BSNL ਦੇ ਇਸ ਪਲਾਨ ’ਚ ਰੋਜ਼ਾਨਾ ਮਿਲੇਗਾ 170GB ਡਾਟਾ

02/12/2019 12:19:40 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਹਾਲ ਹੀ ’ਚ ਬ੍ਰਾਡਬੈਂਡ ਪਲਾਨ ਦੇ ਨਾਲ ਭਾਰਤ ਫਾਈਬਰ ਲਾਂਚ ਕੀਤਾ ਸੀ, ਜਿਸ ਵਿਚ 1 ਜੀ.ਬੀ. ਡਾਟਾ ਕਰੀਬ 1.1 ਰੁਪਏ ’ਚ ਆਫਰ ਕੀਤਾ ਜਾ ਰਿਹਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਹੁਣ ਆਪਣੇ ਫਾਈਬਰ-ਟੂ-ਦਿ-ਹੋਮ (FTTH) ਪਲਾਨ ਨੂੰ ਰਿਵਾਈਜ਼ ਕੀਤਾ ਹੈ। ਟੈਲੀਕਾਮ ਕੰਪਨੀ ਨੇ ਮੰਥਲੀ ਡਾਟਾ ਲਿਮਟ ਦੀ ਬਜਾਏ ਡੇਲੀ ਡਾਟਾ ਆਫਰ ਕਰਨ ਲਈ ਇਹ ਬਦਲਾਅ ਕੀਤਾ ਹੈ। ਬੀ.ਐੱਸ.ਐੱਨ.ਐੱਲ. FTTH ਬ੍ਰਾਡਬੈਂਡ ਦੇ 6 ਮੌਜੂਦਾ ਪਲਾਨ ਨੂੰ ਰਿਵਾਈਜ਼ਡ ਕੀਤਾ ਗਿਆ ਹੈ। ਜਿਨ੍ਹਾਂ ਪਲਾਨ ’ਚ ਬਦਲਾਅ ਕੀਤਾ ਗਿਆ ਹੈ, ਉਨ੍ਹਾਂ ’ਚ ਬੀ.ਐੱਸ.ਐੱਨ.ਐੱਲ. ਫਾਈਬ੍ਰੋ ਕੰਬੋ ULD 777, BSNL ਫਾਈਬ੍ਰੋ ਕੰਬੋ ULD 1277, ULD 1277, BSNL ਫਾਈਬ੍ਰੋ ਕੰਬੋ ULD 3999, BSNL ਫਾਈਬ੍ਰੋ ਕੰਬੋ ULD 5999, BSNL ਫਾਈਬ੍ਰੋ ਕੰਬੋ ULD 9999 ਅਤੇ BSNL ਫਾਈਬ੍ਰੋ ਕੰਬੋ ULD 16999 ਪਲਾਨ ਸ਼ਾਮਲ ਹਨ। ਕੰਪਨੀ ਨੇ ਹਾਲ ਹੀ ’ਚ 40 ਜੀ.ਬੀ. ਡੇਲੀ ਡਾਟਾ ਲਿਮਟ ਦੇ ਨਾਲ 2,499 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਪੇਸ਼ ਕੀਤਾ ਸੀ। 

PunjabKesari

ਬ੍ਰਾਡਬੈਂਡ ਪਲਾਨ ਦੇ ਨਾਂ ਵੀ ਬਦਲੇ
ਬ੍ਰਾਡਬੈਂਡ ਪਲਾਨ ’ਚ ਰਿਵੀਜ਼ਨ ਕੀਤੇ ਜਾਣ ਦੇ ਨਾਲ ਹੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ FTTH ਪਲਾਨਜ਼ ਨੂੰ ਨਵਾਂ ਨਾਂ ਦਿੱਤਾ ਹੈ। BSNL ਫਾਈਬ੍ਰੋ ਕੰਬੋ ULD 777 ਵਾਲੇ ਪਲਾਨ ਦਾ ਨਾਂ ਹੁਣ 18 ਜੀ.ਬੀ. ਪਲਾਨ ਹੋਵੇਗਾ। ਇਸ ਪਲਾਨ ’ਚ ਗਾਹਕਾਂ ਨੂੰ 50mbps ਤਕ ਦੀ ਸਪੀਡ ਦੇ ਨਾਲ ਰੋਜ਼ਾਨਾ 18 ਜੀ.ਬੀ. ਡਾਟਾ ਮਿਲੇਗਾ। ਉਥੇ ਹੀ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ 2mbps ਹੋ ਜਾਵੇਗੀ। ਇਸ ਪਲਾਨ ਦੀ ਕੀਮਤ 777 ਰੁਪਏ (ਟੈਕਸ ਨੂੰ ਛੱਡ ਕੇ) ਹੈ। BSNL ਫਾਈਬ੍ਰੋ ਕੰਬੋ ULD 1277 ਪਲਾਨ ਦਾ ਨਾਂ ਹੁਣ 25 ਜੀ.ਬੀ. ਪਲਾਨ ਹੋਵੇਗਾ ਕਿਉਂਕਿ ਇਸ ਪਲਾਨ ’ਚ ਗਾਹਕਾਂ ਨੂੰ 100mbps ਸਪੀਡ ਨਾਲ ਰੋਜ਼ਾਨਾ 25 ਜੀ.ਬੀ. ਡਾਟਾ ਮਿਲੇਗਾ। ਐੱਫ.ਯੂ.ਪੀ. ਲਿਮਟ ਤੋਂ ਬਾਅਦ ਸਪੀਡ 2mbps ਹੋ ਜਾਵੇਗੀ। 

ਕਿਸ ਪਲਾਨ ’ਚ ਮਿਲੇਗਾ ਕਿੰਨਾ ਡਾਟਾ
BSNL ਫਾਈਬ੍ਰੋ ਕੰਬੋ ULD 3999 ਪਲਾਨ ਦਾ ਨਾਂ ਹੁਣ 50 ਜੀ.ਬੀ. ਪਲਾਨ ਹੋਵੇਗਾ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 50 ਜੀ.ਬੀ. ਡਾਟਾ ਮਿਲੇਗਾ। ਉਥੇ ਹੀ BSNL ਫਾਈਬ੍ਰੋ ਕੰਬੋ ULD 5999 ਬ੍ਰਾਡਬੈਂਡ ਪਲਾਨ ’ਚ ਹੁਣ ਗਾਹਕਾਂ ਨੂੰ ਰੋਜ਼ਾਨਾ 80 ਜੀ.ਬੀ. ਡਾਟਾ ਮਿਲੇਗਾ। BSNL ਫਾਈਬ੍ਰੋ ਕੰਬੋ ULD 9999 ਅਤੇ BSNL ਫਾਈਬ੍ਰੋ ਕੰਬੋ ULD 16999 ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 120 ਜੀ.ਬੀ. ਅਤੇ 170 ਜੀ.ਬੀ. ਡਾਟਾ ਮਿਲੇਗਾ। ਇਨ੍ਹਾਂ ਦੋਵਾਂ ਹੀ ਪਲਾਨ ’ਚ ਡਾਟਾ 100mbps ਸਪੀਡ ’ਤੇ ਮਿਲੇਗਾ। 


Related News