ਸੈਲਫੀ ਦੇ ਸ਼ੌਕੀਨਾਂ ਲਈ ਪਹਿਲੀ ਪਸੰਦ ਬਣ ਸਕਦੇ ਹਨ ਇਹ ਬੈਸਟ ਸੈਲਫੀ ਕੈਮਰਾ ਸਮਾਰਟਫੋਨ
Friday, May 05, 2017 - 04:37 PM (IST)

ਜਲੰਧਰ- ਸੈਲਫੀ ਦਾ ਕ੍ਰੇਜ਼ ਹਰ ਉਮਰ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਜਿਹੇ ''ਚ ਜੇਕਰ ਤੁਸੀਂ ਨਵਾਂ ਫੋਨ ਲੈਣ ਦੀ ਸੋਚ ਰਹੇ ਹੋ ਅਤੇ ਸੈਲਫੀ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਉਨ੍ਹਾਂ 7 ਬੈਸਟ ਸੈਲਫੀ ਸਮਾਰਟਫੋਨਜ਼ ਬਾਰੇ ਦੱਸ ਰਹੇ ਹਾਂ ਜੋ ਹਾਲਹੀ ''ਚ ਲਾਂਚ ਹੋਏ ਹਨ।
Sony Xperia XZs
ਜਪਾਨ ਦੀ ਸਮਾਰਟਫੋਨ ਕੰਪਨੀ ਸੋਨੀ ਨੇ ਆਪਣਾ ਨਵਾਂ ਸਮਾਰਟਫੋਨ Sony Xperia XZs ਲਾਂਚ ਕੀਤਾ ਹੈ ਜਿਸ ਦੀ ਕੀਮਤ 49,990 ਰੁਪਏ ਹੈ। ਸੈਲਫੀ ਦੇ ਦੀਵਾਨਿਆਂ ਲਈ ਇਸ ਵਿਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 22mm ਵਾਈਡ-ਐਂਗਲ ਲੈਂਜ਼ ਲੱਗਾ ਹੈ ਜਿਸ ਦਾ ਅਪਰਚਰ f/2.0 ਹੈ ਅਤੇ SteadyShot 5-axis ਸਟੇਬਿਲਾਈਜੇਸ਼ਨ ਹੈ। ਇਸ ਸਮਾਰਟਫੋਨ ''ਚ ਰਿਅਰ ''ਤੇ 19 ਮੈਗਾਪਿਕਸਲ ਦਾ ਮੋਸ਼ਨ ਆਈ ਕੈਮਰਾ ਲੱਗਾ ਹੈ ਜੋ ਸੁਪਰ ਸਲੋ ਮੋਸ਼ਨ ਵੀਡੀਓ ਬਣਾ ਸਕਦਾ ਹੈ। ਇਸ ਕੈਮਰੇ ''ਚ 1/23-ਇੰਚ Exmor RS ਮੈਮਰੀ ਸਟੈਕਡ ਸੈਂਸਰ ਦੇ ਨਾਲ Mobile BIONZ ਸੈਂਸਰ ਲਗਾਇਆ ਗਿਆ ਹੈ।
Samsung 7alaxy C7 Pro
ਸੈਮਸੰਗ ਗਲੈਕਸੀ ਸੀ 7 ਪ੍ਰੋ ਦੀ ਕੀਮਤ 27,990 ਰੁਪਏ ਹੈ। ਇਸ ਦੇ 16 ਮੈਗਾਪਿਕਸਲ ਫਰੰਟ ਕੈਮਰੇ ਨਾਲ ਤੁਸੀਂ ਬਿਹਤਰ ਸੈਲਫੀ ਲੈ ਸਕਦੇ ਹੋ। ਇਸ ਦਾ ਬੈਕ ਕੈਮਰਾ 16 ਮੈਗਾਪਿਕਸਲ ਦਾ ਹੈ ਜਿਸ ਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਇਹ ਕੈਮਰਾ 30 ਫਰੇਮ ਪ੍ਰਤੀ ਸੈਕਿੰਡ ''ਤੇ ਫੁੱਲ-ਐੱਚ.