ਕੋਰੋਨਾਵਾਇਰਸ ਦਾ ਖੌਫ! ਘਰੋਂ ਹੀ ਕੰਮ ਕਰਨਗੇ Twitter ਦੇ 5,000 ਕਰਮਚਾਰੀ

Wednesday, Mar 04, 2020 - 10:45 AM (IST)

ਕੋਰੋਨਾਵਾਇਰਸ ਦਾ ਖੌਫ! ਘਰੋਂ ਹੀ ਕੰਮ ਕਰਨਗੇ Twitter ਦੇ 5,000 ਕਰਮਚਾਰੀ

ਗੈਜੇਟ ਡੈਸਕ– ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਪਹੁੰਚ ਚੁੱਕਾ ਹੈ। ਦੇਸ਼ ਦੀ ਰਾਜਧਾਨੀ ’ਚ ਵੀ ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਉਥੇ ਹੀ ਨੋਇਡਾ ’ਚ ਇਸ ਦੇ ਮੱਦੇਨਜ਼ਰ ਇਕ ਵੱਡੇ ਪ੍ਰਾਈਵੇਟ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਵੀ ਕੋਰੋਨਾਵਾਇਰਸ ਦੇ ਮੱਦੇਨਜ਼ਰ ਆਪਣੇ 5,000 ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਦੀ ਸੁਵਿਧਾ ਦਿੱਤੀ ਹੈ। ਟਵਿਟਰ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਹਾਂਗਕਾਂਗ, ਜਪਾਨ ਅਤੇ ਦੱਖਣ ਕੋਰੀਆ ਦੇ ਸਾਰੇ ਕਰਮਚਾਰੀ ਘਰੋਂ ਹੀ ਕੰਮ ਕਰ ਸਕਦੇ ਹਨ। ਟਵਿਟਰ ਨੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਕੰਮ ਯਾਤਰਾ ਕਰਨ ਤੋਂ ਵੀ ਮਨ੍ਹਾ ਕੀਤਾ ਹੈ। ਟਵਿਟਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਹਾਂ ਕਿ ਤਮਾਮ ਬੈਠਕਾਂ ਆਨਲਾਈਨ ਹੋਣ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ ਕਰਮਚਾਰੀਆਂ  ਨੂੰ ਵਿਦੇਸ਼ ਦੀ ਯਾਤਰਾ ਕਰਨ ਤੋਂ ਮਨ੍ਹਾ ਕੀਤਾ ਸੀ। 

ਗੂਗਲ ਅਤੇ ਮਾਈਕ੍ਰੋਸਾਫਟ ਦੇ ਈਵੈਂਟ ਵੀ ਹੋਏ ਰੱਦ
ਉਥੇ ਹੀ ਗੂਗਲ ਅਤੇ ਮਾਈਕ੍ਰੋਸਾਫਟ ਨੇ ਵੀ ਕੋਰੋਨਾਵਾਇਰਸ ਦੇ ਡਰ ਕਾਰਨ ਆਪਣੇ ਦੋ ਵੱਡੇ ਈਵੈਂਟ ਰੱਦ ਕੀਤੇ ਹਨ ਜਿਨ੍ਹਾਂ ’ਚ ਮਾਈਕ੍ਰੋਸਾਫਟ ਦਾ ਐੱਮ.ਵੀ.ਪੀ. ਸਮਿਤ ਅਤੇ ਗੂਗਲ ਦਾ ਕਲਾਊਡ ਕਾਨਫਰੰਸ ਸ਼ਾਮਲ ਹਨ। ਗੂਗਲ ਦਾ ਇਹ ਈਵੈਂਟ ਹਰ ਸਾਲ ਹੁੰਦਾ ਹੈ ਜੋ ਕਿ ਕਲਾਊਡ ਅਤੇ G Suite ’ਤੇ ਆਧਾਰਿਤ ਹੈ। 

ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਐਨੁਅਲ ਡਿਵੈਲਪਰ ਕਾਨਫਰੰਸ F8 ਨੂੰ ਰੱਦ ਕੀਤਾ ਜਾਂਦਾ ਹੈ। ਪਿਛਲੇ ਸਾਲ ਆਯੋਜਿਤ ਫੇਸਬੁੱਕ ਦੇ F8 ਕਾਨਫਰੰਸ ’ਚ ਕਰੀਬ 5,000 ਲੋਕ ਸ਼ਾਮਲ ਹੋਏ ਸਨ ਜੋ ਕਿ 5-6 ਮਈ ਨੂੰ ਕੈਲੀਫੋਰਨੀਆ ’ਚ ਆਯੋਜਿਤ ਹੋਇਆ ਸੀ। ਕੰਪਨੀ ਨੇ ਕਿਹਾ ਹੈ ਕਿ ਈਵੈਂਟ ਦਾ ਆਯੋਜਨ ਆਨਲਾਈਨ ਹੋਵੇਗਾ ਅਤੇ ਵੀਡੀਓ ਜਾਰੀ ਕੀਤੀ ਜਾਵੇਗੀ। ਫੇਸਬੁੱਕ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਕੋਰੋਨਾਵਾਇਰਸ ਕਾਰਨ ਚੀਨ ਦੇ ਬਿਜ਼ਨੈੱਸ ਟ੍ਰਿਪ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। 

