ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ

Wednesday, Mar 29, 2023 - 04:55 PM (IST)

ਗੈਜੇਟ ਡੈਸਕ- ਦੁਨੀਆ 'ਚ ਜਿੰਨੀਆਂ ਵੀ ਚੀਜ਼ਾਂ ਹਨ ਉਨ੍ਹਾਂ ਦਾ ਪਹਿਲਾਂ ਸਹੀ ਇਸਤੇਮਾਲ ਹੁੰਦਾ ਹੈ ਅਤੇ ਫਿਰ ਜਲਦ ਹੀ ਗਲਤ ਇਸਤੇਮਾਲ ਹੋਣ ਲਗਦਾ ਹੈ। ਪਿਛਲੇ 6 ਮਹੀਨਿਆਂ ਤੋਂ ਏ.ਆਈ. ਟੂਲ ਚੈਟਜੀਪੀਟੀ ਨੇ ਪੂਰੀ ਦੁਨੀਆ ਨੂੰ ਦੀਵਾਨਾ ਬਣਾ ਲਿਆ ਹੈ। ਚੈਟਜੀਪੀਟੀ ਲੋਕਾਂ ਦੇ ਉਨ੍ਹਾਂ ਹਰ ਸਵਾਲਾਂ ਦੇ ਬੇਹੱਦ ਸਹੀ ਜਵਾਬ ਦੇ ਰਿਹਾ ਹੈ ਜਿਨ੍ਹਾਂ ਦਾ ਜਵਾਬ ਗੂਗਲ ਨਹੀਂ ਦੇ ਪਾ ਰਿਹਾ ਸੀ। ਭਾਰਤ 'ਚ ਤਾਂ ਚੈਟਜੀਪੀਟੀ ਦਾ ਇਸਤੇਮਾਲ ਕੋਰਟ 'ਚ ਫੈਸਲਾ ਸੁਣਾਉਣ ਲਈ ਵੀ ਹੋਣ ਲੱਗਾ ਹੈ।

ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

ਹੁਣ ਚੈਟਜੀਪੀਟੀ ਦੇ ਗਲਤ ਇਸਤੇਮਾਲ ਦੀਆਂ ਵੀ ਖਬਰਾਂ ਸਾਹਮਣੇ ਆਉਣ ਲੱਗੀਾਂ ਹਨ। ਸਾਈਬਰ ਸਕਿਓਰਿਟੀ ਫਰਮ CloudSEK ਦੀ ਇਕ ਰਿਪੋਰਟ ਮੁਤਾਬਕ, ਚੈਟਜੀਪੀਟੀ ਦਾ ਇਸਤੇਮਾਲ ਹੁਣ ਸਾਈਬਰ ਚੋਰ ਵੀ ਕਰਨ ਲੱਗੇ ਹਨ। ਚੈਟਜੀਪੀਟੀ ਦੀ ਮਦਦ ਨਾਲ ਇਹ ਸਾਈਬਰ ਚੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮਾਲਵੇਅਰ ਫੈਲਾ ਰਹੇ ਨ ਅਤੇ ਫੇਸਬੁੱਕ ਅਕਾਊਂਟ ਨੂੰ ਬੈਕ ਕਰ ਰਹੇ ਹਨ। 

ਇਹ ਵੀ ਪੜ੍ਹੋ– ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ

CloudSEK ਨੇ 13 ਅਜਿਹੇ ਫੇਸਬੁੱਕ ਪੇਜ ਦੀ ਪਛਾਣ ਕੀਤੀ ਹੈ ਜਿਨ੍ਹਾਂ 'ਤੇ ਭਾਰਤ ਨਾਲ ਜੁੜੇ ਕੰਟੈਂਟ ਸ਼ੇਅਰ ਹੁੰਦੇ ਹਨ ਅਤੇ ਇਨ੍ਹਾਂ ਪੇਜਾਂ ਦੇ ਫਾਲੋਅਰਜ਼ ਦੀ ਗਿਣਤੀ 5 ਲੱਖ ਤੋਂ ਵੀ ਵੱਧ ਹੈ। ਇਨ੍ਹਾਂ ਫੇਸਬੁੱਕ ਪੇਜ ਰਾਹੀਂ ਵਿਗਿਆਪਨ ਸ਼ੇਅਰ ਹੋ ਰਹੇ ਹਨ ਜਿਨ੍ਹਾਂ ਦੇ ਨਾਲ ਮਾਲਵੇਅਰ ਵੀ ਭੇਜੇ ਜਾ ਰਹੇ ਹਨ। ਇਸ ਪੂਰੀ ਗੜਬੜ 'ਚ 25 ਵੈੱਬਸਾਈਟਾਂ ਵੀ ਸ਼ਾਮਲ ਹਨ ਜੋ ਚੈਟਜੀਪੀਟੀ ਦੀ ਮਦਦ ਨਾਲ ਲੋਕਾਂ ਦੇ ਫੋਨ ਤਕ ਮਾਲਵੇਅਰ ਪਹੁੰਚਾਉਣ 'ਚ ਲੱਗੀਆਂ ਹਨ। 

ਇਹ ਵੀ ਪੜ੍ਹੋ– ਹੁਣ ਡੈਸਕਟਾਪ ਯੂਜ਼ਰਜ਼ ਵੀ ਕਰ ਸਕਣਗੇ WhatsApp 'ਤੇ ਗਰੁੱਪ ਵੀਡੀਓ ਤੇ ਆਡੀਓ ਕਾਲ

ਇਨ੍ਹਾਂ ਵੈੱਬਸਾਈਟਾਂ 'ਤੇ ਚੈਟਜੀਪੀਟੀ ਦੀ ਮਦਦ ਨਾਲ ਕੰਟੈਂਟ ਪਬਲਿਸ਼ ਕੀਤੇ ਗਏ ਹਨ ਅਤੇ ਲੋਕਾਂ ਤੋਂ ਖਤਰਨਾਕ ਐਪ ਅਤੇ ਸਾਫਟਵੇਅਰ ਡਾਊਨਲੋਡ ਕਰਾਵਏ ਜਾ ਰਹੇ ਹਨ। ਇਹ ਐਪਸ ਸਿਰਫ ਲੋਕਾਂ ਦੀ ਨਿੱਜੀ ਜਾਣਕਾਰੀ ਹੀ ਨਹੀਂ, ਸਗੋਂ ਮੋਬਾਇਲ ਡਿਵਾਈਸ ਤੋਂ ਲੈ ਕੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਵੀ ਚੋਰੀ ਕਰ ਰਹੇ ਹਨ। ਤਾਂ ਤੁਹਾਡੇ ਲਈ ਇਹੀ ਬਿਹਤਰ ਹੈ ਕਿ ਸੋਸ਼ਲ ਮੀਡੀਆ 'ਤੇ ਆਏ ਕਿਸੇ ਵੀ ਸਾਈਟ ਦੇ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਕਲਿੱਕ ਹੋ ਜਾਵੇ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਫੋਨ 'ਚ ਕੋਈ ਫਾਲਤੂ ਐਪ ਜਾਂ ਸਾਫਟਵੇਅਰ ਇੰਸਟਾਲ ਨਾ ਹੋਵੇ।

ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ


Rakesh

Content Editor

Related News