WhatsApp ਤੇ Telegram ਯੂਜ਼ਰਸ ਨੂੰ ਰਾਹਤ ! ''ਸਿਮ ਬਾਈਂਡਿੰਗ'' ਦੀ ਡੈੱਡਲਾਈਨ ਨੂੰ ਲੈ ਕੇ ਆਈ ਵੱਡੀ ਅਪਡੇਟ
Thursday, Apr 02, 2026 - 12:02 PM (IST)
ਗੈਜੇਟ ਡੈਸਕ - ਭਾਰਤ ਸਰਕਾਰ ਮੈਸੇਜਿੰਗ ਐਪਸ ਜਿਵੇਂ ਕਿ WhatsApp ਅਤੇ Telegram ਲਈ 'ਸਿਮ ਬਾਈਂਡਿੰਗ' ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਤਿਆਰੀ ਕਰ ਰਹੀ ਹੈ। ਦੂਰਸੰਚਾਰ ਵਿਭਾਗ ਹੁਣ ਇਸ ਡੈੱਡਲਾਈਨ ਨੂੰ ਫਰਵਰੀ 2026 ਤੋਂ ਵਧਾ ਕੇ ਦਸੰਬਰ 2026 ਤੱਕ ਕਰ ਸਕਦਾ ਹੈ।
ਕਿਉਂ ਵਧਾਈ ਜਾ ਰਹੀ ਹੈ ਡੈੱਡਲਾਈਨ?
ਰਿਪੋਰਟਾਂ ਅਨੁਸਾਰ, ਮੈਸੇਜਿੰਗ ਕੰਪਨੀਆਂ ਨੂੰ ਇਸ ਸਿਸਟਮ ਨੂੰ ਲਾਗੂ ਕਰਨ 'ਚ ਕਈ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ 'ਚ ਸਾਫਟਵੇਅਰ ਅਪਡੇਟ, ਟੈਸਟਿੰਗ ਅਤੇ ਆਪਰੇਟਿੰਗ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ। ਇਸੇ ਕਾਰਨ ਕੰਪਨੀਆਂ ਨੇ ਸਰਕਾਰ ਤੋਂ ਹੋਰ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਵਿਭਾਗ ਨੇ ਨਿਯਮਾਂ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਦੇ ਸੰਕੇਤ ਦਿੱਤੇ ਹਨ।
ਕੀ ਹੈ 'ਸਿਮ ਬਾਈਂਡਿੰਗ' ਨਿਯਮ?
ਇਸ ਨਵੇਂ ਨਿਯਮ ਦੇ ਤਹਿਤ, ਯੂਜ਼ਰਸ ਦੀ ਪਛਾਣ ਉਨ੍ਹਾਂ ਦੇ ਮੋਬਾਈਲ ਨੰਬਰ ਨਾਲ ਪੱਕੇ ਤੌਰ 'ਤੇ ਜੋੜ ਦਿੱਤੀ ਜਾਵੇਗੀ।
ਸਿਰਫ਼ ਉਸੇ ਡਿਵਾਈਸ 'ਤੇ ਲਾਗਇਨ
- ਯੂਜ਼ਰ ਸਿਰਫ਼ ਉਸੇ ਫੋਨ ਜਾਂ ਡਿਵਾਈਸ 'ਤੇ ਆਪਣਾ ਅਕਾਊਂਟ ਚਲਾ ਸਕੇਗਾ, ਜਿਸ 'ਚ ਉਸ ਦਾ ਰਜਿਸਟਰਡ ਸਿਮ ਮੌਜੂਦ ਹੋਵੇਗਾ। ਜੇਕਰ ਫੋਨ 'ਚ ਸਿਮ ਨਹੀਂ ਹੋਵੇਗਾ, ਤਾਂ ਲਾਗਇਨ ਸੰਭਵ ਨਹੀਂ ਹੋਵੇਗਾ।
ਵੈੱਬ ਅਤੇ ਲਿੰਕਡ ਡਿਵਾਈਸਾਂ 'ਤੇ ਸਖ਼ਤੀ
- ਵੈੱਬ ਜਾਂ ਹੋਰ ਲਿੰਕਡ ਡਿਵਾਈਸਾਂ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਰ 6 ਘੰਟੇ ਬਾਅਦ ਦੁਬਾਰਾ ਲੌਗਇਨ ਕਰਨਾ ਪੈ ਸਕਦਾ ਹੈ।
ਸੁਰੱਖਿਆ 'ਚ ਹੋਵੇਗਾ ਵਾਧਾ
ਸਰਕਾਰ ਦਾ ਮੁੱਖ ਮਕਸਦ ਦੂਰਸੰਚਾਰ ਪਛਾਣ ਦੇ ਗਲਤ ਇਸਤੇਮਾਲ ਨੂੰ ਰੋਕਣਾ ਅਤੇ ਖਾਸ ਕਰਕੇ ਵਿਦੇਸ਼ਾਂ ਤੋਂ ਹੋਣ ਵਾਲੇ ਸਾਈਬਰ ਫਰਾਡ 'ਤੇ ਲਗਾਮ ਲਗਾਉਣਾ ਹੈ। ਅਜਿਹੇ ਨਿਯਮ ਪਹਿਲਾਂ ਹੀ ਬੈਂਕਿੰਗ ਅਤੇ ਪੇਮੈਂਟ ਐਪਸ 'ਚ ਲਾਗੂ ਹਨ, ਜਿਸ ਨਾਲ ਧੋਖਾਧੜੀ 'ਚ ਕਮੀ ਆਈ ਹੈ। ਹਾਲਾਂਕਿ ਇਸ ਨਾਲ ਯੂਜ਼ਰਸ ਨੂੰ ਥੋੜ੍ਹੀ ਅਸੁਵਿਧਾ ਹੋ ਸਕਦੀ ਹੈ, ਪਰ ਲੰਬੇ ਸਮੇਂ ਵਿੱਚ ਇਹ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
