ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋਈ ਸੋਨੇ ਦੀ ਸਫਾਈ ਸੇਵਾ, 10 ਦਿਨਾਂ ਤੱਕ ਚਲੇਗੀ ਸੇਵਾ
Thursday, Mar 28, 2024 - 04:06 PM (IST)
ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਮਟਾ ਉਪਰ ਲੱਗੇ ਸੋਨੇ ਦੀ ਸਾਫ ਸਫਾਈ ਸੇਵਾ ਦੀ ਸ਼ੁਰੂਆਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ੁਰੂ ਹੋ ਗਈ ਹੈ । ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂ. ਕੇ. ਵਾਲਿਆਂ ਵਲੋਂ ਆਪਣੇ 25 ਮੈਬਰਾਂ ਜਥੇ ਦੇ ਸਹਿਯੋਗ ਨਾਲ ਅੱਜ ਤੋਂ ਇਹ ਸੇਵਾ ਸੁਰੂ ਕੀਤੀ ਗਈ ਹੈ ਜੋ ਕਿ ਲਗਭਗ 10 ਦਿਨਾਂ ਤੱਕ ਚਲੇਗੀ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਸੇਵਾ ਕਰਨ ਬਰਮਿੰਘਮ ਤੋ ਆਏ ਸੇਵਾਦਾਰਾ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂ. ਕੇ. ਵਾਲੀਆ ਵਲੋਂ ਆਪਣੇ ਸਾਥੀਆਂ ਵਲੋਂ ਦੇਸੀ ਰੇਠਿਆਂ ਨਾਲ ਕੀਤੀ ਜਾਦੀ ਹੈ। ਜਿਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਅਤੇ ਇਹ ਲਗਭਗ 10 ਦਿਨ ਚਲੇਗੀ ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8