ਹੁਣ WhatsApp 'ਤੇ ਹੀ ਮਿਲ ਜਾਵੇਗਾ Aadhaar Card! ਇਕ ਕਲਿੱਕ 'ਚ ਹੋਵੇਗਾ ਡਾਊਨਲੋਡ, ਜਾਣੋ ਤਰੀਕਾ

Thursday, Sep 25, 2025 - 06:52 PM (IST)

ਹੁਣ WhatsApp 'ਤੇ ਹੀ ਮਿਲ ਜਾਵੇਗਾ Aadhaar Card! ਇਕ ਕਲਿੱਕ 'ਚ ਹੋਵੇਗਾ ਡਾਊਨਲੋਡ, ਜਾਣੋ ਤਰੀਕਾ

ਗੈਜੇਟ ਡੈਸਕ- ਆਧਾਰ ਕਾਰਡ ਹੁਣ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਹਰ ਭਾਰਤੀ ਨਾਗਰਿਕ ਦੀ ਪਛਾਣ ਬਣ ਚੁੱਕਾ ਹੈ। ਚਾਹੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਹੋਵੇ, ਬੈਂਕ 'ਚ ਖਾਤਾ ਖੋਲ੍ਹਣਾ ਹੋਵੇ ਜਾਂ ਫਿਰ ਮੋਬਾਇਲ ਸਿਮ ਲੈਣੀ ਹੋਵੇ- ਆਧਾਰ ਕਾਰਡ ਦੀ ਲੋੜ ਹਰ ਥਾਂ ਪੈਂਦੀ ਹੈ ਅਤੇ ਹੁਣ ਇਸਨੂੰ ਡਾਊਨਲੋਡ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਗਿਆ ਹੈ। 

UIDAI ਨੇ ਲੋਕਾਂ ਦੀ ਸਹੂਲਤ ਲਈ ਇਕ ਨਵਾਂ ਤਰੀਕਾ ਪੇਸ਼ ਕੀਤਾ ਹੈ, ਜਿਸ ਰਾਹੀਂ ਤੁਸੀਂ ਸਿਰਫ ਇਕ ਵਟਸਐਪ ਮੈਸੇਜ ਤੋਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ। ਜੀ ਹਾਂ, ਹੁਣ ਕਿਸੇ ਵੈੱਬਸਾਈਟ 'ਤੇ ਲਾਗਇਨ ਕਰਨ ਜਾਂ ਲੰਬੀ ਪ੍ਰਕਿਰਿਆ 'ਚੋਂ ਨਹੀਂ ਗੁਜਰਨਾ ਪਵੇਗਾ। ਬਸ ਇਕ ਕਲਿੱਕ ਅਤੇ ਆਧਾਰ ਕਾਰਡ ਤੁਹਾਡੇ ਫੋਨ 'ਚ। 

ਇਹ ਵੀ ਪੜ੍ਹੋ- iPhone 'ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ

WhatsApp ਤੋਂ ਆਧਾਰ ਕਾਰਡ ਡਾਊਨਲੋਡ ਕਰਨ ਦਾ ਤਰੀਕਾ

ਇਸ ਸਹੂਲਤ ਦਾ ਲਾਭ ਲੈਣ ਲਈ ਹੇਠਾਂ ਦੱਸੇ ਗਏ ਆਸਾਨ ਸਟੈੱਪਸ ਨੂੰ ਫਾਲੋ ਕਰੋ-

- ਸਭ ਤੋਂ ਪਹਿਲਾਂ ਆਪਣੇ ਮੋਬਾਇਲ 'ਚ 9013151515 ਨੰਬਰ ਨੂੰ MyGov Helpdesk ਦੇ ਨਾਮ ਨਾਲ ਸੇਵ ਕਰ ਲਓ।

