ਸ਼ੁਰੂ ਹੋਈ Honor 8 Pro ਸਮਾਰਟਫੋਨ ਦੀ ਓਪਨ ਸੇਲ

Thursday, Jul 13, 2017 - 11:45 AM (IST)

ਸ਼ੁਰੂ ਹੋਈ Honor 8 Pro ਸਮਾਰਟਫੋਨ ਦੀ ਓਪਨ ਸੇਲ

ਜਲੰਧਰ - ਵਾਵੇ ਦਾ ਲੇਟੈਸਟ ਫਲੈਗਸ਼ਿਪ ਲੈਵਲ ਸਮਾਰਟਫੋਨ ਆਨਰ 8 ਪ੍ਰੋ ਐਮਾਜ਼ਾਨ ਇੰਡੀਆ 'ਤੇ ਅੱਜ ਤੋਂ ਓਪਨ ਸੇਲ ਲਈ ਖਰੀਦਿਆ ਜਾ ਸਕੇਗਾ। ਇਹ ਫੋਨ ਬੁੱਧਵਾਰ ਰਾਤ 12 ਵਜੇ ਤੋਂ ਹੀ ਨਾਨ-ਐਮਾਜ਼ਾਨ ਪ੍ਰਾਈਮ ਮੈਂਬਰਸ ਲਈ ਉਪਲੱਬਧ ਹੋਵੇਗਾ। ਇਹ ਫੋਨ ਭਾਰਤ 'ਚ ਪਿਛਲੇ ਹਫਤੇ ਰਿਲੀਜ਼ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਇਸ ਨੂੰ ਐਮਾਜ਼ਾਨ ਪ੍ਰਾਈਮ ਮੈਂਬਰਾਂ ਲਈ ਸੋਮਵਾਰ ਨੂੰ ਉੁਪਲੱਬਧ ਕਰਾ ਦਿੱਤਾ ਗਿਆ ਸੀ। ਇਸ ਫੋਨ ਦੀ ਵੱਡੀ ਹਾਈਲਾਈਟ ਇਸ ਦੀ 4000 ਐੱਮ. ਏ. ਐੱਚ. ਦੀ ਬੈਟਰੀ ਹੈ। ਆਨਰ 8 ਪ੍ਰੋ 'ਚ ਡਿਊਲ ਬੈਕ ਕੈਮਰਾ ਸੈਟਅੱਪ, 6 ਜੀ. ਬੀ. ਰੈਮ ਅਤੇ 5.7 ਇੰਚ ਦਾ QHD ਡਿਸਪਲੇ ਹੈ। 30,000 ਰੁਪਏ ਦੀ ਕੀਮਤ 'ਚ ਆਨਰ 8 ਪ੍ਰੋ ਦਾ ਸਿੱਧਾ ਮੁਕਾਬਲਾ ਹਾਲ ਹੀ 'ਚ ਲਾਂਚ ਹੋਏ ਵਨਪਲੱਸ 5 ਤੋਂ ਹੈ। ਵਨਪਲੱਸ 5 'ਚ ਕਈ ਫੀਚਰ ਅਜਿਹੇ ਹਨ, ਜੋ ਆਨਰ 8 'ਚ ਨਹੀਂ ਹੈ, ਫਿਰ ਵੀ ਇਹ ਫੋਨ ਵਨਪਲੱਸ ਦੇ ਲੇਟੈਸਟ ਫਲੈਗਸ਼ਿਪ ਨੂੰ ਟੱਕਰ ਦਿੰਦਾ ਹੈ। ਵਨਪਲੱਸ 5 'ਚ ਬੈਟਰੀ ਘੱਟ ਹੈ ਅਤੇ ਡਿਸਪਲੇ ਦਾ ਰੈਜ਼ੋਲਿਊਸ਼ਨ ਵੀ ਕਮਜ਼ੋਰ ਹੈ ਪਰ ਇਸ ਸਮਾਰਟਫੋਨ 'ਚ ਪ੍ਰੋਸੈਸਰ ਐਨਰਜੀ ਅਫਿਸ਼ੰਟ ਹੈ, ਇਸ ਲਈ ਫੋਨ ਦੀ ਬੈਟਰੀ ਜ਼ਿਆਦਾ ਚੱਲਦੀ ਹੈ।
ਇਸ ਓਪਨ ਸੇਲ 'ਚ ਐਮਾਜ਼ਾਨ ਆਨਰ 8 ਪ੍ਰੋ ਨਾਲ 5 ਮਹੀਨੇ ਲਈ 45 ਜੀ. ਬੀ. ਡਾਟਾ ਦਾ ਆਫਰ ਦੇ ਰਿਹਾ ਹੈ। ਨਾਲ ਹੀ ਇਹ ਫੋਨ ਨੋ-ਕਾਸਟ EMI 'ਤੇ ਵੀ ਮਿਲ ਰਿਹਾ ਹੈ। ਇਹ ਸਮਾਰਟਫੋਨ ਵੀ ਬਲੂ ਅਤੇ ਮਿਡਨਾਈਟ ਬਲੂ ਕਲਰਸ 'ਚ ਉਪਲੱਬਧ ਹੈ। ਇਸ ਸਮਾਰਟਫੋਨ 'ਚ ਡਿਊਲ ਸਿਮ ਆਨਰ 8 ਪ੍ਰੋ ਹੈ, ਜੋ ਐਂਡਰਾਇਡ 7 ਨੂਗਾ 'ਤੇ ਬੈਸਟ EMTI 5.1 'ਤੇ ਰਨ ਕਰਨਾ ਹੈ। ਫੋਨ 'ਚ 5.7 ਇੰਚ ਦਾ QHD ਡਿਸਪਲੇ ਹੈ, ਜਿਸ 'ਤੇ ਗਲਾਸ 3 ਪ੍ਰੋਟੈਕਸ਼ਨ ਹੈ। ਇਸ ਫੋਨ 'ਚ ਹਾਈਸਿੱਲੀਕਨ ਕਿਰਿਨ 960 ਪ੍ਰੋਸੈਸਰ ਹੈ। ਜਿਸ ਨਾਲ 6 ਜੀ. ਬੀ. ਰੈਮ ਦਿੱਤੀ ਗਈ ਹੈ।
ਫੋਨ 'ਚ ਡਿਊਲ ਬੈਕ ਕੈਮਰਾ ਸੈਟਅੱਪ ਹੈ, ਜਿਸ 'ਚ 2 12 ਮੈਗਾਪਿਕਸਲ ਕੈਮਰੇ ਲੱਗੇ ਹਨ। ਫਰੰਟ 'ਚ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ 'ਚ 128 ਜੀ. ਬੀ. ਦਾ ਇਨਬਿਲਟ ਸਟੋਰੇਜ ਹੈ। ਫੋਨ 'ਚ ਹਾਈਬ੍ਰਿਡ ਸਿਮ ਕਾਰਡ ਸਲਾਟ ਹੈ। ਇਕ ਸਿਮ ਕਾਰਡ ਦੇ ਸਲਾਟ 'ਚ ਮੈਮਰੀ ਕਾਰਡ ਵੀ ਲਾਇਆ ਜਾ ਸਕਦਾ ਹੈ।


Related News