ਵਨਪਲਸ 3T ਨੂੰ ਕੜੀ ਟੱਕਰ ਦੇਵੇਗਾ Cool S1 ਸਮਾਰਟਫੋਨ
Saturday, Dec 17, 2016 - 05:34 PM (IST)
.jpg)
ਜਲੰਧਰ : ਹਾਲ ਹੀ ''ਚ ਸਮਾਰਟਫੋਨ ਬਾਜ਼ਾਰ ''ਚ ਸਮਾਰਟਫੋਨ ਕੰਪਨੀ ਵਨਪਲਸ ਨੇ ਆਪਣਾ ਪਹਿਲਾ ਅਤੇ ਹੁਣ ਤੱਕ ਦਾ ਸਭ ਤੋਂ ਵੱਧ ਰੈਮ ਮੈਮਰੀ ਵਾਲਾ ਵਨਪਲਸ 3 ਅਤੇ ਵਨਪਲਸ 3ਟੀ ਸਮਾਰਟਫੋਨ ਲਾਂਚ ਕੀਤਾ ਹੈ। ਪਰ ਹੁਣ ਇਕ ਹੋਰ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਵੀ ਆਪਣੀ ਨਵੀਂ ਕੂਲ ਸੀਰੀਜ਼ ਦੇ ਤਹਿਤ Cool S1 ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ LeEco ਦੇ ਨਾਲ ਮਿਲ ਕੇ ਬਣਾਇਆ ਹੈ। ਤਿੰਨ ਵੇਰਿਅੰਟ ''ਚ ਚੀਨ ''ਚ ਲਾਂਚ ਹੋਏ Cool S1 ਦੇ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੀ ਕੀਮਤCNY 2499 (ਲਗਭਗ 24,402 ਰੁਪਏ) ਹੈ, ਇਸ ਦੇ 6GB ਰੈਮ ਅਤੇ 64GB ਵੇਰਿਅੰਟ ਦੀ ਕੀਮਤ CNY 2699 (ਲਗਭਗ 26,354 ਰੁਪਏ) ਅਤੇ ਇਸ ਦੇ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰਿਅੰਟ ਦੀ ਕੀਮਤ CNY 3199 (ਲਗਭਗ 31,237 ਰੁਪਏ) ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਵੇਰਿਅੰਟ ''ਚ ਉਪਲੱਬਧ ਹੈ। ਇਹ ਸਮਾਰਟਫੋਨ ਯਕੀਨਨ ਵਨਪਲਸ ਦੇ 6 ਜੀਬੀ ਰੈਮ ਮੈਮਰੀ ਵਾਲੇ ਸਮਾਰਟਫੋਨ ਨੂੰ ਜ਼ਬਰਦਸਤ ਟੱਕਰ ਦੇ ਸਕਦਾ ਹੈ।
ਫੀਚਰਸ ਦੀ ਗੱਲ ਕਰੀਏ ਤਾਂ Cool S1 ''ਚ 5.5-ਇੰਚ ਦੀ ਫੁੱਲ HD ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਦੀ ਡਿਸਪਲੇ, 2.3GHz ਕਵਾਡ-ਕੋਰ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 530GPU ਨਾਲ ਲੈਸ ਹੈ। ਇਸ ਸਮਾਰਟਫੋਨ ''ਚ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ, ਇਕ ਫਿੰਗਰਪ੍ਰਿੰਟ ਸੈਂਸਰ USB ਟਾਈਪ 3 ਪੋਰਟ ਤੋਂ ਲੈਸ ਹੈ।
ਜੇਕਰ ਇਸ ਸਮਾਰਟਫੋਨ ਦੇ ਕੈਮਰੇ ਸੈਟਅਪ ''ਤੇ ਗੱਲ ਕਰੀਏ ਤਾਂ ਇਸ ''ਚ 16 MP ਦਾ ਰਿਅਰ ਕੈਮਰਾ P416, ਡਿਊਲ ਟੋਨ LED ਫ਼ਲੈਸ਼, ਫ੍ਰੰਟ ''ਚ ਇਕ 8MP ਦਾ ਕੈਮਰਾ, 4070mAh ਦੀ ਬੈਟਰੀ ਨਾਲ ਲੈਸ ਹੈ। 4G VoLTE ਸਪੋਰਟ ਦੇ ਨਾਲ ਇਸ ਸਮਾਰਟਫੋਨ ''ਚ ਵਾਈ-ਫਾਈ, ਬਲੂਟੁੱਥ 4.1, ਇਕ ਮਾਇਕ੍ਰੋ USB ਪੋਰਟ, ਐਕਸਲੇਰੋਮੀਟਰ, ਪ੍ਰੋਕਸੀਮਿਟੀ ਸੈਂਸਰ , ਐਂਬੀਅੰਟ-ਲਾਈਟ ਸੈਂਸਰ ਜਿਹੇ ਫੀਚਰਸ ਵੀ ਮੌਜੂਦ ਹਨ। ਇਸ ਸਮਾਰਟਫੋਨ ਦੇ ਨਾਲ ਹਰਮਨ ਕਾਰਡਾਂ AKG N18 ਈਅਰਫੋਨਸ ਵੀ ਦਿੱਤੇ ਜਾ ਰਹੇ ਹਨ।