ਬਲੂਟੁੱਥ ਕਾਲਿੰਗ ਵਾਲੀ ਸਸਤੀ ਵਾਚ ਲਾਂਚ, ਮਿਲਣਗੇ 700 ਤੋਂ ਜ਼ਿਆਦਾ ਮੋਡ
Saturday, Jun 18, 2022 - 06:33 PM (IST)
ਗੈਜੇਟ ਡੈਸਕ– ਭਾਰਤੀ ਵਿਅਰੇਬਲ ਅਤੇ ਆਡੀਓ ਬ੍ਰਾਂਡ boAt ਨੇ ਨਵੀਂ ਸਮਾਰਟਵਾਚ ਲਾਂਚ ਕਰ ਦਿੱਤੀ ਹੈ। boAt Xtend Sport ’ਚ 700 ਤੋਂ ਜ਼ਿਆਦਾ ਐਕਟਿਵ ਫਿਟਨੈੱਸ ਮੋਡਸ ਮਿਲਦੇ ਹਨ। ਬੇਹੱਦ ਘੱਟ ਕੀਮਤ ’ਚ ਆਉਣ ਵਾਲੀ ਇਹ ਵਾਚ ਕੁਕਿੰਗ, ਯੋਗਾ, ਕੱਪੜੇ ਧੋਂਦੇ ਹੋਏ, ਪੇਂਟਿੰਗ ਅਤੇ ਇੱਥੋਂ ਤਕ ਕਿ ਡਾਰਡਨਿੰਗ ਦੀ ਐਕਟਿਵਿਟੀ ਵੀ ਟ੍ਰੈਕ ਕਰ ਸਕਦੀ ਹੈ। boAt Xtend Sport ’ਚ ਚੌਰਸ ਡਾਇਰ ਅਤੇ ਖੱਬੇ ਪਾਸੇ ਇਕ ਬਟਨ ਦਿੱਤਾ ਗਿਆ ਹੈ। ਇਸ ਵਿਚ ਦਮਦਾਰ ਬੈਟਰੀ ਅਤੇ ਕਈ ਦੂਜੇ ਫੀਚਰਜ਼ ਮਿਲਦੇ ਹਨ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਖਾਸ ਗੱਲਾਂ।
boAt Xtend Sport ਦੀ ਕੀਮਤ
ਬੋਟ ਦੀ ਇਸ ਵਾਚ ਨੂੰ ਤੁਸੀਂ 2,499 ਰੁਪਏ ’ਚ ਖਰੀਦ ਸਕਦੇ ਹੋ। ਇਹ ਵਾਚ ਐਮਾਜ਼ੋਨ ਅਤੇ ਬੋਟ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਕਰੀ ਲਈ ਉਪਲੱਬਧ ਹੈ। ਗਾਹਕ ਇਸਨੂੰ ਤਿੰਨ ਰੰਗਾਂ ’ਚ ਖਰੀਦ ਸਕਦੇ ਹੋ।
boAt Xtend Sport ਦੀਆਂ ਖੂਬੀਆਂ
boAt Xtend Sport ’ਚ 1.69 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈਹੈ ਜੋ 550 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਸ ਵਿਚ ਚੌਰਸ ਡਾਇਲ ਮਿਲਦਾ ਹੈ। ਵਾਚ 100 ਤੋਂ ਜ਼ਿਆਦਾ ਵਾਚ ਫੇਸ ਦੇ ਨਾਲ ਆਉਂਦੀ ਹੈ। ਇਸਦੀ ਵਰਤੋਂ ਕਰਨ ਲਈ ਤੁਹਾਨੂੰ boAt Crest ਐਪ ਦੀ ਲੋੜ ਪਵੇਗੀ। ਵਾਚ ’ਚ ਤੁਹਾਨੂੰ ਲਾਈਵ ਕ੍ਰਿਕੇਟ ਸਕੋਰ ਅਤੇ ਸੈਡੇਂਟਰੀ ਅਲਰਟ ਮਿਲਣਗੇ।
ਗਾਹਕ ਇਸ ਵਾਚ ਰਾਹੀਂ ਕਾਲ, ਟੈਕਸਟ ਅਤੇ ਨੋਟੀਫਿਕੇਸ਼ਨ ਐਕਸੈੱਸ ਕਰ ਸਕਦੇ ਹਨ। ਇਸ ਵਿਚ ਗਾਹਕਾਂ ਨੂੰ ਇਨ-ਬਿਲਟ ਹਾਰਟ ਰੇਟ ਸੈਂਸਰ, SpO2 ਮਾਨੀਟਰ ਅਤੇ ਪੈਡੋਮੀਟਰ ਮਿਲਦਾ ਹੈ। ਵਾਚ ’ਚ 700 ਤੋਂ ਜ਼ਿਆਦਾ ਫਿਟਨੈੱਸ ਮੋਡ ਦਿੱਤੇ ਗਏ ਹਨ। ਇਸਦੀ ਮਦਦ ਨਾਲ ਤੁਸੀਂ ਡਾਂਸ, ਜੌਗਿੰਗ, ਕ੍ਰਿਕੇਟ, ਯੋਗਾ ਐਰੋਬਿਕ ਸਮੇਤ ਕਈਐਕਟੀਵਿਟੀ ਨੂੰ ਟ੍ਰੈਕ ਕਰ ਸਕਦੇ ਹੋ।
ਸਮਾਰਟਵਾਚ ਨਾਲ ਤੁਸੀਂ ਆਪਣੇ ਦੋਸਤਾਂ ਦੇ ਨਾਲ ਫਿਟਨੈੱਸ ਪ੍ਰੋਗਰੈੱਸ ਨੂੰ ਸ਼ੇਅਰ ਵੀ ਕਰ ਸਕਦੇ ਹੋ। ਗਾਹਕ Wellness Crew Guardians ਫੀਚਰ ਦੀ ਵਰਤੋਂ ਕਰਕੇ ਦੋਸਤਾਂ ਜਾਂ ਫੈਮਲੀ ਦੇ ਲੋਕਾਂ ਦਾ ਫਿਟਨੈੱਸ ਡਾਟਾ ਵੀ ਚੈੱਕ ਕਰ ਸਕਣਗੇ। ਇਸਨੂੰ 30 ਮਿੰਟਾਂ ਤਕ ਚਾਰਜ ਕਰਕੇ 7 ਦਿਨਾਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਸਮਾਰਟਵਾਚ IP67 ਰੇਟਿੰਗ ਨਾਲ ਆਉਂਦੀ ਹੈ।