BMW ਮਿੰਨੀ ਨੇ ਲਾਂਚ ਕੀਤਾ ਸਪੈਸ਼ਲ ਐਡੀਸ਼ਨ, ਸਿਰਫ਼ ਇੰਨੀਆਂ ਯੂਨਿਟ ਹੋਣਗੀਆਂ ਉਪਲੱਬਧ
Wednesday, Oct 11, 2023 - 03:09 PM (IST)
ਆਟੋ ਡੈਸਕ- BMW ਮਿੰਨੀ ਨੇ ਭਾਰਤ 'ਚ 'ਕੰਟਰੀਮੈਨ ਸ਼ੈਡੋ ਐਡੀਸ਼ਨ' ਨੂੰ ਲਾਂਚ ਕਰ ਦਿੱਤਾ ਹੈ। ਇਸ ਦੀਆਂ ਸਿਰਫ 24 ਯੂਨਿਟ ਹੀ ਉਪਲੱਬਧ ਹੋਣਗੀਆਂ ਅਤੇ ਬ੍ਰਾਂਡ ਦੁਆਰਾ ਅਧਿਕਾਰਤ ਸਾਈਟ 'ਤੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਡਲ ਨੂੰ 49 ਲੱਖ ਰੁਪਏ ਦੀ ਕੀਮਤ 'ਚ ਉਤਾਰਿਆ ਗਿਆ ਹੈ। ਇਸ ਐਡੀਸ਼ਨ ਦੇ ਪ੍ਰੋਡਕਸ਼ਨ ਦਾ ਕੰਮ ਚੇਨਈ ਸਥਿਤ ਬੀ.ਐੱਮ.ਡਬਲਯੂ. ਗਰੁੱਪ ਪਲਾਂਟ 'ਚ ਕੀਤਾ ਗਿਆ ਹੈ।
ਮਿੰਨੀ ਸ਼ੈਡੋ ਐਡੀਸ਼ਨ ਨੂੰ ਆਲ ਬਲੈਕ ਬਾਡੀ ਕਲਰ 'ਚ ਪੇਸ਼ ਕੀਤਾ ਗਿਆ ਹੈ। ਇਸ ਵਿਚ 18 ਇੰਚ ਦੇ ਅਲੌਏ ਵ੍ਹੀਲਜ਼, ਏਅਰੋਡਾਇਨਾਮਿਕ ਕਿੱਟ ਦਿੱਤੀ ਗਈ ਹੈ। ਇੰਟੀਰੀਅਰ ਵੀ ਕਈ ਪ੍ਰੀਮੀਅਮ ਫੀਚਰਜ਼ ਜਿਵੇਂ Harman Kardon Hi-Fi Speaker System, ਪੈਨੋਰਮਾ ਗਲਾਸ ਸਨਰੂਫ, ਨੈਵੀਗੇਸ਼ਨ ਸਿਸਟਮ ਅਤੇ ਬਲੂਟੁੱਥ ਕੁਨੈਕਟੀਵਿਟੀ ਦੀ ਸਹੂਲਤ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਡ ਤਹਿਤ ਇਸ ਵਿਚ 2 ਲੀਟਰ 4 ਸਿਲੰਡਰ ਪੈਟਰੋਲ ਇੰਜਣ ਦੇ ਨਾਲ ਟਵਿਨ ਪਾਵਰ ਟਰਬੋ ਤਕਨਾਲੋਜੀ ਵੀ ਦਿੱਤੀ ਗਈ ਹੈ।