TikTok ਨੂੰ Chingari ਦੀ ਜ਼ਬਰਦਸਤ ਟੱਕਰ, 22 ਦਿਨਾਂ ’ਚ 1 ਕਰੋੜ ਤੋਂ ਜ਼ਿਆਦਾ ਡਾਊਨਲੋਡ

07/03/2020 6:44:02 PM

ਗੈਜੇਟ ਡੈਸਕ– ਦੇਸ਼ ’ਚ 59 ਚੀਨੀ ਐਪਸ ’ਤੇ ਬੈਨ ਲੱਗਣ ਤੋਂ ਬਾਅਦ ਟਿਕਟਾਕ ਨੂੰ ਟੱਕਰ ਦੇਣ ਵਾਲੇ ਐਪਸ ’ਚ ਜ਼ਬਰਦਸਤ ਵਾਧਾ ਹੋਇਆ ਹੈ। ਚਿੰਗਾਰੀ ਐਪ ਵੀ ਟਿਕਟਾਕ ਦੀ ਤਰ੍ਹਾਂ ਦੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ। ਹੁਣ ਇਸ ਐਪ ਨੇ ਇਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। ਐਪ ਨੂੰ ਗੂਗਲ ਪਲੇਅ ਸਟੋਰ ’ਤੇ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

ਚਿੰਗਾਰੀ ਐਪ ਦੇ ਕੋ-ਫਾਊਂਡਰ ਸੁਮਿਤ ਘੋਸ਼ ਨੇ ਐਪ ’ਤੇ ਵੀਡੀਓ ਪ੍ਰਦਰਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ, ਐਪ ’ਤੇ ਹੁਣ ਤਕ 148 ਮਿਲੀਅਨ ਵੀਡੀਓ ਵੇਖੀਆਂ ਜਾ ਚੁੱਕੀਆਂ ਹਨ ਉਥੇ ਹੀ 3.6 ਮਿਲੀਅਨ ਵੀਡੀਓ ਨੂੰ ਲਾਈਕ ਕੀਤਾ ਜਾ ਚੁੱਕਾ ਹੈ। ਚਿੰਗਾਰੀ ਐਪ ਦੇ ਯੂਜ਼ਰਸ ਹੁਣ 1 ਕਰੋੜ 10 ਲੱਖ ਤੋਂ ਜ਼ਿਆਦਾ ਹਨ। ਕੰਪਨੀ ਦਾ ਟੀਚਾ ਇਸ ਮਹੀਨੇ 10 ਕਰੋੜ ਯੂਜ਼ਰ ਤਕ ਪਹੁੰਚਣ ਦਾ ਹੈ। ਦੱਸ ਦੇਈਏ ਕਿ ਚਿੰਗਾਰੀ ਐਪ ਦੇ ਇਹ ਅੰਕੜੇ ਪਿਛਲੇ 22 ਦਿਨਾਂ ਦੇ ਹਨ। ਦੱਸ ਦੇਈਏ ਕਿ ਚਿੰਗਾਰੀ ਐਪ ਨੂੰ ਚੀਨੀ ਐਪਸ ’ਤੇ ਬੈਨ ਲੱਗਣ ਦੇ ਕੁਝ ਦਿਨ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ ਪਰ ਬੈਨ ਤੋਂ ਬਾਅਦ ਐਪ ਦੇ ਯੂਜ਼ਰਸ ’ਚ ਤੇਜ਼ੀ ਨਾਲ ਉਛਾਲ ਵੇਖਣ ਨੂੰ ਮਿਲਿਆ ਹੈ। 

ਇਸ ਤੋਂ ਪਹਿਲਾਂ ਐਪ ਦੇ ਡਿਵੈਲਪਰਾਂ ਨੇ ਖ਼ੁਲਾਸਾ ਕੀਤਾ ਸੀ ਕਿ ਹਰ ਘੰਟੇ ਐਪ ਨੂੰ 1 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਰਿਹਾ ਹੈ। ਚਿੰਗਾਰੀ ਐਪ ਨੇ ਸਿਰਫ 72 ਘੰਟਿਆਂ ’ਚ ਹੀ 5 ਲੱਖ ਡਾਊਨਲੋਡਸ ਰਜਿਸਟਰਡ ਕੀਤੇ ਸਨ। ਡਿਵੈਲਪਰਾਂ ਨੇ ਚੀਨੀ ਐਪਸ ’ਤੇ ਸਰਕਾਰੀ ਬੈਨ ਦੇ ਫੈਸਲੇ ਦੀ ਵੀ ਤਾਰੀਫ ਕੀਤੀ ਸੀ ਅਤੇ ਟਿਕਟਾਕ ਯੂਜ਼ਰਸ ਨੂੰ ਚਿੰਗਾਰੀ ਐਪ ਡਾਊਨਲੋਡ ਕਰਨ ਲਈ ਕਿਹਾ ਸੀ। 

ਘੋਸ਼ ਨੇ ਕਿਹਾ, ‘ਮੈਂ ਨਰਿੰਦਰ ਮੋਦੀ ਜੀ ਨੂੰ ਵਧਾਈ ਦਿੰਦਾ ਹਾਂ ਅਤੇ ਧੰਨਵਾਦ ਕਰਦਾ ਹਾਂ। ਅਸੀਂ ਟਿਕਟਾਕ ਦੇ ਸਾਰੇ ਯੂਜ਼ਰਸ ਦਾ ਸਵਾਗਤ ਕਰਦੇ ਹਾਂ, ਉਹ ਆਉਣ ਅਤੇ ਚਿੰਗਾਰੀ ਐਪ ਦੀ ਵਰਤੋਂ ਕਰਨ, ਇਹ ਐਪ 100 ਫੀਸਦੀ ਭਾਰਤੀ ਹੈ, ਜਿਸ ਨੂੰ ਖ਼ਾਸਤੌਰ ’ਤੇ ਭਾਰਤੀਆਂ ਲਈ ਬਣਾਇਆ ਗਿਆ ਹੈ।’

ਚਿੰਗਾਰੀ ਐਪ ਦਾ ਇੰਟਰਫੇਸ ਟਿਕਟਾਕ ਵਰਗਾ ਹੀ ਹੈ ਪਰ ਅਜੇ ਇਸ ਵਿਚ ਕੁਝ ਸੁਧਾਰ ਦੀ ਲੋੜ ਹੈ। ਗੂਗਲ ਪਲੇਅ ਸਟੋਰ ’ਤੇ ਯੂਜ਼ਰ ਰੀਵਿਊਜ਼ ਨੂੰ ਵੇਖੀਏ ਤਾਂ ਕਈ ਯੂਜ਼ਰਸ ਨੇ ਕੁਝ ਫੀਚਰਜ਼ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। 


Rakesh

Content Editor

Related News