BSNL ਨੇ ਇਨ੍ਹਾਂ ਗਾਹਕਾਂ ਨੂੰ ਦਿੱਤਾ ਤੋਹਫਾ, ਹੁਣ ਨਹੀਂ ਖਤਮ ਹੋਵੇਗਾ ਡਾਟਾ!

11/12/2018 1:31:12 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਆਪਣੇ ਪੋਸਟਪੇਡ ਗਾਹਕਾਂ ਲਈ ਨਵੀਂ ਸਰਵਿਸ ਪੇਸ਼ ਕੀਤੀ ਹੈ। ਕੰਪਨੀ ਦੇ ਪੋਸਟਪੇਡ ਗਾਹਕ ਹੁਣਆਪਣੇ ਬਚੇ ਹੋਏ ਡਾਟਾ ਨੂੰ ਕੈਰੀ ਫਾਰਵਰਡ (ਅਗਲੇ ਬਿੱਲ ਸਾਈਕਲ ’ਚ ਜੋੜ ਸਕਦੇ ਹਨ) ਕਰ ਸਕਦੇ ਹਨ। ਪਿਛਲੇ ਕੁਝ ਸਮੇਂ ਤੋਂ ਕੰਪਨੀ ਪ੍ਰਾਈਵੇਟ ਟੈਲੀਕਾਮ ਦੇ ਅੱਗੇ ਥੋੜ੍ਹੀ ਫਿੱਕੀ ਪੈਂਦੀ ਜਾ ਰਹੀ ਸੀ। ਅਜਿਹੇ ’ਚ ਕੰਪਨੀ ਨੂੰ ਮੁਕਾਬਲੇ ’ਚ ਬਣੇ ਰਹਿਣ ਲਈ ਕੁਝ ਸਪੈਸ਼ਲ ਸਰਵਿਸ ਦੇਣੀ ਜ਼ਰੂਰੀ ਸੀ।

ਕੰਪਨੀ ਨੇ ਫਿਲਹਾਲ ਇਸ ਸਰਵਿਸ ਨੂੰ ਲਿਮਟਿਡ ਰੱਖਿਆ ਹੈ। ਕੰਪਨੀ ਨੇ ਆਪਣੇ 525 ਰੁਪਏਦਾ ਪੋਸਟਪੇਡ ਪਲਾਨ ਕੋਲਕਾਤਾ ਸਰਕਿਲ ਲਈ ਰਿਵਾਈਜ਼ ਕੀਤਾ ਹੈ, ਜਿਸ ਵਿਚ ਹੁਣ ਕੰਪਨੀ 80 ਜੀ.ਬੀ. ਡਾਟਾ ਦੇ ਰਹੀ ਹੈ ਅਤੇ ਇਸ ਵਿਚ ਯੂਜ਼ਰ ਅਗਲੇ ਬਿੱਲ ਸਾਈਕਲ ਲਈ 200 ਜੀ.ਬੀ. ਡਾਟਾ ਤਕ ਕੈਰੀ-ਫਾਰਡਵਰ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਕੈਰੀ-ਫਾਰਵਰਡ ਸਰਵਿਸ ਸਿਰਫ ਇਸ 525 ਰੁਪਏ ਵਾਲੇ ਪਲਾਨ ਲਈ ਦਿੱਤੀ ਜਾ ਰਹੀ ਹੈ ਅਤੇ ਇਹ ਸਿਰਫ ਕੋਲਕਾਤਾ ਸਰਕਿਲ ਦੇ ਗਾਹਕਾਂ ਲਈ ਉਪਲੱਬਧ ਹੋਵੇਗੀ।

ਇਸ ਪਲਾਨ ’ਚ 80 ਜੀ.ਬੀ. 2ਜੀ/3ਜੀ ਡਾਟਾ ਮਿਲਦਾ ਹੈ ਅਤੇ ਡਾਟਾ ਮਿਆਦ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਹੋ ਕੇ 40kbps ਹੋ ਜਾਂਦੀ ਹੈ। ਪਲਾਨ ਅਨਲਿਮਟਿਡ ਕਾਲਿੰਗ ਦੇ ਨਾਲ ਆਉਂਦੀ ਹੈ। ਇਸ ਵਿਚ 100 SMS ਰੋਜ਼ਾਨਾ ਫ੍ਰੀ ਮਿਲਦੇ ਹਨ। ਇਸ ਪਲਾਨ ਨੂੰ ਲੈਣ ਲਈ ਗਾਹਕਾਂ ਨੂੰ 500 ਰੁਪਏ ਦਾ ਸਕਿਓਰਿਟੀ ਡਿਪੌਜ਼ਿਟ ਦੇਣਾ ਹੋਵੇਗਾ। ਜੋ ਯੂਜ਼ਰ ਲੋਕਲ+STD+ISD ਸਰਵਿਸ ਚਾਹੁੰਦੇ ਹਨ, ਉਨ੍ਹਾਂ ਨੂੰ 2,000 ਰੁਪਏ ਡਿਪੌਜ਼ਿਟ ਕਰਨੇ ਹੋਣਗੇ ਅਤੇ ਜੋ ਯੂਜ਼ਰ ਲੋਕਲ +STD+ISD ਰੋਮਿੰਗ ਸਰਵਿਸ ਚਾਹੁੰਦੇ ਹਨ ਉਨ੍ਹਾਂ ਨੂੰ 5,000 ਰੁਪਏ ਡਿਪੌਜ਼ਿਟ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪੋਸਟਪੇਡ ਯੂਜ਼ਰਜ਼ ਨੂੰ ਇਕ ਸਾਲ ਲਈ ਅਮੇਜ਼ਨ ਪ੍ਰਾਈਮ ਸਬਸਕ੍ਰਿਪਸ਼ਨ ਵੀ ਮਿਲੇਗਾ।


Related News