ਪੰਜਾਬ ਸਰਕਾਰ ਦਾ ਇੰਡਸਟਰੀ ਨੂੰ ਲੈ ਕੇ ਵੱਡਾ ਐਲਾਨ, ਕਾਰੋਬਾਰੀਆਂ ਨੂੰ ਹਰ ਪਾਸਿਓਂ ਮਿਲੇਗਾ ਫ਼ਾਇਦਾ (ਵੀਡੀਓ)
Thursday, Jul 17, 2025 - 11:28 AM (IST)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਸੂਬੇ ਦੀ ਇੰਡਸਟਰੀ ਨੂੰ ਲੈ ਕੇ ਵੱਡੇ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇੰਡਸਟਰੀ ਦੀਆਂ ਵੱਖ-ਵੱਖ ਕਮੇਟੀਆਂ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਹਰ ਸੈਕਟਰ ਦੀ ਇਕ ਕਮੇਟੀ ਬਣਾਈ ਜਾਵੇਗੀ, ਜਿਸ 'ਚ 8-10 ਮੈਂਬਰ ਹੋਣਗੇ। ਇਹ ਕਮੇਟੀਆਂ 2 ਸਾਲ ਲਈ ਬਣਾਈਆਂ ਜਾਣਗੀਆਂ। ਹਰ ਕਮੇਟੀ ਦਾ ਇਕ ਚੇਅਰਮੈਨ ਹੋਵੇਗਾ ਅਤੇ ਹਰ ਕਮੇਟੀ ਦੀ ਪਹਿਲੀ ਰਿਪੋਰਟ 45 ਦਿਨਾਂ ਦੇ ਅੰਦਰ-ਅੰਦਰ ਦੇਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਰਾਹਤ, ਮਾਨ ਸਰਕਾਰ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ
ਸੰਜੀਵ ਅਰੋੜਾ ਨੇ ਕਿਹਾ ਕਿ ਜਲਦੀ ਤੋਂ ਜਲਦੀ ਕਮੇਟੀਆਂ ਦੇ ਸੁਝਾਅ ਲੈ ਕੇ ਇੰਡਸਟਰੀ ਸਬੰਧੀ ਨਵੀਂ ਪਾਲਿਸੀ ਲਿਆਂਦੀ ਜਾਵੇਗੀ। ਸੰਜੀਵ ਅਰੋੜਾ ਨੇ ਕਿਹਾ ਕਿ ਇਹ ਕਮੇਟੀਆਂ ਸਰਕਾਰ ਨੂੰ ਸਲਾਹ ਦੇਣਗੀਆਂ ਕਿ ਉਨ੍ਹਾਂ ਨੂੰ ਆਪਣੇ ਸੈਕਟਰ 'ਚ ਕਿਸ ਚੀਜ਼ ਦੀ ਲੋੜ ਹੈ ਅਤੇ ਪਾਲਿਸੀ 'ਚ ਕੀ ਬਦਲਾਅ ਹੋਣੇ ਚਾਹੀਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਡੇ ਵਲੋਂ ਜਿਹੜੀ ਕਮੇਟੀ ਬਣਾਈ ਜਾਂਦੀ ਹੈ, ਉਹ ਇਕ ਸੈਕਟਰ ਲਈ ਉਚਿਤ ਹੁੰਦੀ ਹੈ ਪਰ ਦੂਜੇ ਸੈਕਟਰ ਲਈ ਕਈ ਵਾਰ ਉਚਿਤ ਨਹੀਂ ਬੈਠਦੀ।
ਇਹ ਵੀ ਪੜ੍ਹੋ : ਡੇਰਾਬੱਸੀ ਤੋਂ ਵੱਡੀ ਖ਼ਬਰ : ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਗੱਡੀ 'ਚ ਮੰਜ਼ਰ ਦੇਖ ਕੰਬੇ ਲੋਕ
ਇਸ ਲਈ ਜਦੋਂ ਹੁਣ ਅਸੀਂ ਪਾਲਿਸੀ ਬਣਾਉਣੀ ਹੈ ਤਾਂ ਹਰ ਸੈਕਟਰ ਦਾ ਖ਼ਿਆਲ ਰੱਖਣਾ ਹੈ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਜਿਸ ਇੰਡਸਟਰੀ ਨੂੰ ਜੋ ਚਾਹੀਦਾ ਹੈ, ਉਹ ਉਸ ਨੂੰ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲ 22 ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਸੰਜੀਵ ਅਰੋੜਾ ਨੇ ਕਿਹਾ ਕਿ ਟੈਕਸਟਾਈਲ ਇੰਡਸਟਰੀ ਬਹੁਤ ਵੱਡੀ ਹੈ, ਜਿਸ ਨੂੰ 3 ਕਮੇਟੀਆਂ 'ਚ ਵੰਡਿਆ ਗਿਆ ਹੈ, ਜਦੋਂ ਕਿ ਬਾਕੀ ਸਾਰੇ ਸੈਕਟਰਾਂ ਲਈ ਇਕ-ਇਕ ਕਮੇਟੀ ਬਣਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8