ਸਾਵਧਾਨ! ਗੂਗਲ ਕਲੰਡਰ ਰਾਹੀਂ ਚੋਰੀ ਹੋ ਸਕਦੈ ਤੁਹਾਡਾ ਡਾਟਾ

06/12/2019 11:59:53 AM

ਗੈਜੇਟ ਡੈਸਕ– ਦੁਨੀਆ ਭਰ ’ਚ ਗੂਗਲ ਦੀਆਂ ਸੇਵਾਵਾਂ ਨੂੰ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਹੈ। ਯੂਜ਼ਰਜ਼ ਨੂੰ ਵਿਸ਼ਵਾਸ ਹੈ ਕਿ ਗੂਗਲ ’ਤੇ ਉਨ੍ਹਾਂ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਟੈਕਨਾਲੋਜੀ ਦੇ ਇਸ ਦੌਰ ’ਚ ਹੈਕਰਾਂ ਲਈ ਕਿਸੇ ਵੀ ਸਰਵਿਸ ਨੂੰ ਹੈਕ ਕਰਨਾ ਹੁਣ ਕੁਝ ਖਾਸ ਮੁਸ਼ਕਲ ਨਹੀਂ ਰਹਿ ਗਿਆ। ਅਜਿਹਾ ’ਚ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹੁਣ ਗੈਕਰਾਂ ਨੇ ਗੂਗਲ ਕਲੰਡਰ ਰਾਹੀਂ ਯੂਜ਼ਰਜ਼ ਦੇ ਡਾਟਾ ਦੀ ਚੋਰੀ ਸ਼ੁਰੂ ਕਰ ਦਿੱਤੀ ਹੈ। 

ਜੀ ਹਾਂ, ਜੇਕਰ ਤੁਸੀਂ ਆਪਣੇ ਸਮਾਰਟਫੋਨ ’ਚ ਗੂਗਲ ਕਲੰਡਰ ਦਾ ਇਸਤੇਮਾਲ ਕਰਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਫੋਰਬਸ ਦੀ ਇਕ ਰਿਪੋਰਟ ਮੁਤਾਬਕ, ਇਹ ਇਕ ਨਵੇਂ ਤਰੀਕੇ ਦਾ ਸਕੈਮ ਹੈ ਜਿਸ ਵਿਚ ਹੈਕਰ ਹੁਣ ਯੂਜ਼ਰ ਦੇ ਪਾਸਵਰਡ ਅਤੇ ਲਾਗ-ਇਨ ਦੀ ਡੀਟੇਲ ਨੂੰ ਜਾਣ ਜਾਂਦੇ ਹਨ।

PunjabKesari

ਈ-ਮੇਲ ਭੇਜ ਕੇ ਕਰਦੇ ਹਨ ਡਾਟਾ ਚੋਰੀ
ਗੂਗਲ ਕਲੰਡਰ ਦਾ ਇਸਤੇਮਾਲ ਕਰਨ ਵਾਲਾ ਕੋਈ ਵੀ ਯੂਜ਼ਰ ਤੁਹਾਡੇ ਨਾਲ ਮੀਟਿੰਗ ਸ਼ਡਿਊਲ ਕਰ ਸਕਦਾ ਹੈ। ਮੀਟਿੰਗ ਸੈੱਟ ਕਰਨ ਦੇ ਨਾਲ ਹੀ ਤੁਹਾਡੇ ਜੀ-ਮੇਲ ਅਕਾਊਂਟ ’ਚ ਇਕ ਈ-ਮੇਲ ਨੋਟੀਫਿਕੇਸ਼ਨ ਆਉਂਦੀ ਹੈ। ਹੈਕਰ ਇਸੇ ਈ-ਮੇਲ ਰਾਹੀਂ ਹੈਕਿੰਗ ਨੂੰ ਅੰਜ਼ਾਮ ਦੇ ਰਹੇ ਹਨ। ਸਾਈਬਰ ਸਕਿਓਰਿਟੀ ਫਰਮ ਕੈਸਪਸਕਾਈ ਨੇ ਵੀ ਯੂਜ਼ਰਜ਼ ਨੂੰ ਅਜਿਹੇ ਸਕੈਮ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਸਕੈਮ ’ਚ ਹੈਕਰ ਯੂਜ਼ਰਜ਼ ਨੂੰ ਕਲੰਡਰ ਮੀਟਿੰਗ ਇਨਵਿਟੇਸ਼ਨ ਭੇਜਦੇ ਹਨ। ਈ-ਮੇਲ ’ਚ ਮੀਟਿੰਗ ਰਿਕਵੈਸਟ ਦੇ ਨਾਲ ਹੀ ਇਕ ਮਲੀਸ਼ਸਲਿੰਕ ਵੀ ਮੌਜੂਦ ਰਹਿੰਦਾ ਹੈ। ਇਸ ਲਿੰਕ ’ਤੇ ਕਲਿੱਕ ਕਰਦੇ ਹੀ ਯੂਜ਼ਰਜ਼ ਨੂੰ ਕਿਸੇ ਦੂਜੀ ਵੈੱਬਸਾਈਟ ’ਤੇ ਡਾਈਰੈਕਟ ਕਰ ਦਿੱਤਾ ਜਾਂਦਾ ਹੈ ਜਿਥੋਂ ਹੈਕਰ ਯੂਜ਼ਰਜ਼ ਦੇ ਲਾਗ-ਇਨ ਦੀ ਜਾਣਕਾਰੀ ਚੋਰੀ ਕਰ ਲੈਂਦੇ ਹਨ। 

