50 ਘੰਟਿਆਂ ਦੇ ਬੈਕਅਪ ਨਾਲ ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ ਈਅਰਬਡਸ, ਇੰਨੀ ਹੈ ਕੀਮਤ
Saturday, Jul 02, 2022 - 05:33 PM (IST)

ਗੈਜੇਟ ਡੈਸਕ– ਘਰੇਲੂ ਕੰਪਨੀ DEFY ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਈਅਰਬਡਸ DEFY Gravity Z ਪੇਸ਼ ਕੀਤਾ ਹੈ। DEFY Gravity Z ਦੀ ਬੈਟਰੀ ਨੂੰ ਲੈ ਕੇ 50 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। DEFY Gravity Z ਦੇ ਨਾਲ ਬਿਹਤਰ ਕਾਲਿੰਗ ਲਈ ਕਵਾਡ ਮਾਈਕ ਦਿੱਤਾ ਗਿਆ ਹੈ ਜਿਸ ਦੇ ਨਾਲ ਈ.ਐੱਸ.ਸੀ. ਦਾ ਸਪੋਰਟ ਹੈ। ਇਸ ਈਅਰਬਡਸ ’ਚ 13mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਵਾਈਬ੍ਰੇਂਟ ਬਾਸ ਬੂਸਟ ਸਾਊਂਡ ਦਾ ਦਾਅਵਾ ਹੈ। DEFY Gravity Z ਦੇ ਨਾਲ ਗੇਮਿੰਗ ਲਈ 50ms ਲੋਅ ਲੈਟੇਂਸੀ ਮੋਡ ਮਿਲੇਗਾ।
DEFY Gravity Z ’ਚ nifty ਫੀਚਰ ਵੀ ਦਿੱਤਾ ਗਿਆ ਹੈ, ਹਾਲਾਂਕਿ, ਇਸ ਦੇ ਇਸਤੇਮਾਲ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। DEFY Gravity Z ਦੇ ਨਾਲ ਟੱਚ ਦਾ ਸਪੋਰਟ ਹੈ ਜਿਸ ਦੀ ਮਦਦ ਨਾਲ ਤੁਸੀਂ ਕਾਲ ਰਿਜੈਕਟ ਜਾਂ ਰਿਸੀਵ ਕਰ ਸਕੋਗੇ। ਕੁਨੈਕਟੀਵਿਟੀ ਲਈ ਇਸ ਵਿਚ ਕੁਇਕ ਪੇਅਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਲੂਟੁੱਥ v5.2 ਵੀ ਹੈ।
DEFY Gravity Z ਦੀ ਕੀਮਤ 999 ਰੁਪਏ ਹੈ। ਦੱਸ ਦੇਈਏ ਕਿ DEFY ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਬ੍ਰਾਂਡ ਹੈ ਜਿਸ ਨੂੰ 2021 ’ਚ ਲਾਂਚ ਕੀਤਾ ਗਿਆ ਹੈ। DEFY ਕੋਲ ਨੈੱਕਬੈਂਡ, ਵਾਇਰਲੈੱਸ ਈਅਰਬਡਸ ਅਤੇ ਵਾਇਰ ਵਾਲੇ ਈਅਰਬਡਸ ਹਨ।