਰਹਿੰਦਾ ਸੀ, ਪਰ ਫਿਲਹਾਲ ਉਹ ਵੀ ਇਸ ਵਕਤ ਮੌਕੇ 'ਤੇ ਮੌਜੂਦ ਨਹੀਂ ਹੈ। ਪੀ.ਸੀ.ਆਰ ਨੂੰ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ ਜ਼ਰੀਏ ਇਸ ਦੀ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਜਾ ਰਿਹਾ ਤਾਂ ਜੋ ਇਸ ਦੀ ਪਛਾਣ ਹੋਣ ਤੋਂ ਬਾਅਦ ਲਾਸ਼ ਨੂੰ ਇਸ ਦੇ ਵਾਰਸਾਂ ਦੇ ਹਵਾਲੇ ਕੀਤਾ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News