PunjabKesari

ਗੂਗਲ ਕਿਉਂ ਨਹੀਂ ਫੜ੍ਹ ਪਾ ਰਹੀ ਅਜਿਹੇ ਸਕੈਮ
ਕੈਸਪਰਸਕਾਈ ਮੁਤਾਬਕ, ਇਸ ਸਕੈਮ ਨੂੰ ਕਰਨ ਵਾਲੇ ਹੈਕਰ ਜੀ-ਮੇਲ ਦੇ ਸਪੈਮ ਫਿਲਟਰ ਨੂੰ ਬਾਈਪਾਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਸਪੈਮ ਫਿਲਟਰ ਦੇ ਬਾਈਪਾਸ ਹੋਣ ਤੋਂ ਬਾਅਦ ਉਨ੍ਹਾਂ ਦੁਆਰਾ ਭੇਜੇ ਗਏ ਈ-ਮੇਲ ਸਿੱਧੇ ਯੂਜ਼ਰ ਦੇ ਇਨਬਾਕਸ ’ਚ ਪਹੁੰਚਣ ’ਚ ਆਏ ਇਨ੍ਹਾਂ ਈ-ਮੇਲ ਨੂੰ ਖੁਦ ਗੂਗਲ ਦੇ ਐਂਟੀ ਸਪੈਮ ਮਡਿਊਲ ਡਿਟੈਕਟ ਨਹੀਂ ਕਰ ਪਾਉਂਦੇ ਅਤੇ ਹੈਕਰਜ਼ ਦਾ ਕੰਮ ਆਸਾਨ ਹੋ ਜਾਂਦਾ ਹੈ। 

ਇੰਝ ਰਹੋ ਸੇਫ
ਆਮਤੌਰ ’ਤੇ ਅਜਿਹੇ ਸਕੈਮ ਨੂੰ ਪਛਾਣਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਪਰ ਸਾਵਧਾਨ ਰਹਿਣ ਨਾਲ ਇਸ ਤੋਂ ਕਾਫੀ ਹੱਦ ਕਰ ਬਚਿਆ ਜਾ ਸਕਦਾ ਹੈ। ਅਗਲੇ ਵਾਰ ਜਦੋਂ ਵੀ ਤੁਹਾਨੂੰ ਕਿਸੇ ਅਣਜਾਣ ਗੂਗਲ ਕਲੰਡਰ ਦਾ ਇਨਵਿਟੇਸ਼ਨ ਮਿਲੇ ਤਾਂ ਤੁਸੀਂ ਉਸ ਨੂੰ ਡਿਲੀਟ ਕਰ ਦਿਓ। ਨਾਲ ਹੀ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਉਸ ਈ-ਮੇਲ ’ਚ ਦਿੱਤੇ ਗਏ ਕਿਸੇ ਵੀ ਲਿੰਕ ’ਤੇ ਕਲਿੱਕ ਨਹੀਂ ਕਰਨਾ। ਇਸ ਤੋਂਇਲਾਵਾ ਜੇਕਰ ਤੁਸੀਂਕਿਸੇ ਚੀਜ਼ ਲਈ ਰਜਿਸਟਰ ਕੀਤਾ ਹੈ ਤਾਂ ਉਸ ਵੈੱਬਪੇਜ ’ਤੇ ਜਾਣ ਲਈ ਹਮੇਸ਼ਾ ਨਵੇਂ ਟੈਬ ਦਾ ਇਸਤੇਮਾਲ ਕਰੋ। 


Related News