Windows 11 ਦੇ ਨਾਲ Avita ਦਾ ਸਸਤਾ ਲੈਪਟਾਪ ਲਾਂਚ, ਕੀਮਤ 30 ਹਜ਼ਾਰ ਰੁਪਏ ਤੋਂ ਵੀ ਘੱਟ

04/08/2022 1:41:32 PM

ਗੈਜੇਟ ਡੈਸਕ– ਅਮਰੀਕੀ ਬੇਸਡ ਲਾਈਫ ਸਟਾਈਲ ਟੈੱਕ ਬ੍ਰਾਂਡ Avita ਨੇ ਕਿਫਾਇਤੀ ਲੈਪਟਾਪ ਲਾਂਚ ਕੀਤਾ ਹੈ। Avita ਨੇ ਆਪਣੇ ਨਵੇਂ ਕਿਫਾਇਤੀ ਲੈਪਟਾਪ ਦਾ ਨਾਂ Satus Ultimus ਰੱਖਿਆ ਹੈ। ਨਵੇਂ Avita Satus Ultimus ਲੈਪਟਾਪ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਅਵਿਤਾ ਨੇ ਦਾਅਵਾ ਕੀਤਾ ਹੈ ਕਿ ਇਹ ਮੇਡ-ਇਨ ਇੰਡੀਆ ਲੈਪਟਾਪ ਹੈ। ਅਵਿਤਾ ਦੇ ਇਸ ਲੈਪਟਾਪ ਦੀ ਗੱਲ ਕਰੀਏ ਤਾਂ ਇਸ ਵਿਚ ਇੰਟੈਲ ਦਾ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਲੇਟੈਸਟ ਵਿੰਡੋਜ਼ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। Avita Satus Ultimus ਨੂੰ ਕੰਪਨੀ ਨੇ 29,990 ਰੁਪਏ ’ਚ ਲਾਂਚ ਕੀਤਾ ਹੈ। 

ਇਸ ਕੀਮਤ ’ਚ ਇਹ ਵਿੰਡੋਜ਼ 11 ਦੇ ਨਾਲ ਆਉਣ ਵਾਲਾ ਸਸਤਾ ਲੈਪਟਾਪ ਹੈ। ਗਾਹਕ ਇਸ ਲੈਪਟਾਪ ਨੂੰ Matt Black, Space Grey, Cloud Silver, Champagne Gold, Shamrock Green ਅਤੇ Sugar Red ਰੰਗਾਂ ’ਚ ਖਰੀਦ ਸਕਦੇ ਹਨ। Avita Satus Ultimus ਨੂੰ ਆਨਲਾਈਨ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਰਾਹੀਂ ਵੇਚਿਆ ਜਾ ਰਿਹਾ ਹੈ। ਇਸਨੂੰ ਆਫਲਾਈਨ ਰਿਟੇਲ ਸਟੋਰਾਂ ’ਤੇ 11 ਅਪ੍ਰੈਲ ਤੋਂ ਉਪਲੱਬਧ ਕਰਵਾਇਆ ਜਾਵੇਗਾ।

Avita Satus Ultimus ਦੇ ਫੀਚਰਜ਼
Avita Satus Ultimus ’ਚ 14 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ 1920x1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ ਲੈਪਟਾਪ ’ਚ ਐਂਟੀ ਗਲੇਅਰ ਡਿਸਪਲੇਅ ਦਿੱਤੀ ਗਈ ਹੈ ਜਿਸ ਨਾਲ ਇਸਦੀ ਵਿਜ਼ੀਬਿਲਿਟੀ ਡਾਇਰੈਕਟ ਸਨਲਾਈਟ ’ਚ ਵੀ ਚੰਗੀ ਹੋਵੇਗੀ।

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਇਸ ਵਿਚ ਮਾਈਕ੍ਰੋਸਾਫਟ ਦਾ ਲੇਟੈਸਟ ਆਪਰੇਟਿੰਗ ਸਿਸਟਮ ਵਿੰਡੋਜ਼ 11 ਦਿੱਤਾ ਗਿਆ ਹੈ। Avita Satus Ultimus ’ਚ Intel Celeron ਪ੍ਰੋਸੈਸਰ 4 ਜੀ.ਬੀ. ਰੈਮ ਅਤੇ 128 ਜੀ.ਬੀ. ਐੱਸ.ਐੱਸ.ਡੀ. ਸਪੇਸ ਦੇ ਨਾਲ ਦਿੱਤਾ ਗਿਆ ਹੈ। ਇਸ ਵਿਚ 5000mAh ਦੀ ਬੈਟਰੀ 24W ਫਾਸਟ ਚਾਰਜਿੰਗ ਦੇ ਨਾਲ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਵਿਚ USB ਟਾਈਪ-ਏ ਪੋਰਟ ਅਤੇ ਇਕ 3.5mm ਆਡੀਓ ਜੈੱਕ ਦਿੱਤਾ ਗਿਆ ਹੈ। 


Rakesh

Content Editor

Related News