ਠੱਪ ਹੋਇਆ X ! ਹਜ਼ਾਰਾਂ ਯੂਜ਼ਰਸ ਹੋਏ ਪ੍ਰੇਸ਼ਾਨ
Thursday, Mar 26, 2026 - 01:46 PM (IST)
ਗੈਜੇਟ ਡੈਸਕ - ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੀਆਂ ਸੇਵਾਵਾਂ ਵੀਰਵਾਰ, 26 ਮਾਰਚ 2026 ਨੂੰ ਅਚਾਨਕ ਠੱਪ ਹੋ ਗਈਆਂ, ਜਿਸ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤਕਨੀਕੀ ਖਰਾਬੀ ਕਾਰਨ ਯੂਜ਼ਰਸ ਨਾ ਤਾਂ ਲਾਗਇਨ ਕਰ ਪਾ ਰਹੇ ਸਨ ਅਤੇ ਨਾ ਹੀ ਉਨ੍ਹਾਂ ਦੀ ਟਾਈਮਲਾਈਨ ਲੋਡ ਹੋ ਰਹੀ ਸੀ।
Downdetector 'ਤੇ ਸ਼ਿਕਾਇਤਾਂ ਦੀ ਹੜ੍ਹ
ਵੈੱਬਸਾਈਟਾਂ ਦੀ ਆਊਟੇਜ 'ਤੇ ਨਜ਼ਰ ਰੱਖਣ ਵਾਲੀ ਸੰਸਥਾ 'Downdetector' ਦੇ ਅਨੁਸਾਰ, 15,000 ਤੋਂ ਵੱਧ ਯੂਜ਼ਰਸ ਨੇ ਸੇਵਾਵਾਂ 'ਚ ਵਿਘਨ ਪੈਣ ਦੀ ਸ਼ਿਕਾਇਤ ਕੀਤੀ ਹੈ। ਰਿਪੋਰਟਾਂ ਮੁਤਾਬਕ ਇਕੱਲੇ ਅਮਰੀਕਾ 'ਚ ਹੀ ਲਗਭਗ 26,084 ਯੂਜ਼ਰਸ ਨੇ X ਨਾਲ ਸਬੰਧਤ ਸਮੱਸਿਆਵਾਂ ਦਰਜ ਕਰਵਾਈਆਂ ਹਨ।
ਕਿਹੜੀਆਂ ਆਈਆਂ ਮੁਸ਼ਕਲਾਂ?
ਅੰਕੜਿਆਂ ਅਨੁਸਾਰ, ਪ੍ਰਭਾਵਿਤ ਯੂਜ਼ਰਸ 'ਚੋਂ :-
ਲਗਭਗ 50% ਯੂਜ਼ਰਸ ਨੂੰ ਆਪਣੀ ਫੀਡ ਜਾਂ ਟਾਈਮਲਾਈਨ ਦੇਖਣ 'ਚ ਦਿੱਕਤ ਆਈ।
41% ਲੋਕਾਂ ਨੂੰ ਮੋਬਾਈਲ ਐਪ ਦੀ ਵਰਤੋਂ ਕਰਨ 'ਚ ਪਰੇਸ਼ਾਨੀ ਹੋਈ।
ਕਰੀਬ 6% ਯੂਜ਼ਰਸ ਵੈੱਬਸਾਈਟ ਐਕਸੈਸ ਕਰਨ 'ਚ ਅਸਮਰੱਥ ਰਹੇ।
ਇਸ ਵੱਡੀ ਤਕਨੀਕੀ ਦਿੱਕਤ ਕਾਰਨ ਪਲੇਟਫਾਰਮ ਦੇ ਕਈ ਅਹਿਮ ਫੀਚਰਸ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਫਿਲਹਾਲ ਇਸ ਆਊਟੇਜ ਦੇ ਮੁੱਖ ਕਾਰਨਾਂ ਬਾਰੇ ਅਧਿਕਾਰਤ ਤੌਰ 'ਤੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
