ਬਜਾਜ ਨੇ ਲਾਂਚ ਕੀਤਾ CT 110 X, ਦੇਵੇਗਾ 90 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ!

Thursday, Apr 15, 2021 - 05:06 PM (IST)

ਬਜਾਜ ਨੇ ਲਾਂਚ ਕੀਤਾ CT 110 X, ਦੇਵੇਗਾ 90 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ!

ਆਟੋ ਡੈਸਕ– ਬਜਾਜ ਆਟੋ ਨੇ ਆਖਿਰਕਾਰ ਭਾਰਤ ’ਚ ਆਪਣੇ ਨਵੇਂ CT 110 X ਮੋਟਰਸਾਈਕਲ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 55,494 ਰੁਪਏ ਰੱਖੀ ਗਈ ਹੈ। ਇਸ ਮੋਟਰਸਾਈਕਲ ਨੂੰ ਚਾਰ ਰੰਗਾਂ ’ਚ ਮੁਹੱਈਆ ਕੀਤਾ ਜਾਵੇਗਾ। ਬਜਾਜ CT 110 X ’ਚ ਵੱਡਾ ਫਿਊਲ ਟੈਂਗ, ਰਾਊਂਡ ਹੈੱਡਲਾਈਟ ਅਤੇ ਆਲ ਬਲੈਕ ਵਾਈਜ਼ਰ ਵੇਖਣ ਨੂੰ ਮਿਲਿਆ ਹੈ। 

ਸੇਫਟੀ ਤੇ ਕੰਫਰਟ ਦਾ ਰੱਖਿਆ ਗਿਆ ਖਾਸ ਧਿਆਨ
ਗਾਹਕਾਂ ਨੂੰ ਵੇਖਦੇ ਹੋਏ ਇਸ ਵਿਚ ਕਾਫੀ ਬਦਲਾਅ ਕੀਤੇ ਗਏ ਹਨ। ਰਾਈਡਿੰਗ ਦੌਰਾਨ ਸੇਫਟੀ ਅਤੇ ਕੰਫਰਟ ਲਈ ਮੋਟਾ ਕ੍ਰੈਸ਼ ਗਾਰਡ ਇਸ ਵਿਚ ਲਗਾਇਆ ਗਿਆ ਹੈ। ਉਥੇ ਹੀ ਰੀਅਰ ਕੈਰੀਅਰ ਵੀ ਇਸ ਵਿਚ ਦਿੱਤਾ ਗਿਆ ਹੈ ਜੋ 7 ਕਿਲੋਗ੍ਰਾਮ ਤਕ ਭਾਰ ਚੁੱਕ ਸਕਦਾ ਹੈ। ਇਸ ਮੋਟਰਸਾਈਕਲ ਦੇ ਵ੍ਹੀਲਬੇਸ ਨੂੰ 1285mm ਰੱਖਿਆ ਗਿਆ ਹੈ ਅਤੇ ਇਸ ਦੀ ਗ੍ਰਾਊਂਡ ਕਲੀਅਰੈਂਸ 170mm ਦੀ ਹੈ। 

PunjabKesari

ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦੇ ਸਾਹਮਣੇ ਵਾਲੇ ਹਿੱਸੇ ’ਚ ਗੋਲਾਕਾਰ ਹੈੱਡਲੈਂਪ ਦਿੱਤੀ ਗਈ ਹੈ ਅਤੇ ਇਸ ਦੇ ਉਪਰ ਡੀ.ਆਰ.ਐੱਲ. ਵੀ ਲੱਗੀ ਹੈ। ਇਸ ਵਿਚ 5 ਸਪੋਕ ਅਲੌਏ ਵ੍ਹੀਲਜ਼ ਦੇ ਨਾਲ 17 ਇੰਚ ਦੇ ਟਾਇਰ ਲਗਾਏ ਗਏ ਹਨ। ਇਸ ਵਿਚ ਦੋ ਡਾਇਲ ਦੇ ਨਾਲ ਇਕ ਸਿੰਪਲ ਇੰਸਟਰੂਮੈਂਟ ਕਲੱਸਟਰ ਮਿਲਦਾ ਹੈ ਜਿਸ ਵਿਚ ਸਪੀਡ, ਕਿਲੋਮੀਟਰ ਅਤੇ ਫਿਊਜ਼ ਗੇਜ ਵੇਖਿਆ ਜਾ ਸਕਦਾ ਹੈ। 

PunjabKesari

ਇੰਜਣ
ਇਸ ਵਿਚ 115cc ਦਾ DTS-i ਇੰਜਣ ਲੱਗਾ ਹੈ ਜੋ 7500 ਆਰ.ਪੀ.ਐੱਮ. ’ਤੇ 8.5 ਐੱਚ.ਪੀ. ਦੀ ਪਾਵਰ ਅਤੇ 9.81 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

PunjabKesari

ਮਾਈਲੇਜ
CT 110 X ’ਚ 11 ਲੀਟਰ ਦਾ ਫਿਊਲ ਟੈਂਕ ਮਿਲਦਾ ਹੈ ਅਤੇ ਇਸ ਦੀ ਮਾਈਲੇਜ 90 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੇ ਇੰਜਣ ਨੂੰ ਕਾਲੇ ਰੰਗ ’ਚ ਰੱਖਿਆ ਗਿਆ ਹੈ। ਉਥੇ ਹੀ ਇਸ ਦੇ ਇੰਜਣ ਗਾਰਡ, ਕ੍ਰੈਸ਼ ਗਾਰਡ ਨੂੰ ਮੈਟ ਗ੍ਰੇਅ ਰੰਗ ਦਿੱਤਾ ਗਿਆ ਹੈ। 


author

Rakesh

Content Editor

Related News