BSNL ਦੇ ਇਸ ਪਲਾਨ ''ਚ ਮਿਲ ਰਿਹੈ 2.2GB ਵਾਧੂ ਡਾਟਾ
Monday, Sep 24, 2018 - 12:21 PM (IST)

ਗੈਜੇਟ ਡੈਸਕ- ਰਿਲਾਇੰਸ ਜਿਓ, ਵੋਡਾਫੋਨ ਅਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਬੀ.ਅੈੱਸ.ਅੈੱਨ.ਅੈੱਲ. ਆਪਣੇ ਪ੍ਰੀਪੇਡ ਪਲਾਨਸ 'ਚ ਨਵੇਂ-ਨਵੇਂ ਆਫਰ ਦੇ ਰਹੀ ਹੈ। ਕੰਪਨੀ ਨੇ ਹੁਣ ਨਵਾਂ ਬੰਪਰ ਆਫਰ ਪੇਸ਼ ਕੀਤਾ ਹੈ। ਇਸ ਆਫਰ ਨੂੰ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 2.2 ਜੀ.ਬੀ. ਦਾ ਐਡੀਸ਼ਨਲ 2ਜੀ/3ਜੀ ਡਾਟਾ ਦਿੱਤਾ ਜਾਵੇਗਾ। ਇਹ ਐਕਸਟਰਾ ਡਾਟਾ ਬੀ.ਅੈੱਸ.ਅੈੱਨ.ਅੈੱਲ. ਦੇ 666 “Sixer” ਪਲਾਨ 'ਚ ਕੰਪਨੀ ਪ੍ਰੀਪੇਡ ਗਾਹਕਾਂ ਨੂੰ 3.7 ਜੀ.ਬੀ. ਡੇਲੀ ਡਾਟਾ ਦੇ ਰਹੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ 2.2 ਜੀ.ਬੀ. ਦਾ ਐਡੀਸ਼ਨਲ ਡਾਟਾ ਵੀ ਦਿੱਤਾ ਜਾਵੇਗਾ। ਇਸ ਪਲਾਨ ਦੀ ਮਿਆਦ 129 ਦਿਨਾਂ ਦੀ ਹੈ।
ਇਸ ਪਲਾਨ 'ਚ ਗਾਹਕ ਵੈਲੀਡਿਟੀ ਪਲਾਨ ਤਕ 477.3 ਜੀ.ਬੀ. ਡਾਟਾ ਡਾਊਨਲੋਡ ਕਰ ਸਕਦੇ ਹਨ ਡਾਟਾ ਤੋਂ ਇਲਾਵਾ ਇਸ ਪਲਾਨ 'ਚ ਗਾਹਕਾਂ ਨੂੰ ਹੋਰ ਵੀ ਕਈ ਫਾਇਦੇ ਮਿਲ ਰਹੇ ਹਨ। BSNL ਇਸ ਪ੍ਰੀਪੇਡ ਪਲਾਨ 'ਚ ਰੋਜ਼ਾਨਾ 100 ਮੈਸੇਜ ਮੁਫਤ ਦੇ ਰਹੀ ਹੈ। ਯਾਨੀ ਇਸ ਆਫਰ ਤਹਿਤ ਗਾਹਕ ਵੈਲੀਡਿਟੀ ਤਕ 12,900 ਲੋਕਲ ਅਤੇ ਨੈਸ਼ਨਲ ਟੈਕਸਟ ਮੈਸੇਜ ਭੇਜ ਸਕਦੇ ਹਨ। ਇਸ ਆਫਰ 'ਚ ਗਾਹਕਾਂ ਨੂੰ ਬਿਨ੍ਹਾਂ ਕਿਸੇ FUP ਦੇ ਅਨਲਿਮਟਿਡ ਵੁਆਇਸ ਕਾਲ ਆਫਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ BSNL ਦੇ 9 ਹੋਰ ਪਲਾਨਲ ਹਨ ਜਿਨ੍ਹਾਂ 'ਚ ਐਡੀਸ਼ਨਲ ਬੈਨੀਫਿਟ ਮਿਲ ਰਿਹਾ ਹੈ। ਇਹ 186, ਰੁਪਏ, 429 ਰੁਪਏ, 485 ਰੁਪਏ ਅਤੇ 999 ਰੁਪਏ ਦੇ ਪਲਾਨ ਹਨ। ਇਨ੍ਹਾਂ 'ਚ 186 ਰੁਪਏ ਦੇ ਪਲਾਨ 'ਚ 28 ਦਿਨਾਂ ਦੀ ਮਿਆਦ ਅਤੇ 1 ਜੀ.ਬੀ. ਡਾਟਾ ਰੋਜ਼ਾਨਾ ਮਿਲ ਰਿਹਾ ਹੈ।