- ਵਟਸਐਪ 'ਚ ਜਾ ਕੇ ਇਸ ਨੰਬਰ 'ਤੇ “Hi” ਲਿਖ ਕੇ ਮੈਸੇਜ ਭੋਜੇ

- ਰਿਪਲਾਈ 'ਚ ਜੋ ਆਪਸ਼ਨ ਆਉਣਗੇ, ਉਨ੍ਹਾਂ 'ਚੋਂ DigiLocker ਚੁਣੋ।

- DigiLocker ਅਕਾਊਂਟ ਲਾਗਇਨ ਕਰੋ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਅਕਾਊਂਟ ਨਹੀਂ ਹੈ ਤਾਂ ਨਵਾਂ ਅਕਾਊਂਟ ਬਣਾਓ। 

- 12 ਅੰਕਾਂ ਵਾਲਾ ਆਧਾਰ ਨੰਬਰ ਭਰੋ।

- ਰਜਿਸਟਰਡ ਮੋਬਾਇਲ ਨੰਬਰ 'ਤੇ ਆਇਆ OTP ਭਰ ਕੇ ਵੈਰੀਫਿਕੇਸ਼ਨ ਪੂਰੀ ਕਰੋ।

- ਸੂਚੀ 'ਚੋਂ ਆਪਣਾ ਆਪਣਾ ਆਧਾਰ ਕਾਰਡ ਸਿਲੈਕਟ ਕਰੋ ਅਤੇ ਡਾਊਨਲੋਡ ਕਰੋ। 

ਇਹ ਵੀ ਪੜ੍ਹੋ- iPhone 17 ਖਰੀਦ ਕੇ ਪਛਤਾ ਰਹੇ ਯੂਜ਼ਰਜ਼! ਆ ਰਹੀਆਂ 3 ਵੱਡੀਆਂ ਸਮੱਸਿਆਵਾਂ

ਆਧਾਰ ਨਾਲ ਜੁੜੀ ਬਦਲਾਅ ਦੀ ਜਾਣਕਾਰੀ :

- ਆਧਾਰ 'ਚ ਦਰਜ ਨਾਮ ਨੂੰ ਦੋ ਵਾਰ ਬਦਲਿਆ ਜਾ ਸਕਦਾ ਹੈ।

- ਤੁਸੀਂ ਪਤਾ ਕਈ ਵਾਰ ਅਪਡੇਟ ਕਰ ਸਕਦੇ ਹੋ, ਇਸ ਵਿਚ ਕੋਈ ਸੀਮਾ ਤੈਅ ਨਹੀਂ ਕੀਤੀ ਗਈ। 

- ਜਨਮ ਤਰੀਕ ਨੂੰ ਸਿਰਫ ਇਕ ਵਾਰ ਹੀ ਅਪਡੇਟ ਕਰਨ ਦੀ ਮਨਜ਼ੂਰੀ ਹੈ। ਸਹੀ ਦਸਤਾਵੇਜ਼ ਦੇਣਾ ਜ਼ਰੂਰੀ ਹੈ। 

- ਤੁਸੀਂ ਆਪਣੇ ਆਧਾਰ ਨਾਲ ਲਿੰਕ ਮੋਬਾਇਲ ਨੰਬਰ ਨੂੰ ਜਿੰਨੀ ਵਾਰ ਚਾਹੇ ਬਦਲ ਸਕਦੇ ਹੋ। 

- ਇਨ੍ਹਾਂ ਸਾਰੇ ਬਦਲਾਵਾਂ ਲਈ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ ਜਾਂ ਨਜ਼ਦੀਕੀ ਆਧਾਰ ਕੇਂਦਰ 'ਤੇ ਜਾਣਾ ਪਵੇਗਾ। 

ਇਹ ਵੀ ਪੜ੍ਹੋ- WiFi ਹੋ ਜਾਵੇਗਾ SuperFast! ਛੋਟੇ ਜਿਹੇ ਡਿਵਾਈਸ ਨਾਲ ਹਰ ਕੋਨੇ 'ਚ ਮਿਲੇਗਾ ਤਗੜਾ ਸਿਗਨਲ


author

Rakesh

Content Editor

Related News