Detel ਨੇ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਭਾਰਤ ''ਚ ਲਾਂਚ ਕੀਤਾ ਸਮਾਰਟ ਟੀ. ਵੀ.

02/08/2018 8:10:29 AM

ਜਲੰਧਰ-ਘਰੇਲੂ ਇਲੈਕਟ੍ਰੋਨਿਕ ਬ੍ਰਾਂਡ Detel ਮੋਬਾਇਲ ਅਤੇ ਐਕਸੈਸਰੀ ਨੇ ਅੱਜ ਦਿੱਲੀ NCR 'ਚ ਆਯੋਜਿਤ ਹੋਏ ਇਕ ਈਵੈਂਟ ਦੌਰਾਨ ‘india Ka TV’ ਸਮਾਰਟ LED TV ਲਾਂਚ ਕੀਤਾ ਹੈ। 32 ਇੰਚ ਸਮਾਰਟ ਟੀ. ਵੀ. ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਹਾਈ ਸਪੀਡ ਇੰਟਰਨੈੱਟ ਕੁਨੈਕਟੀਵਿਟੀ ਨਾਲ ਪੇਸ਼ ਕੀਤੇ ਗਏ ਇਸ ਟੀ. ਵੀ. ਦੀ ਕੀਮਤ 17,999 ਰੁਪਏ ਹੈ।

 

ਆਪਣੇ ਫੀਚਰਸ ਫੋਨ ਦੇ ਫੇਮਸ ਕੰਪਨੀ Detel ਯੂਜ਼ਰਸ ਨੂੰ ਲੁਭਾਵਾਨੇ ਲਈ ਟੀ. ਵੀ. ਮਾਰਕੀਟ 'ਚ ਕਦਮ ਰੱਖ ਰਹੀਂ ਹੈ। ਕੰਪਨੀ ਦਾ ਉਦੇਸ਼ ਉਹ ਘੱਟ ਕੀਮਤ 'ਚ ਯੂਜ਼ਰਸ ਨੂੰ ਜਿਆਦਾ ਤੋਂ ਜਿਆਦਾ ਫੀਚਰਸ ਨਾਲ ਲੈਸ ਪ੍ਰੋਡਕਟ ਉਪਲੱਬਧ ਕਰਵਾਏ। ਇਸ ਸਮਾਰਟ ਟੀ. ਵੀ. ਦੇ ਨਾਲ ਕੰਪਨੀ ਨੇ ਦੋ ਹੋਰ LED ਟੀ. ਵੀ. 24 ਇੰਚ ਅਤੇ 32 ਇੰਚ ਸਕਰੀਨ ਸਾਈਜ਼ 'ਚ ਪੇਸ਼ ਕੀਤੇ ਹਨ। ਦੋਵਾਂ ਹੀ ਟੀ. ਵੀ. ਨੂੰ ਕ੍ਰਮਵਾਰ 9,999 ਰੁਪਏ ਅਤੇ 13,999 ਰੁਪਏ 'ਚ ਪੇਸ਼ ਕੀਤਾ ਹੈ।

 

ਕੰਪਨੀ ਇਸ ਮਹੀਨੇ ਦੇ ਅੰਤ 'ਚ LED ਟੀ. ਵੀ. 24-65 ਇੰਚ 'ਚ ਪੇਸ਼ ਕਰਨ ਦੀ ਪਲਾਨਿੰਗ ਬਣਾ ਰਹੀਂ ਹੈ। ਲਾਂਚ ਕੀਤੇ ਗਏ ਟੀ ਵੀ ਨੂੰ B2b ਕਸਟਮਰ B2Badda.com 'ਤੇ ਆਰਡਰ ਬੁੱਕ ਕਰਵਾ ਸਕਦੇ ਹਨ। ਇਸ ਦੇ ਨਾਲ ਇੰਡੀਵਿਜ਼ੁਅਲ ਕਸਟਮਰ ਕੰਪਨੀ ਦੀ ਆਫਿਸ਼ਿਅਲੀ ਵੈੱਬਸਾਈਟ ਤੋਂ ਵੀ ਇਨ੍ਹਾਂ ਟੀ. ਵੀ. ਦੇ ਲਈ ਆਰਡਰ ਪਲੇਸ ਕਰ ਸਕਦੇ ਹਨ।

 

ਜੇਕਰ ਗੱਲ ਕਰੇ ਇਸ ਸਮਾਰਟ ਟੀ. ਵੀ. ਦੀ ਤਾਂ ਕੰਪਨੀ ਦੁਆਰਾ ਇਸ 'ਚ Miracast ਫੀਚਰ ਦਿੱਤਾ ਗਿਆ ਹੈ, ਜੋ ਕਿ ਕੁਨੈਕਟਿੰਗ ਦੇ ਦੌਰਾਨ ਕੰਮ ਆਵੇਗਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਟੀ. ਵੀ. ਦੀ ਕੰਟੇਂਟ ਫੋਨ 'ਚ ਅਤੇ ਫੋਨ ਦਾ ਕੰਟੇਂਟ ਟੀ. ਵੀ. 'ਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ 'ਚ ਵਾਈ-ਫਾਈ , HDMI 2 ਪੋਰਟ , Hd ready ਅਤੇ 2 USB ਪੋਰਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਦੋ ਲਾਂਚ ਕੀਤੇ ਗਏ LED ਟੀ. ਵੀ. ਦੀ ਤਾਂ ਦੋਵਾਂ 'ਚ HDMI ਅਤੇ USB ਕੁਨੈਕਟਿੰਗ ਵਰਗੇ ਆਪਸ਼ਨ ਹਨ। LED ਟੀ. ਵੀ. 24 ਇੰਚ ਮਾਡਲ 'ਚ FHD ਅਤੇ ਇਨ ਬਿਲਟ ਗੇਮ ਵਰਗੇ ਆਪਸ਼ਨ ਹਨ। ਦੂਜੇ ਪਾਸੇ 32 ਇੰਚ ਮਾਡਲ 'ਚ ਪੀ. ਸੀ. ਕੁਨੈਕਟੀਵਿਟੀ ਆਪਸ਼ਨ ਅਤੇ Hd ready ਹਨ।


Related News