ਇਸ ਭਾਰਤੀ ਕੰਪਨੀ ਨੇ ਲਾਂਚ ਕੀਤਾ ਸਮਾਰਟ ਬੈਂਡ, 10 ਦਿਨਾਂ ਤਕ ਚੱਲੇਗੀ ਬੈਟਰੀ

07/11/2020 10:53:29 AM

ਗੈਜੇਟ ਡੈਸਕ– ਭਾਰਤ ਦੀ ਇਲੈਕਟ੍ਰੋਨਿਕ ਕੰਪਨੀ ਬੋਟ ਨੇ ਆਪਣੇ ਪਹਿਲੇ ਸਮਾਰਟ ਬੈਂਡ Boat ProGear B20 ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਖ਼ਾਸੀਅਤ ਹੈ ਕਿ ਇਸ ਵਿਚ ਰੀਅਲ ਟਾਈਮ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ। ਇਹ ਵਾਚ ਐਕਟੀਵਿਟੀ ਟ੍ਰੈਕਿੰਗ ਅਤੇ ਨੋਟੀਫਿਕੇਸ਼ਨ ਅਲਰਟ ਵੀ ਦਿੰਦਾ ਹੈ। Boat ProGear B20 ਨੂੰ IP68 ਦਾ ਸਰਟੀਫਿਕੇਸ਼ਨ ਵੀ ਮਿਲਿਆ ਹੈ ਯਾਨੀ ਇਹ ਪਾਣੀ ਅਤੇ ਧੂੜ ਨਾਲ ਖਰਾਬ ਨਹੀਂ ਹੋਵੇਗਾ। ਇਹ ਬੈਂਡ ਨੇਮਲੀ ਬਿੰਜ, ਕਾਲੇ ਅਤੇ ਨੀਲੇ ਤਿੰਨ ਰੰਗਾਂ ’ਚ ਮਿਲੇਗਾ। ਇਸ ਦੀ ਕੀਮਤ 1,799 ਰੁਪਏ ਹੈ। ਇਸ ਨੂੰ ਐਮਾਜ਼ੋਨ ਇੰਡੀਆ ਰਾਹੀਂ ਹੀ ਖਰੀਦਿਆ ਜਾ ਸਕੇਗਾ। 

Boat ProGear B20 ਦੇ ਦੀਆਂ ਖੂਬੀਆਂ
- Boat ProGear B20 ’ਚ 0.96 ਇੰਚ ਦੀ ਟੱਚ ਸਕਰੀਨ ਰੰਗਦਾਨ ਡਿਸਪਲੇਅ ਲੱਗੀ ਹੈ। 
- ਇਸ ਬੈਂਡ ਨੂੰ ਸਮਾਰਟਫੋਨ ਨਾਲ ਬਲੂਟੂਥ ਰਾਹੀਂ ਕੁਨੈਕਟ ਕੀਤਾ ਜਾ ਸਕਦਾ ਹੈ। 
- ਇਸ ਵਿਚ 90mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 7 ਤੋਂ 10 ਘੰਟਿਆਂ ਤਕ ਦਾ ਬੈਕਅਪ ਅਤੇ 15 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਦੇਵੇਗੀ। 
- ਇਸ ਨੂੰ ਯੂ.ਐੱਸ.ਬੀ. ਪੋਰਟ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ। 
- ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਬੈਟਰੀ 1.5 ਘੰਟਿਆਂ ’ਚ ਪੂਰੀ ਚਾਰਜ ਹੋ ਜਾਵੇਗੀ। 
- Boat ProGear B20 ’ਚ 14 ਸਪੋਰਟਸ ਮੋਡ ਦਿੱਤੇ ਗਏ ਹਨ ਜਿਨ੍ਹਾਂ ’ਚ ਰਨਿੰਗ, ਜੰਪਿੰਗ, ਬਾਈਕਿੰਗ ਅਤੇ ਟ੍ਰੇਡਮਿਲ ਵਰਗੇ ਮੋਡਸ ਵੀ ਸ਼ਾਮਲ ਹਨ। 


Rakesh

Content Editor

Related News