ਭਾਰਤ ''ਚ ਲਾਂਚ ਹੋਈ BMW M4 CS, ਜਾਣੋ ਕੀਮਤ ਤੇ ਖੂਬੀਆਂ
Saturday, Oct 05, 2024 - 05:38 PM (IST)
ਆਟੋ ਡੈਸਕ- BMW M4 CS ਭਾਰਤੀ ਬਾਜ਼ਾਰ 'ਚ ਲਾਂਚ ਹੋ ਗਈ ਹੈ। ਇਸ ਗੱਡੀ ਦੀ ਕੀਮਤ 1.89 ਕਰੋੜ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਨੂੰ ਹੋਰ ਤੇਜ ਬਣਾਉਣ ਲਈ ਇਸ ਵਿਚ ਕਈ ਮਕੈਨੀਕਲ ਬਦਲਾਅ ਕੀਤੇ ਗਏ ਹਨ। ਇਹ ਭਾਰਤ 'ਚ ਲਾਂਚ ਹੋਣ ਵਾਲੀ BMW ਦੀ ਪਹਿਲੀ CS ਮਾਡਲ ਹੈ।
ਇੰਜਣ
BMW M4 CS 'ਚ ਪੁਰਾਣੀ M4 ਵਰਗਾ ਹੀ 3.0 ਲੀਟਰ ਟਵਿਨ-ਟਰਬੋ ਸਟ੍ਰੇਟ-ਸਿਕਸ ਇੰਜਣ ਦਿੱਤਾ ਗਿਆ ਹੈ, ਜੋ 550 ਐੱਚ.ਪੀ. ਦੀ ਪਾਵਰ ਅਤੇ 650 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਸਿਰਫ 3.4 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 302 ਕਿਲੋਮੀਟਰ ਪ੍ਰਤੀ ਘੰਟਾ ਤਕ ਹੈ।
ਫੀਚਰਜ਼
ਇਸ ਗੱਡੀ 'ਚ 14.9 ਇੰਚ ਦੀ ਟੱਚਸਕਰੀਨ ਅਤੇ 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲਸਟਰ ਹੈ, ਜੋ BMW ਦੇ ਆਪਰੇਟਿੰਗ ਸਿਸਟਮ 8.5 'ਤੇ ਕੰਮ ਕਰਦਾ ਹੈ। ਇਸ ਵਿਚ ਕਾਰਬਨ ਬਕੇਟ ਸੀਟ, ਐੱਮ ਸੀਟ ਬੈਲਟ, ਐੱਮ4 ਸੀ.ਐੱਮ. ਡੋਰ ਸਿਲਸ, 6 ਏਅਰਬੈਗ, ਬ੍ਰੇਕ ਅਸਿਸਟ ਦੇ ਨਾਲ ਐਂਟੀ ਲਾਗ ਬ੍ਰੇਕਿੰਗ ਸਿਸਟਮ (ABS), BMW ਕੰਡੀਸ਼ਨ ਬੇਸਡ ਸਰਵਿਸ (ਇੰਟੈਲੀਜੈਂਸ ਮੇਂਟੇਨੈਂਸ ਸਿਸਟਮ), ਕਾਰਨਿੰਗ ਬ੍ਰੇਕ ਕੰਟਰੋਲ (CBC), ਡਾਇਨਾਮਿਕ ਸਟੇਬਿਲਿਟੀ ਕੰਟਰੋਲ (DSC), ਆਟੋਮੈਟਿਕ ਸਟੇਬਿਲਿਟੀ ਕੰਟਰੋਲ (ASC), ਡਾਇਨਾਮਿਕ ਬ੍ਰੇਕ ਕੰਟਰੋਲ (DBC), ਇਲੈਕਟ੍ਰੋਨਿਕ ਵਾਹਨ ਇਮੋਬਿਲਾਈਜ਼ਰ, ਆਟੋ ਹੋਲਡ ਫੰਕਸ਼ਨ ਦੇ ਨਾਲ ਇਲੈਕਟ੍ਰੋਮਕੈਨਿਕਲ ਪਾਰਕਿੰਗ ਬ੍ਰੇਕ, ISOFIX ਚਾਈਲਡ ਸੀਟ ਮਾਊਂਟਿੰਗ, ਚਾਈਲਡ ਪਰੂਫ ਲਾਕ, ਸਾਈਡ-ਇੰਪੈਕਟ ਪ੍ਰੋਟੈਕਸ਼ਨ, ਕ੍ਰੈਸ਼ ਸੈਂਸਰ ਅਤੇ ਡਾਇਨਾਮਿਕ ਬ੍ਰੇਕਿੰਗ ਲਾਈਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਮੋਬਿਲਿਟੀ ਕਿਟ ਵਰਗੇ ਫੀਚਰਜ਼ ਦਿੱਤੇ ਗਏ ਹਨ।