ਡੀ. ਵੀਡੀਓ ਬਣਾ ਸਕਦਾ ਹੈ। ਇਸ ਸਮਾਰਟਫੋਨ ''ਚ 5.7-ਇੰਚ ਦੀ ਫੁੱਲ-ਐੱਚ.ਡੀ. ਸੁਪਰ ਐਮੋਲੇਡ 2.5ਡੀ ਕਰਵ ਗਲਾਸ ਡਿਸਪਲੇ ਲੱਗੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਡਿਸਪਲੇ ''ਤੇ ਕਾਰਨਿੰਗ ਗੋਰਿਲਾ ਗਲਾਸ 4 ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ।
Oppo F3 Plus
ਓਪੋ ਨੇ ਹਾਲਹੀ ''ਚ ਭਾਰਤ ''ਚ F3 Plus ਨਾਂ ਨਾਲ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਫਰੰਟ ਦੇ ਡਿਊਲ ਕੈਮਰਾ ਸੈੱਚਅਪ ''ਚ ਇਕ 16 ਮੈਗਾਪਿਕਸਲ ਕੈਮਰਾ ਲੱਗਾ ਹੈ ਅਤੇ ਦੂਜਾ 8 ਮੈਗਾਪਿਕਸਲ। ਪਹਿਲੇ ਕੈਮਰੇ ''ਚ 76.4 ਡਿਗਰੀ ਵਾਈਡ ਲੈਂਜ਼ ਹੈ ਅਤੇ ਦੂਜੇ ''ਚ 120 ਡਿਗਰੀ ਵਾਈਡ ਲੈਂਜ਼। ਦੂਜੇ ਲੈਂਜ਼ ਨੂੰ ਗਰੁੱਪ ਸੈਲਫੀ ਲੈਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਯੂਜ਼ਰਸ ਇਹ ਚੋਣ ਕਰ ਸਕਦੇ ਹਨ ਕਿ ਉਹ ਦੋਵਾਂ ''ਚੋਂ ਕਿਹੜੇ ਲੈਂਜ਼ ਨਾਲ ਫੋਟੋ ਖਿੱਚਣਾ ਚਾਹੁੰਦੇ ਹਨ। ਰਿਅਰ ''ਚ 16 ਮੈਗਾਪਿਕਸਲ Sony IMX398 ਸੈਂਸਰ ਲੱਗਾ ਹੈ। ਇਸ ਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ।
Vivo V5 Plus
27,980 ਰੁਪਏ ''ਚ ਪੇਸ਼ ਕੀਤੇ ਗਏ Vivo V5 Plus ਦੇ ਫਰੰਟ ''ਚ ਡਿਊਲ ਕੈਮਰਾ ਸੈੱਟਅਪ ਹੈ। ਜਿਸ ਵਿਚ Sony Sony IMX376 1/2.78-ਇੰਚ ਸੈਂਸਰ, f/2.0 ਅਪਰਚਰ ਅਤੇ 5p ਲੈਂਜ਼ ਸਿਸਟਮ ਹੈ। ਨਾਲ ਹੀ ਇਕ 8 ਮੈਗਾਪਿਕਸਲ ਕੈਮਰਾ ਵੀ ਲੱਗਾ ਹੈ ਜੋ ਡੈੱਪਥ ਆਫ ਫੀਲਡ ਇਨਫਾਰਮੇਸ਼ਨ ਕੈਪਚਰ ਕਰਦਾ ਹੈ। ਬੈਕ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਕੈਮਰਾ ਹੈ। ਹੋਮ ਬਟਨ ''ਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ।