ਕੀ ਹੈ ਕੋਰੋਨਾਵਾਇਰਸ
ਚੀਨ ’ਚ ਫੈਲੇ ਕੋਰੋਨਾਵਾਇਰਸ ਦਾ ਪੂਰਾ ਨਾਂ 2019 Novel Coronavirus (2019 ਨੋਵੇਲ ਕੋਰੋਨਾਵਾਇਰਸ) ਹੈ। ਇਸ ਵਾਇਰਸ ਨੂੰ 2019-nCoV ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੋਰੋਨਾਵਾਇਰਸ ਦੀ ਪਹਿਲੀ ਵਾਰ ਚੀਨ ਦੇ ਵੁਹਾਨ ਸੂਬੇ ’ਚ ਪਛਾਣ ਕੀਤੀ ਗਈ। ਕੋਰੋਨਾਵਾਇਰਸ ਇਸ ਤੋਂ ਪਹਿਲਾਂ ਕਿਤੇ ਨਹੀਂ ਪਾਇਆ ਗਿਆ, ਇਸ ਲਈ ਇਸ ਵਾਇਰਸ ਦੇ ਨਾਂ ਦੇ ਅੱਗੇ ਨੋਵੇਲ ਲਗਾਇਆ ਗਿਆ ਹੈ। 

ਕੋਰੋਨਾਵਾਇਰਸ- ਕੋਰੋਨਾ+ਵਾਇਰਸ ਨਾਲ ਮਿਲ ਕੇ ਬਣਿਆ ਹੈ। ਕੋਰੋਨਾ ਸ਼ਬਦ ਲੈਟਿਨ ਦਾ ਹੈ। ਲੈਟਿਨ ’ਚ ਕੋਰੋਨਾ ਦਾ ਮਤਲਬ ਕ੍ਰਾਊਨ ਹੁੰਦਾ ਹੈ। ਕੋਰੋਨਾਵਾਇਰਸ ਦੇ ਤਹਿਤ ’ਤੇ ਕ੍ਰਾਊਨ ਵਰਗੀਆਂ ਸੰਰਚਨਾਵਾਂ ਬਣੀਆਂ ਹੁੰਦੀਆਂ। ਇਸ ਕਾਰਨ ਇਸ ਦਾ ਨਾਂ ਕੋਰੋਨਾਵਾਇਰਸ ਪਿਆ ਹੈ। 

ਭਾਰਤ ’ਚ ਸਾਹਮਣੇ ਆਏ ਚਾਰ ਮਾਮਲੇ
ਦੁਨੀਆ ਭਰ ’ਚ ਹਲਚਲ ਮਚਾਉਣ ਵਾਲੇ ਕੋਰੋਨਾਵਾਇਰਸ ਨੇ ਹੁਣ ਭਾਰਤ ’ਚ ਵੀ ਦਸਤਕ ਦੇ ਦਿੱਤੀ ਹੈ। ਭਾਰਤ ਦੇ ਕਈ ਹਿੱਸਿਆਂ ’ਚ ਕੋਰੋਨਾਵਾਇਰਸ ਨੇ ਦਹਿਸ਼ਤ ਮਚਾ ਰੱਖੀ ਹੈ। ਦਿੱਲੀ, ਜੈਪੁਰ, ਤੇਲੰਗਾਨਾ ’ਚ ਇਕ-ਇਕ ਮਰੀਜ਼ ਮਿਲਣ ਤੋਂ ਬਾਅਦ ਹੁਣ ਮੰਗਲਵਾਰ ਨੂੰ ਨੋਇਡਾ ’ਚ ਵੀ ਕੋਰੋਨਾਵਾਇਰਸ ਦਾ ਇਕ ਮਰੀਜ਼ ਮਿਲਿਆ ਹੈ। ਦੱਸ ਦੇਈਏ ਕਿ ਕੋਰੋਨਾਵਾਇਰਸ ਨਾਲ 56 ਦੇਸ਼ਾਂ ਦੇ 88,000 ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ ਅਤੇ ਹੁਣ ਤਕ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ– ਸਾਵਧਾਨ! ਮੋਬਾਇਲ ਐਪ ਰਾਹੀਂ ਕਰਦੇ ਹੋ ਬੈਂਕ ਨਾਲ ਜੁੜੇ ਕੰਮ ਤਾਂ ਖਾਲ੍ਹੀ ਹੋ ਸਕਦੈ ਖਾਤਾ


Related News