Gionee A1
ਇਸ ਸਮਾਰਟਫੋਨ ਦੀ ਖਾਸੀਅਤ ਹੈ ਇਸ ਵਿਚ ਲੱਗਾ 16 ਮੈਗਾਪਿਕਸਲ ਫਰੰਟ ਕੈਮਰਾ ਜਿਸ ਦਾ ਅਪਰਚਰ f/2.0 ਹੈ। ਇਸ ਵਿਚ 5p ਲੈਂਜ਼ ਅਤੇ ਸੈਲਫੀ ਫਲੈਸ਼ ਵੀ ਹੈ। ਇਸ ਦਾ ਬੈਕ ਕੈਮਰਾ 13 ਮੈਗਾਪਿਕਸਲ ਦਾਹੈ ਜਿਸ ਵਿਚ ਆਟੋਫੋਕਸ ਦਿੱਤਾ ਗਿਆ ਹੈ। ਸੈਲਫੀ ਬਿਹਤਰ ਆਏ, ਇਸ ਲਈ ਇਸ ਵਿਚ Bokeh ਸੈਲਫੀ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਬੈਕਗ੍ਰਾਊਂਡ ਨੂੰ ਬਲੱਰ ਕੀਤਾ ਜਾ ਸਕਦਾ ਹੈ।
Micromax Dual 5
ਮਾਈਕ੍ਰੋਮੈਕਸ ਡਿਊਲ 5 ਦੇ ਫਰੰਟ ''ਚ 13 ਮੈਗਾਪਿਕਸਲ ਕੈਮਰਾ ਲੱਗਾ ਹੈ ਜਿਸ ਵਿਚ 1.12 ਮਾਈਕ੍ਰਾਨ ਪਿਕਸਲ Sony IMX258 ਸੈਂਸਰ ਲੱਗਾ ਹੈ। ਇਸ ਦਾ ਅਪਰਚਰ f/੨.੦ ਹੈ। ਇਸ ਵਿਚ ਸਾਫਟ ਸੈਲਫੀ ਫਲੈਸ਼ ਮਾਡਿਊਲ ਵੀ ਦਿੱਤਾ ਗਿਆ ਹੈ। ਸਮਾਰਟਬਿਊਟੀ, GIF ਮੇਕਰ ਵਰਗੇ ਹੋਰ ਫੀਚਰਜ਼ ਵੀ ਇਸ ਵਿਚ ਹਨ। ਉਥੇ ਹੀ ਸਮਾਰਟਫੋਨ ਦੇ ਡਿਊਲ ਬੈਕ ਕੈਮਰਾ ਸੈੱਟਅਪ ''ਚ 13 ਮੈਗਾਪਿਕਸਲ ਦੇ ਦੋ Sony IMX258 ਸੈਂਸਰ ਇਸਤੇਮਾਲ ਕੀਤੇ ਗਏ ਹਨ। ਇਕ ਮੋਨੋਕ੍ਰੋਮ ਲਾਈਟ ਕੈਪਚਰ ਕਰਦਾ ਹੈ ਅਤੇ ਦੂਜਾ ਆਰ.ਜੀ.ਬੀ.। ਦੋਵਾਂ ਦਾ ਅਪਰਚਰ f/1.8 ਹੈ। ਇਸ ਵਿਚ ਕਵਰ ਟੈਂਪਰੇਚਰ ਸੈਂਸਰ ਲੱਗਾ ਹੈ ਜੋ ਕੈਪਚਰ ਕੀਤੀਆਂ ਗਈਆਂ ਦੋਵਾਂ ਤਸਵੀਰਾਂ ਨੂੰ ਮਿਲਾ ਕੇ ਇਕ ਤਸਵੀਰ ਬਣਾਉਂਦਾ ਹੈ।
Nubia Z11 mini S
ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ ਜਿਸ ਵਿਚ ਤੁਸੀਂ ਬਿਹਤਰ ਸੈਲਫੀ ਲੈ ਸਕਦੇ ਹੋ। Nubia Z11 mini S ਦੀ ਖਾਸੀਅਤ ਇਸ ਦਾ ਪਾਵਰਫੁਲ ਬੈਕ ਕੈਮਰਾ ਹੈ। ਇਸ ਵਿਚ Sony IMX318 Exmor RS ਸੈਂਸਰ ਅਤੇ ਫੇਸ ਡਿਟੈਕਸ਼ਨ ਆਟੋਫੋਕਸ ਵਾਲਾ 23 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ।